ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖਾਨ : ਮੇਰਾ ਤਾਂ ਦਿਲ ਬੈਠੀ ਜਾਂਦਾ। ਤੂੰ ਕੁਝ ਸੋਚ, ਤੇਰਾ ਤਾਂ ਕੰਮ ਐ।
ਕਰੋੜੀ ਮੱਲ : ਠੀਕ ਐ ਫੇਰ, ਤੂੰ ਜਾਹ ਏਧਰ ਪੂਰਬ ਵੱਲ ਤੇ ਮੈਂ ਪੱਛਮ ਵੱਲ
ਗੇੜਾ ਮਾਰ ਕੇ ਆਉਂਨਾ। ਕੋਈ ਨਾ ਕੋਈ ਰਾਹ ਤਾਂ ਨਿਕਲੂ।
ਖਾਨ : ਓ ਪਰ ਲਾਲਾ, ਇਹ... ਪੂਰਬ ਹੈ ਕਿੱਧਰ ਨੂੰ?
ਕਰੋੜੀ ਮੱਲ : ਓਏ ਖੂਹ ਦੇ ਡੱਡੂਆ..., ਹੁਣ ਤੈਨੂੰ ਇੰਨਾ ਵੀ ਨੀ ਪਤਾ।
ਖਾਨ : ਮੈਨੂੰ ਕਿਵੇਂ ਪਤਾ ਹੋਊ। ਸਾਰੀ ਉਮਰ ਘਰੋਂ ਹੱਟੀ ਤੇ ਹੱਟੀਓਂ
ਘਰ। ਇਹ ਪੂਰਬ ਪੱਛਮ ਕਿਥੋਂ ਆ ਗਏ ਵਿੱਚ ?
ਕਰੋੜੀ ਮੱਲ : ਪਤਾ ਤਾਂ ਮੈਨੂੰ ਵੀ ਨਹੀਂ। ਤੈਨੂੰ ਉਹ ਭੂਗੋਲ ਵਾਲਾ ਮਾਸਟਰ ਯਾਦ
ਐ...?
ਖਾਨ : ਓਹ ਗੰਜਾ ਜਿਹਾ। ਓ ਕਿਥੋਂ ਆ ਗਿਆ ਏਥੇ। (ਆਸ ਨਾਲ)
ਇੱਥੇ ਈ ਐ...
ਕਰੋੜੀ ਮੱਲ : ਸੁਣ ਤਾਂ ਸਹੀ। ਉਹ ਕਹਿੰਦਾ ਸੀ, ਭਈ ਪੂਰਬ ਲੱਭਣਾ ਹੋਵੇ
ਤਾਂ... ਇੰਜ..., ਉੱਤਰ ਵੱਲ ਮੂੰਹ ਕਰਕੇ ਖੜ੍ਹ ਜਾਓ, ਉੱਤਰ
ਵੱਲ..., ਤੇ ਬਸ ਤੁਹਾਡੇ ਸੱਜੇ ਵਾਲੇ ਪਾਸੇ ਜੋ ਹੋਏਗਾ ਉਹੀ
ਪੂਰਬ। (ਖੁਸ਼ ਹੋ ਕੇ) ਸਮਝ ਗਿਆ।
ਖਾਨ : ਇਹ ਨਵਾਂ ਸਿਆਪਾ, ਹੁਣ ਏਹ ਉੱਤਰ ਕਿੱਧਰ ਐ?
ਕਰੋੜੀ ਮੱਲ : ਉੱਤਰ..., ਇਹ ਤਾਂ ਦੱਸਿਆ ਨੀ ਉਹਨੇ। (ਖਿੱਝਕੇ) ਤੂੰ ਆਪ
ਵੀ ਤਾਂ ਕੁਝ...!
ਖਾਨ : ਤੂੰ ਰਹਿਣ ਦੇ ਬਸ, ਮੇਰਾ ਦਿਮਾਗ਼ ਨਾ ਖਾਹ।
ਕਰੋੜੀ ਮੱਲ : ਭੁੱਖ ਵੀ ਲੱਗ ਗਈ। ਦੁਪਹਿਰਾ ਹੋ ਗਿਆ, ਇੱਕ ਦਾਣਾ 'ਨੀ
ਗਿਆ ਅੰਦਰ।
ਖਾਨ:ਓਏ ਲਾਲਾ, ਸੌਖਾ ਕਿਉਂ ਨੀ ਕਰ ਲੈਂਦੇ? ਤੂੰ ਜਾਹ ਸੱਜੇ ਤੇ ਮੈਂ
ਜਾਨਾ ਖੱਬੇ। ਹੈਂ, ਤੇ ਫੇਰ ਇੱਥੇ ਈ ਮਿਲਦੇ ਆਂ, ਮੁੜ ਕੇ, ਠੀਕ
ਐ।
ਕਰੋੜੀ ਮੱਲ : ਓਏ ਤੇਰਾ ਤੇ ਦਿਮਾਗ਼ ਵੀ ਹੈਗਾ।
ਖਾਨ: ਤੁਹਾਨੂੰ ਤਾਂ ਐਂ ਈ ਲੱਗਦੈ ਭਈ ਸੋਚਣਾ ਬੱਸ ਤੁਹਾਨੂੰ ਈ
ਆਉਂਦਾ।

71