ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ


ਵਹੀ ਖਾਤੇ ਵਾਲੇ ਬੰਦੇ ਆਂ, ਦੁਕਾਨਦਾਰ। ਇਹ ਖ਼ੂਨ ਖਰਾਬਾ ਤਾਂ
(ਗੁੱਸੇ ’ਚ) ਭੁੱਖੜਾਂ ਦਾ ਕੰਮ ਏ।
ਕਰੋੜੀ ਮੱਲ :(ਦਹਾੜਦਾ ਹੈ) ਭੁੱਖ ਦੀ ਗੱਲ ਨਾ ਕਰ।
ਖਾਨ :(ਹੋਰ ਉੱਚੀ) ਫੇਰ ਕੀ ਕਰਾਂ?
ਕਰੋੜੀ ਮੱਲ : ਮੂੰਹ ਬੰਦ ਰੱਖ। (ਤਰਸ ਭਰੀ ਅਵਾਜ਼ 'ਚ) ਜੀਭ ਹਿਲਾਉਣ
ਨਾਲ ਪਾਣੀ ਆਉਂਦੈ ਮੰਹ `ਚ।
(ਥੋੜੀ ਦੇਰ ਦੋਹੇਂ ਚੁੱਪ ਰਹਿੰਦੇ ਹਨ। ਸਿਰਫ਼ ਤੇਜ਼-ਤੇਜ਼ ਸਾਹਾਂ ਦੀ
ਅਵਾਜ਼ ਆਉਂਦੀ ਹੈ।)
ਖਾਨ :ਮੇਰਾ ਗਲ਼ਾ ਸੁੱਕ ਰਿਹੈ। ਤੇਰਾ ਤਾਂ ਹੂ ਵੀ ਫਿੱਕਾ ਏ ਕਰਾੜਾ...
(ਥੁੱਕਦਾ ਹੈ।)
ਕਰੋੜੀ ਮੱਲ :(ਫਿੱਕਾ ਜਿਹਾ ਹੱਸਦਾ ਹੈ) ਉਹਨਾਂ ਬਾਰੇ ਸੋਚ ਹਜ਼ਾਰਿਆ ਜਿਨ੍ਹਾਂ
ਦੀ ਸਾਰੀ ਜ਼ਿੰਦਗੀ ਐਂ ਈ ਭੁੱਖ ਨਾਲ ਘੁਲਦਿਆਂ ਨਿਕਲ ਜਾਂਦੀ
ਐ।
ਖਾਨ :(ਗੁੱਸੇ ਨਾਲ) ਇਹ ਫ਼ਲਸਫ਼ਾ ਬੰਦ ਕਰ। ਉਹਨਾਂ ਦੇ ਈ ’ਗੂਠੇ
ਲਵਾ-ਲਵਾ ਢਿੱਡਲ ਹੋਇਆਂ... ਨਾਲੇ ਭਰੀਆਂ ਤਿਜੋਰੀਆਂ ...ਤੂੰ
ਵੀ ।
ਕਰੋੜੀ ਮੱਲ :ਗੁੱਸਾ ਥੁੱਕ ਦੇ ਭਰਾ। ਸਮਾਂ ਸੁਲ੍ਹਾ-ਸਫ਼ਾਈ ਦਾ ਐ। ਨਹੀਂ ਤੇ
ਸਾਡਾ ਡੁੱਲਿਆ ਖ਼ੂਨ ਦੇਖਣ ਵਾਲਾ ਵੀ ਕੋਈ ਨੀ ਹੋਣਾ ਏਥੇ।

(ਚੁੱਪ)


ਖਾਨ :ਹੁਣ ਕੀ ਸੋਚ ਰਿਹੈਂ...
ਕਰੋੜੀ ਮੱਲ :ਇਹੋ ਕਿ ਸਾਡੇ ਇੰਨੇ ਗੋਦਾਮ ਭਰੇ ਅਨਾਜ ਦੇ, ਮੁੰਹ `ਚ ਕਿਸੇ ਦੇ
ਪੈਂਦੇ ਨੀ, ਕੀ ਫਾਇਦਾ ਉਨ੍ਹਾਂ ਦਾ?
ਖਾਨ :ਉਰਾਂ ਆ..., ਮੱਥਾ ਚੈਕ ਕਰਾ ਰਤਾ... ਤਾਪ ਤਾਂ ਨਹੀਂ.. ਭੁੱਖ
ਤੇਰੇ ਸਿਰ ਨੂੰ ਚੜ੍ਹ ਗਈ ਲਾਲਾ... ਉਸੇ 'ਚੋਂ ਨਿਕਲਦਾ ਇਹ ਸਾਰਾ
ਫ਼ਲਸਫ਼ਾ। ਮੈਨੂੰ ਤਾਂ ਬੱਸ ਤਿੱਤਰ ਦਿਖਦੇ..., ਵੇਖ ਤਾਂ ਸਹੀ
ਕਿਵੇਂ ਉਡਾਰੀਆਂ ਮਾਰਦੇ ਤੇ ਉਹ ਜੰਗਲੀ ਮੁਰਗਾਬੀਆਂ...।
ਕਰੋੜੀ ਮੱਲ:ਦਰਖ਼ਤ ਲੱਦੇ ਪਏ ਨੇ ਫਲ਼ਾਂ ਨਾਲ।

78