ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਚ ਤੋਂ ਕਿਤਾਬ ਤੱਕ : ਵੀਹ ਸਾਲਾਂ ਦਾ ਸਫ਼ਰ

ਇਹ ਨਾਟਕ ਵੀਹ ਸਾਲ ਪਹਿਲਾਂ ਪਾਠਕਾਂ ਤੱਕ ਪਹੁੰਚ ਸਕਦਾ ਸੀ।
ਪਰ ਉਸਨੇ ਇਹ ਪੈਂਡਾ ਤਹਿ ਕਰਨਾ ਸੀ ਤੇ ਉਸਦੇ ਇਸ ਸਫ਼ਰ ਨਾਲ ਕਈ ਹੋਰ
ਦਿਲਚਸਪ ਕਿੱਸੇ ਜੁੜਨੇ ਸਨ। ਸ਼ਾਇਦ ਇਹ 1997 ਜਾਂ 98 ਦੀ ਗੱਲ ਹੈ।
ਪਹਿਲੀ ਮਈ, ਮਈ ਦਿਹਾੜੇ ਦੀ ਰਾਤ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ
ਨਾਟਕ ਖੇਡੇ ਜਾ ਰਹੇ ਸਨ। ਰਾਤ ਦੇ ਦੋ ਵਜੇ ਤੋਂ ਬਾਅਦ 'ਜੂਠ’ ਦੀ ਵਾਰੀ ਆਈ।
ਮੈਂ ਦਰਸ਼ਕਾਂ ਦੀਆਂ ਪੌੜੀਆਂ ਉੱਪਰ ਸੱਭ ਤੋਂ ਪਿਛਲੀਆਂ ਕਤਾਰਾਂ ’ਚ ਬੈਠਾ ਸੀ।
ਸ਼ਾਮ ਤੋਂ ਹੀ ਨਾਟਕ ਦੇਖਦੇ ਹੋਏ ਬਹੁਤੇ ਦਰਸ਼ਕ ਪਿੱਠ ਸਿੱਧੀ ਕਰਨ ਲਈ ਉਹਨਾਂ
ਪੌੜੀਆਂ 'ਤੇ ਹੀ ਲੇਟ ਗਏ ਸਨ। ਜੌਹਨ ਸੈਮੁਅਲ ਜੋ ਕਿ ਉਸ ਨਾਟਕ ਦਾ
ਨਿਰਦੇਸ਼ਕ ਵੀ ਸੀ ਤੇ ਇਕਲੌਤਾ ਅਦਾਕਾਰ ਵੀ ਉਸਨੇ ਨਾਟਕ ਸ਼ੁਰੂ ਕੀਤਾ ਤਾਂ ਦੋ-
ਚਾਰ ਮਿੰਟਾਂ ਅੰਦਰ ਹੀ ਮੈਂ ਦਰਸ਼ਕਾਂ 'ਚ ਇੱਕ ਹਿੱਲਜੁਲ ਜਿਹੀ ਮਹਿਸੂਸ ਕੀਤੀ।
ਖੁਸਰ-ਫੁਸਰ ਕਰਦੇ ਕੁਝ ਦਰਸ਼ਕ ਨਾਲਦਿਆਂ ਨੂੰ ਜਗਾ ਰਹੇ ਸਨ। ਦੇਖਦਿਆਂ ਹੀ
ਦੇਖਦਿਆਂ ਦਰਸ਼ਕਾਂ ਵਿੱਚਲਾ ਦ੍ਰਿਸ਼ ਬਦਲ ਗਿਆ, ਕੋਈ ਵੀ ਦਰਸ਼ਕ ਲੇਟਿਆ
ਨਜ਼ਰ ਨਹੀਂ ਸੀ ਆ ਰਿਹਾ। ਸੱਭ ਦੀਆਂ ਰੀਝਾਂ ਤਣੀਆਂ ਹੋਈਆਂ ਸਨ। ਮੈਂ
ਉਹਨਾਂ ਦੇ ਚਿਹਰੇ ਤਾਂ ਨਹੀਂ ਸੀ ਦੇਖ ਸਕਦਾ ਪਰ ਪਿੱਠਾਂ ਤੋਂ ਹੀ ਸਾਫ਼ ਪੜ੍ਹਿਆ ਜਾ
ਸਕਦਾ ਸੀ ਕਿ ਓਮ ਪ੍ਰਕਾਸ਼ ਵਾਲਮੀਕੀ ਦਾ ਦਰਦ; ਜੋ 'ਕੱਲਾ ਉਸੇ ਦਾ ਨਹੀਂ ਸਗੋਂ
ਸਮਾਜ ਦੇ ਵੱਡੇ ਹਿੱਸੇ ਦਾ ਸੀ, ਸੈਮੁਅਲ ਦੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਤਨ-
ਮਨ ਅੰਦਰ ਸਿੱਧਾ ਉੱਤਰ ਗਿਆ ਸੀ।
ਡੇਢ ਘੰਟੇ ਬਾਅਦ ਜਦ ਨਾਟਕ ਖ਼ਤਮ ਹੋਇਆ। ਰੌਸ਼ਨੀ ਹੋਈ ਤਾਂ ਮੈਂ
ਦੇਖਿਆ ਦਰਸ਼ਕਾਂ ਵਾਲੀਆਂ ਸਾਰੀਆਂ ਪੌੜੀਆਂ ਜੋ ਪਹਿਲੋਂ ਅੱਧਿਓਂ ਵੱਧ ਖ਼ਾਲੀ
ਸੀ ਹੁਣ ਖਚਾਖਚ ਭਰੀਆਂ ਹੋਈਆਂ ਸਨ। ਨਾਟਕ ਖ਼ਤਮ ਹੁੰਦੇ ਸਾਰ ਹੀ ਗੁਰਸ਼ਰਨ
ਭਾਅ ਜੀ ਮੰਚ ਉੱਪਰ ਆ ਗਏ ਤੇ ਉਹਨਾਂ ਨੇ ਦਰਸ਼ਕਾਂ ਨੂੰ ਖੜ੍ਹੇ ਹੋ ਕੇ ਤਾੜੀਆਂ
ਨਾਲ ਇਸ ਨਾਟਕ ਦਾ ਹੁੰਘਾਰਾ ਭਰਨ ਲਈ ਕਿਹਾ। ਨਾਟਕ ਦੇ ਲੇਖਕ ਵਜੋਂ ਮੈਨੂੰ

7