ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ੍ਹਾ... (ਉਸਦੀ ਅਵਾਜ਼ ਵੀ ਬਦਲ ਜਾਂਦੀ
ਹੈ।) ਇਹ ਮੈਨੂੰ ਕੀ ਹੋ ਰਿਹੈ ! (ਗੁਰਾਹਟ ਮੇਰੀ ਅਵਾਜ਼ ..., ਮੈਂ
ਵੀ
ਖਾਨ : ਆਦਮ ਬੋ... (ਦਹਾੜਦਾ ਹੈ, ਅੱਜ ਤਾਂ ਤੇਰਾ ਕੀਮਾ...!
ਕਰੋੜੀ ਮੱਲ : ਓਏ ਹਜ਼ਾਰਿਆ... ਹੁਆਂਗਦਾ ਹੈ), ਐਵੇਂ ਦਾਲ-ਪੀਣਾ ਬਾਣੀਆ
ਨਾ ਸਮਝ ਲਈਂ। (ਪੁਰਾਣੀ ਅਵਾਜ਼ 'ਚ) ਇਹ ਤੈਨੂੰ ਕੀ ਹੋ ਰਿਹਾ
ਲਾਲਾ... ਤੂੰ ਬਿਜ਼ਨਸਮੈਨ ਆਦਮੀ ਏਂ।
ਖਾਨ : ਤੇਰੀ ਤਾਂ ਢਿੱਡਲ ਦੀ...!
ਕਰੋੜੀ ਮੱਲ : ਆ ਜਾ ਫੇਰ... ਵਿਖਾਉਨਾਂ ਤੈਨੂੰ...।
(ਦੋਹੇਂ ਇੱਕ ਦੂਜੇ ’ਤੇ ਝਪਟਦੇ ਹਨ। ਚੀਖ਼ਦੇ ਚੰਘਾੜਦੇ ਹਨ।)
ਓ ਖਾਂ ਬਹਾਦਰ... ਸੰਭਲ ਭਈ... ਤੂੰ ਕਾਰੋਬਾਰੀ ਆਦਮੀ ਏ...!
(ਕਰੋੜੀ ਦੀ ਚਿੰਘਾੜ। ਦੋਹੇਂ ਚਿੰਘਾੜਦੇ ਹਨ ਤੇ ਫੇਰ ਸਾਹੋ-ਸਾਹੀ
ਹੋ ਕੇ ਡਿੱਗ ਜਾਂਦੇ ਹਨ।)
ਕਰੋੜੀ ਮੱਲ : ਹੇ ਰਾਮ ! ਬੰਸੀ ਵਾਲਿਆ... ਮੇਰੇ ਹੱਥਾਂ 'ਤੇ ਖ਼ੂਨ। (ਮੁੰਹ `ਚ
ਪਾਣੀ) ਇਹ ਮੈਨੂੰ ਕੀ ਹੋ ਰਿਹੈ, ਉਂਗਲਾਂ ਚੱਟਣ ਨੂੰ ਮਨ ਕਰਦੈ।
ਨਹੀਂ... 'ਨੀ .. 'ਨੀ... ਲੈ ਫੜ੍ਹ ਫੇ... (ਚਟਖਾਰੇ ਲੈ ਕੇ) ਚੱਟ
ਲੈ .. ਮਰ।
ਖਾਨ : ਓ ਲਾਲਾ ਤੂੰ ਠੀਕ ਤਾਂ ਹੈਂ। ਸ਼ੁਕਰ ਐ। ਡਰਿਆ) ਮੈਨੂੰ ਲੱਗਾ ਮੈਂ
ਸੱਚਿਓ ਤੈਨੂੰ ਖਾ ਜਾਣੈ।
ਕਰੋੜੀ ਮੱਲ : (ਸਹਿਮਿਆ) ਹਾਂ, ਮੈਨੂੰ ਵੀ।
ਖਾਨ : (ਹੱਸਦਾ) ਲਗਦੈ ਵਰ੍ਹਿਆਂ ਦੀ ਹਸਰਤ ਨਿਕਲ ਗਈ ਤੇਰੀ ਤਾਂ।
ਕਰੋੜੀ ਮੱਲ : ਮੂੰਹ ਪੂੰਝ ਲੈ। ਲਹੂ ਲੱਗਾ ਬੁੱਲਾਂ 'ਤੇ।
ਖਾਨ : ਓ ਤਾਂ... (ਵਾਕ ਅਧੂਰਾ ਛੱਡ ਕੇ।) ਮੇਰੇ ਵੀ... ? (ਕਾਹਲੀ-
ਕਾਹਲੀ ਪੂੰਝਦਾ ਹੈ) ਓ ਪਰਵਰਦਿਗਾਰ ਮੈਂ...।
ਕਰੋੜੀ ਮੱਲ : ਮਜ਼ਾਕ 'ਨੀ ਬਾਈ ਜੇ ਹਾਲ ਇਹੋ ਰਿਹਾ ਤਾਂ ਅਸੀਂ ਸੱਚਿਓ ਇੱਕ
ਦੂਜੇ ਨੂੰ ਦੰਦੀਆਂ ਵੱਢਣ ਲੱਗ ਜਾਣਾ।
ਖਾਨ : ਬੜਾ ਕੋਝਾ ਮਜ਼ਾਕ ਕੀਤਾ ਏ ਕਿਸੇ ਨੇ ਸਾਡੇ ਨਾਲ। ਅਸੀਂ ਤਾਂ

77