ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਨ:(ਬੌਂਦਲ ਕੇ) ਕੌਣ?
ਕਰੋੜੀ ਮੱਲ : ਆ ਸੇਬ, ਹੋਰ ਕੌਣ।
(ਝਾੜੀਆਂ 'ਚੋਂ ਕਿਸਾਨ ਦੇ ਹੱਸਣ ਦੀ ਆਵਾਜ਼ ਆਉਂਦੀ ਹੈ।)
ਕਰੋੜੀ ਮੱਲ : ਹੱਸ ਲੈ ਭਾਈ, ਹੁਣ ਤੂੰ ਵੀ ਹੱਸ ਲੈ।
ਖਾਨ: ਕੌਣ ਹੱਸਿਆ?
ਕਰੋੜੀ ਮੱਲ : ਨਾ ਤੂੰ ਐਂ ਦੱਸ। ਤੂੰ ਦੇਖੇ ਕਦੇ ਇਹ ਸੰਤਰੇ..., ਉਹ ਚੀਕੂ,ਸਾਲੇ ਦੰਦੀਆਂ ਚਿੜਾਉਂਦੇ। (ਕਿਸਾਨ ਦੇ ਹੱਸਣ ਦੀ ਅਵਾਜ਼ ਫੇਰ
ਆਉਂਦੀ ਹੈ। ਫੇਰ ਹੱਸਿਆ?
ਖਾਨ: ਮੇਰੀ ਤਾਂ ਚੀਕ 'ਨੀ ਨਿਕਲਦੀ, ਹੱਸਣ ਦੀ ਗੱਲ ਕਰਦਾ...!
ਕਰੋੜੀ ਮੱਲ : ਫੇਰ ਹੋਰ ਕੌਣ ਐ ਏਥੇ?
ਕਿਸਾਨ:(ਦਬੀ ਅਵਾਜ਼ `ਚ।) ਓ ਤੇਰੀ ਦੀ, ਇਹ ਭੂਤਣਾ ਤਾਂ ਇੱਧਰ ਨੂੰ
ਈ ਆਉਂਦਾ। (ਝਾੜੀਆਂ ਦੀ ਅਵਾਜ਼।)
ਖਾਨ : ਇਹ ਫੜ ਲਿਆ... (ਕੁੱਕੜ ਉਡਾਰੀ ਮਾਰ ਜਾਂਦਾ ਹੈ।)
ਕਰੋੜੀ ਮੱਲ : ਕਿੱਥੇ ਐ?
ਖਾਨ: ਓ ਮਰ ਗਿਆ ਓਏ..., ਮਰਵਾ ਤਾ ਸਾਲੇ ਕੁੱਕੜ ਨੇ।
ਕਰੋੜੀ ਮੱਲ : ਤੇਰਾ ਦਿਮਾਗ਼ ਹਿੱਲ ਗਿਆ, ਕੁੱਕੜ ਹੱਸਦੇ ਐ ਭਲਾ?
ਖਾਨ: ਕੀ ਪਤਾ, ਮੈਂ ਤਾਂ ਅੱਜ ਤਾਈਂ ਭੁੰਨੇ ਈ ਦੇਖੇ ਸੀ, ਦਸਤਰਖਾਨ
’ਤੇ ਸਜੇ... ਤਸ਼ਤਰੀਆਂ ’ਚ। ਤੇ ਏਥੇ ਸਾਬਤ-ਸਬੂਤ ਉੱਡੇ
ਫਿਰਦੇ... ਜਿਉਂਦੇ...।
ਕਿਸਾਨ: (ਹਾਸਾ ਰੋਕਦੇ ਹੋਏ।) ਖ਼ਬਰਦਾਰ ਜੇ ’ਵਾਜ਼ ਕੱਢੀ ਤਾਂ, ਤੈਨੂੰ ਈ
ਭੰਨਕੇ ਖਾ ਜਾਣੈ ਇਨ੍ਹਾਂ ਨੇ।
ਕਰੋੜੀ ਮੱਲ : ਕੌਣ ਬੋਲਿਆ? ਕੌਣ ਐ ?
ਖਾਨ: ਕੁੱਕੜ ਹੋਣੈ, ਪਤੀਲੀ ’ਚੋਂ ਉੱਡਿਆ।
ਕਰੋੜੀ ਮੱਲ : ਕਿਉਂ ਲੂਣ ਭੁਕਦਾ ਈਂ। ਭੁੱਖ ਨਾਲ ਆਂਦਰਾਂ ਮੂੰਹ ਨੂੰ ਆਉਂਦੀਆਂ
ਪਈਆਂ। ਕੁਝ ਲੱਭਾ ਤੈਨੂੰ ?
ਖਾਨ : ਆਹੋ।
ਕਰੋੜੀ ਮੱਲ : ਖਾਣ ਨੂੰ ਐ ।

73