ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖਾਨ : ਕੀ ਫ਼ਾਇਦਾ ਇਨ੍ਹਾਂ ਦਾ? ਸਾਡੇ ਢਿੱਡ ਤਾਂ ਖ਼ਾਲੀ ਨੇ।
ਕਰੋੜੀ ਮੱਲ : ਇਹੋ ਤਾਂ ਮੈਂ ਕਹਿਨਾਂ, ਸਾਡੇ ਗੋਦਾਮ...
ਖਾਨ : ਬੰਦ ਕਰ, ਬੰਦ ਕਰ ਇਹ ਫ਼ਲਸਫ਼ਾ... ਨਹੀਂ ਤੇ ਮੈਂ (ਖ਼ੁਦ ’ਤੇ
ਕਾਬੂ ਕਰਦੇ ਹੋਏ।) ਹੰ-ਹੰ...।
ਕਰੋੜੀ ਮੱਲ : (ਸ਼ਾਂਤ ਸੁਰ ’ਚ) ਇਹ ਗੱਲ ਕਦੇ ਗੱਦੀ 'ਤੇ ਬੈਠਿਆਂ ਸਮਝ ਆ
ਸਕਦੀ ਸੀ ਸਾਨੂੰ ? ਜ਼ਰੂਰ ਕੋਈ ਰਾਜ਼ ਐ ਇਹਦੇ `ਚ, ਭੁੱਖ ਬੰਦੇ
ਨੂੰ ਫ਼ਿਲਾਸਫ਼ਰ ਬਣਾ ਦਿੰਦੀ...।
ਖਾਨ : ਪਰ ਫ਼ਲਸਫ਼ਾ ਭੁੱਖ ਦਾ ਜਵਾਬ ਨਹੀਂ। (ਕਲ਼ਪਦਾ ਹੈ।) ਸਾਰੀ
ਉਮਰ ਮੈਂ ਐਂ ਈ ਸਮਝਦਾ ਰਿਹਾ ਕਿ ਖਾਣਾ ਉਸੇ ਸ਼ਕਲ `ਚ
ਉੱਗਦੈ... ਉਸੇ ਤਰ੍ਹਾਂ ਪੈਦਾ ਹੁੰਦੈ ਜਿਵੇਂ ਸਾਡੇ ਸਾਹਮਣੇ ਆਉਂਦਾ,
ਪਲੇਟ ’ਚ ਪਾਓ ਤੇ ਖਾ ਲਓ। ਕਦੇ ਜ਼ਿਆਦਾ ਹੋ ਜਾਏ ਤਾਂ...
ਹਾਜ਼ਮੋਲਾ... ਪਚਨੋਲ।
ਕਰੋੜੀ ਮੱਲ : ਕੀਹਨੂੰ ਪਤਾ ਸੀ ਢਿੱਡ ਭਰਨਾ ਵੀ ਐਨਾ ਔਖਾ ਕੰਮ ਐ ?
ਖਾਨ : ਏਥੇ ...ਕਿਸੇ ਬਟੇਰ ਦੇ ਮਗਰ ਭੱਜੋ..., ਸ਼ੈ-ਸ਼ੈ ..., ਠੇਡੇ ਖਾਓ।
ਹੱਥ ਆ ਵੀ ਜਾਏ ਤਾਂ ਫੇਰ ਛੁਰੀ ਲੱਭੋ, ਕੱਟੋ, ਸਾਫ਼ ਕਰੋ, ਤੇ
ਫੇਰ ਬਾਲਣ `ਕੱਠਾ ਕਰੋ ਭੁੰਨੋ... (ਸਾਹ ਚੜ੍ਹ ਜਾਂਦਾ ਹੈ।)
ਕਰੋੜੀ ਮੱਲ : ਐਨਾ ਕੁਝ ਕਰਕੇ ਖਾਣ ਨਾਲੋਂ ਤਾਂ ਭੁੱਖਾ ਈ ਮਰ ਜਾਏ...!
ਖਾਨ : ਤੇਰੇ ਮੁੰਹ ’ਚ ਘਿਓ-ਸ਼ੱਕਰ। ਪੂਰੀ ਹੋ ਜਾਈਂ ਇਹ ਰੀਝ ਵੀ।
ਕਰੋੜੀ ਮੱਲ : (ਮੂੰਹ 'ਚ ਪਾਣੀ ਭਰਕੇ ਪੂਰੀ ਰੀਝ ਨਾਲ।) ਘਿਓ-ਸ਼ੱਕਰ।

(ਚੁੱਪ)


ਕਰੋੜੀ ਮੱਲ : ਕੋਈ ਗੱਲ ਕਰ। ਟਾਇਮ ਪਾਸ 'ਨੀ ਹੁੰਦਾ।
ਖਾਨ : ਭੁੱਖ ਨਾਲ ਮਰੋੜ ਪੈਣ ਡਹੇ ਆ, ਗੱਲ ਕੀ ਕਰਾਂ।
ਕਰੋੜੀ ਮੱਲ : ਸੋਚ..., ਇਹ ਸੂਰਜ ਹਮੇਸ਼ਾਂ ਪਹਿਲੋਂ ਨਿਕਲਦਾ ਤੇ ਫੇਰ ਡੁੱਬ
ਜਾਂਦੈ। ਉੱਲਟਾ ਕਿਉਂ 'ਨੀ?
ਖਾਨ : ਤੇਰਾ ਦਿਮਾਗ਼ ਘੁੰਮ ਗਿਆ। ਪਹਿਲਾਂ ਬੰਦਾ ਉੱਠਦਾ ਫੇਰ ਹੱਟੀ
ਜਾਂਦੈ..
ਕਰੋੜੀ ਮੱਲ : ਆਹੋ, ਪਰ ਉੱਲਟਾ ਕਿਉਂ ਨਹੀਂ? ਇੰਜ ਕਿਉਂ ਨਹੀਂ ਕੀ ਪਹਿਲਾਂ

79