ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਾਸੇ... ਸਬਜ਼ੀ... ਸਲਾਦ ਤੇ ਮੂੰਹ ’ਚ (ਸਿਰ ਖੁਰਕਦਾ।) ਪਨੀਰ
ਦਾ ਟੁਕੜਾ (ਰੋਣਹਾਕਾ ਹੋ ਜਾਂਦਾ ਹੈ।)
ਕਰੋੜੀ ਮੱਲ : (ਅਖ਼ਬਾਰ ਖੋਂਹਦਾ ਹੈ) ਤੂੰ ਰਹਿਣ ਦੇ, ਇੱਥੇ ਵੀ ਕੋਈ ਸਾਜਿਸ਼
ਐ।
ਖਾਨ : (ਮੂੰਹ 'ਚ ਪਾਣੀ।) ਮੈਂ ਪੜ੍ਹਾਂਗਾ, ਹਰ ਆਦਮੀ ਨੂੰ ਮੱਛੀ... ਦਾ
.. ਇੱਕ-ਇੱਕ ਟੁਕੜਾ।
ਕਰੋੜੀ ਮੱਲ : ਮੈਂ ਤੇਰੇ ਟੁਕੜੇ ਕਰ ਦਿਆਂਗਾ, ਬੰਦ ਕਰ ਬਕਵਾਸ। (ਖੋਂਹਦਾ
ਹੈ।)
ਖਾਨ : ਲੈ ਤੂੰ ਪੜ੍ਹ, ਏਥੋਂ ਲੈ, ਇਹ ਪੰਜਾਬੀ 'ਚ ਐ ।
ਕਰੋੜੀ ਮੱਲ : ਹੂੰ, ਪਟਿਆਲਾ ਰਾਜ ਘਰਾਨੇ ਦੇ ਪੁਰਾਣੇ ਸ਼ਾਹੀ... ਬਾਵਰਚੀ
(ਖਿੱਝਕੇ) ਨੇ ...ਗੋਭੀ ਦਾ ਸ਼ੋਰਬਾ ...; ਇਹ ਤਾਂ ਢਾਬੇ ਦੀ ਐਡ
ਏ।
ਖਾਨ : ਏਥੋਂ ਪੜ੍ਹ ਨਾ, ਏਹ ਭੋਗ ਦੀ ਖ਼ਬਰ ਏ... ਗੁਰਮੁਖੀ ’ਚ।
ਕਰੋੜੀ ਮੱਲ : ਅਫ਼ਸੋਸ ਨਾਲ ਸੂਚਨਾ ਦਿੱਤੀ ਜਾਂਦੀ ਹੈ ਕਿ ਸਰਦਾਰ ਸੁਰਜਨ
ਸਿੰਘ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ। ਭੋਗ ਦਿਨ
ਐਤਵਾਰ... ਮਿਤੀ... ਹਾਉਕਾ) ਤੇ ਲੰਗਰ ਅਤੁੱਟ ਵਰਤੇਗਾ...
ਸੰਗਤਾਂ ਨੂੰ ਬੇਨਤੀ ਹੈ ਕਿ ਪਰਸ਼ਾਦਾ...!

(ਅਖ਼ਬਾਰ ਪਾੜਦਾ ਹੈ।)


ਖਾਨ : ਸਤਿਆਨਾਸ। ਇਹਦੇ `ਤੇ ਤੂੰ ਕਿਉਂ ਗੁੱਸਾ ਕੱਢਦਾ ਐਂ। ਫੜਾ
ਉਰੇ। ਸਾਡਾ ਆਪਣਾ ਈ ਦਿਮਾਗ਼ ਸਾਜਿਸ਼ ਕਰ ਰਿਹਾ ਸਾਡੇ
ਨਾਲ। ਹਰ ਗੱਲ ਖਾਣ ’ਤੇ ਆ ਕੇ ਮੁੱਕਦੀ।
ਕਰੋੜੀ ਮੱਲ : ਚੁੱਪ। ਖਾਣੇ ਦਾ ਨਾਂ 'ਨੀ ਲੈਣਾ ਮੂੰਹੋਂ। ਖ਼ਬਰਦਾਰ।

(ਚੁੱਪ)


ਖਾਨ : ਮੈਨੂੰ ਤਾਂ ਹਰ ਸ਼ੈਅ ’ਚੋਂ ਭੁੰਨੇ ਕਬਾਬ ਦੀ ਖੁਸ਼ਬੋ ਆਉਂਦੀ।
ਕਰੋੜੀ ਮੱਲ : ਤੂੰ ਫੇਰ... ਮੂੰਹ ਖੋਲ੍ਹਿਆ?
ਖਾਨ : ਠੀਕ ਐ ।
(ਦੋਹੇਂ ਥੋੜ੍ਹੀ ਦੇਰ ਚੁੱਪ ਰਹਿੰਦੇ ਹਨ। ਹੌਕਿਆਂ ਦੀਆਂ ਅਵਾਜ਼ਾਂ।)