ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰੋੜੀ ਮੱਲ : ਓ ਰਤਾ ਧਿਆਨ ਨਾਲ। ਹੋਰ ਕਿਤੇ ਸੁੱਟ ਦੇਵੇਂ ਪਾਣੀ `ਚ, ਰੋੜ੍ਹ
ਦੇਵੇਂ।
ਖਾਨ : (ਦੂਰੋਂ) ਓਏ ਲਾਲਾ ਕਿਤੇ ’ਨੀ ਕੰਮ ਆਉਣੀ ਇਹ ਮਾਇਆ।
ਆ ਜੋ... ਚ-ਚ ਆ-ਜਾ, ਆ-ਜਾ... ਉਏ ...ਉਏ (ਪਾਣੀ `ਚ
ਡਿੱਗਣ ਦੀ ਆਵਾਜ਼।)
ਕਰੋੜੀ ਮੱਲ : (ਦੂਰੋਂ ਕਰੋੜੀ ਹੱਸਦਾ ਹੈ। ਫੇਰ ਇੱਕਦਮ ਰੁਕ ਕੇ) ਕੰਬਦਾ
ਹੋਇਆ ਨਿਕਲਦਾ ਹੈ।) ਬੇੜਾ ਗਰਕ... ਰੋੜ੍ਹਤੀ ਮੇਰੀ ਕਮਾਈ।
ਖਾਨ : ਓ ਲਾਲਾ ਬਚਾਈਂ ਉਏ। ਕਾਸੇ ਜੋਗਾ 'ਨੀ ਤੂੰ ਖਾਨ ਬਹਾਦੁਰ।
ਕਾਸੇ ਜੋਗਾ ਨੀ ਨਿਕੰਮਿਆ।
ਕਿਸਾਨ : ਹੁਣ ਪਤਾ ਲੱਗਾ ਨਾ, ਸਾਰੀ ਉਮਰ ਹੱਥ ਨੀ ਹਿਲਾਇਆ ਕਦੇ।
ਮਰੋ ਹੁਣ ਭੁੱਖੇ। ਤੂੰ ਤੇ ਨਿੱਕਲ ਏਥੋਂ।
ਕਰੋੜੀ ਮੱਲ : ਓ ਤੂੰ ਤੇ ਚੋਣ ਡਿਹਾਂ।
ਖਾਨ : (ਕੰਬਦਾ ਹੈ) ਲਾਲਾ ਅੱਗ ਬਾਲ ਭੋਰਾ ਕੁ... ਫਟਾਫਟ। ਪਤਾ ਨੀ
ਕਿਵੇਂ ਰਹਿ ਲੈਂਦੀਆਂ ਇੰਨੇ ਠੰਡੇ ਪਾਣੀ `ਚ।
ਕਰੋੜੀ ਮੱਲ : ਅੱਗ..., ਉਹ ਕਿਵੇਂ ਬਾਲੀ ਦੀ ਐ ?
(ਖਾਨ ਦੇ ਕੰਬਣ ਦੀਆਂ ਅਵਾਜ਼ਾਂ ਹੋਰ ਤੇਜ਼ ਹੁੰਦੀਆਂ ਹਨ।)
ਕਰੋੜੀ ਮੱਲ : ਆਹ ਲੈ ਅਖ਼ਬਾਰ, ਲੈ ਲੈ ਉੱਪਰ... ਏਥੇ ਬਹਿਜਾ... ਏਧਰ।
ਸੱਚੀਂ ਯਾਰ ਹੈ ਤਾਂ ਆਪਾਂ ਕੋਹੜੇ ਈ। (ਖਾਨ ਦੇ ਕਾਂਬੇ ਦੀਆਂ
ਅਵਾਜ਼ਾਂ ਹੋਰ ਤੇਜ਼ ਹੁੰਦੀਆਂ ਹਨ।) ਐਨਾ ਤਾਂ ਮੈਨੂੰ ਪਤਾ... ਭਈ
ਲੱਕੜਾਂ ਦੀ ਬਲਦੀ ਏ, ਪਰ ਕਿਵੇਂ? ਸਭ ਕੁਝ ਹੁੰਦਿਆਂ-ਸੁੰਦਿਆਂ
ਆਪਾਂ ਮੂੰਹ 'ਚ ਨੀ ਪਾ ਸਕਦੇ। ਸਾਥੋਂ ਤਾਂ ਜਾਨਵਰ ਚੰਗੇ ਨੇ।
ਖਾਨ : (ਖਾਨ ਤਾਪ ਚੜ੍ਹਨ ਵਰਗੀਆਂ ਅਵਾਜ਼ਾਂ ਕੱਢਦਾ ਹੈ।) ਖ਼ਬਰਦਾਰ
ਜੇ ਖਾਣ ਦੀ ਗੱਲ ਕੀਤੀ...!
ਕਰੋੜੀ ਮੱਲ : ਨਹੀਂ ਕਰਦਾ; ਤੂੰ ਵੀ ਖਾ ਕਸਮ।
ਖਾਨ : (ਟੁੱਟਕੇ ਪੈਂਦਾ ਹੈ) ਤੂੰ ਫੇ ਕੀਤੀ।
ਕਰੋੜੀ ਮੱਲ : ਐਂ ਨਾ ਕਰ, ... ਚੱਲ ਘੜੀ ਅੱਖ ਲਾ ਲੈ। ਸ਼ਾਇਦ ਮੁੜ ਸਫ਼ਨੇ
’ਚ ਈ ਗੱਲ ਬਣ ਜਾਏ। (ਉਵਾਸੀ)

75