ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਨੀਂਦ ਦੇ ਝੂਟੇ ਲਵਾਂ ਫ਼ਨੇ ਵੇਖਾਂ ਤੇ ਵੇਰ...
ਖਾਨ : (ਖਿੱਝਕੇ) ਪਰ ਹਮੇਸ਼ਾਂ ਤੋਂ ਏਦਾਂ ਹੁੰਦੈ। ਪਹਿਲਾਂ ਅਸੀਂ ਉੱਠਦੇ
ਆਂ, ਕੰਮ ਕਾਰ ਕਰਦੇ ਆਂ ਤੇ ਫੇਰ... ਖਾਣਾ ਖਾਂਦੇ ਹਾਂ।
ਕਰੋੜੀ ਮੱਲ : ਖਾਣਾ... ਖਾਣਾ... ਖਾਣਾ। (ਟੁੱਟਕੇ ਪੈਂਦਾ ਹੈ। ਖਾਣੇ ਦੀ ਗੱਲ
'ਨੀ ਕਰਨੀਂ।
ਖਾਨ : (ਗੁੱਸੇ ਚ) ਆਪੇ ਤਾਂ ਕਿਹਾ ਸੀ ਕੋਈ ਗੱਲ ਕਰ।
ਕਰੋੜੀ ਮੱਲ : ਖਾਣੇ ਤੋਂ ਇਲਾਵਾ ਤੈਨੂੰ ਕੋਈ ਗੱਲ ’ਨੀ ਆਉਂਦੀ।
ਖਾਨ : (ਹਿਰਖ ਕੇ) ਹਾਂ, ਨਹੀਂ ਆਉਂਦੀ।
ਕਰੋੜੀ ਮੱਲ : ਚੁੱਪ ਰਹਿ ਫੇਰ। ਮੂੰਹ ਬੰਦ ਰੱਖ। ਖਾਣਾ.. ਖਾਣਾ ... ਖਾਣਾ। ਖਾਨ : (ਚੀਖ਼ਕੇ ਖਾਣ ਨੂੰ ਪੈਂਦਾ ਹੈ।) ਮੂੰਹ ਬੰਦ ਰੱਖ।

(ਸੰਗੀਤ)


ਕਰੋੜੀ ਮੱਲ : ਹਜ਼ਾਰਿਆ।
ਖਾਨ : ਹੂੰ।
ਕਰੋੜੀ ਮੱਲ : ਮੇਰੇ ਤਾਂ ਜੁਆਕ ਵੀ ਹਾਲੇ ਨਿਆਣੇ ਆ। ਉਹਨਾਂ ਨੂੰ ਤਾਂ ਇਹ ਵੀ
'ਨੀ ਪਤਾ ਕਿ ਕਿਹੜੀ ਸਾਮੀ ਤੋਂ ਕੀ ਲੈਣਾ ਕੀ ਦੇਣਾ?
ਖਾਨ : ਦਿਲ ਹੌਲਾ ਨਾ ਕਰ ਲਾਲਾ। ਮੈਂ ਕਿਤੇ ਸੁਣਿਆ ਸੀ, ਬੰਦੇ ਅੰਦਰ
ਬੜੇ ਰਸ ਹੁੰਦੇ ... ਕਈ ਤਰ੍ਹਾਂ ਦੇ। ਬਿਨਾਂ ਕੁਝ ਖਾਧਿਆਂ ਵੀ ਉਹ
ਕਈ ਦਿਨ ਜਿਉਂਦਾ ਰਹਿ ਸਕਦਾ।
ਕਰੋੜੀ ਮੱਲ : ਡੇਰਾ ਮਤਲਬ ਆਪਣੇ ਅੰਦਰ ਵੀ...?
ਖਾਨ : ਹਾਂ ਹਾਂ। ਮੈਨੂੰ ਹਕੀਮ ਹੋਰਾਂ ਨੇ ਦੱਸਿਆ ਸੀ, ਵਈ `ਕੱਠੇ ਹੋਏ
ਰਸ ...ਹੋਰ ਰਸ ਪੈਦਾ ਕਰਦੇ ਤੇ ਐਂ ਚੱਕਰ ਚਲਦਾ ਰਹਿੰਦਾ,
(ਉਦਾਸ ਹੋ ਕੇ) ਜਦੋਂ ਤਾਈਂ...!
ਕਰੋੜੀ ਮੱਲ : ਜਦੋਂ ਤਾਈਂ..., ਕੀ?
ਖਾਨ : (ਹਾਉਕਾ ਲੈ ਕੇ!) ਜਦੋਂ ਤਾਈਂ... ਰਸ ਪੂਰੀ ਤਰ੍ਹਾਂ ਮੁੱਕ ਨਾ
ਜਾਣ।
ਕਰੋੜੀ : ਤੇ ਫੇਰ?
ਖਾਨ : (ਛਿੱਥਾ ਪੈਂਦੇ ਹੋਏ ਫੇਰ ਤਾਂ ਕੁਝ ਖਾਣਾ ਈ ਪੈਂਦਾ ਐ ।

80