ਕਿਸਾਨ : ਨਿਆਣੇ ਯਾਦ ਆਉਣੇ ਤੇ ਨਾਲੇ ਸੰਤੀ।
ਕਰੋੜੀ ਮੱਲ : ਸੰਤੀ; ਤੂੰ ਕਿਵੇਂ ਜਾਣਦਾ ਸੰਤੀ ਨੂੰ।
ਕਿਸਾਨ : ਤੁਸੀਂ ਈ ਸੁੱਤੇ-ਸੁੱਤੇ ਬੜਬੜਾਉਂਦੇ ਸੀ, “ਸੰਤੀ... ਸੰਤੀ।”
ਖਾਨ : ਲਾਲਾ ਤੂੰ, ਸ਼ਰਮ ਨੀ ਆਉਂਦੀ ਏਸ ਉਮਰੇ।
ਕਰੋੜੀ ਮੱਲ : ਦੇਖ ਭਈ, ਬਾਈ ਬਣਕੇ ਕੋਈ ਰਾਹ ਕੱਢ। ਇੱਕ ਵੇਰ ਘਰ
ਪਹੁੰਚਦਾ ਕਰਦੇ। ਜੋ ਕਹੇਂ ਮਨਜ਼ੂਰ।
ਕਿਸਾਨ : ਫ਼ਿਕਰ ਕਿਉਂ ਕਰਦੇ ਓ ਜਨਾਬ। ਸਾਰੇ ਇੰਤਜ਼ਾਮ ਮੈਂ ਪਹਿਲੋਂ ਈ
ਕਰ ਰੱਖੇ ਆ ।
ਖਾਨ ਤੇ ਕਰੋੜੀ : ਹੈਂਅ!
ਕਿਸਾਨ : ਤੁਸੀਂ ਆਓ ਤਾਂ ਸਹੀ ਮੇਰੇ ਪਿੱਛੇ।
(ਸੰਗੀਤ)
ਕਿਸਾਨ : ਬੈਠੇ-ਬੈਠੋ ਜਨਾਬ, ਬੇੜੀ `ਚ ਬੈਠੋ ਫ਼ਟਾਫ਼ਟ।
ਕਰੋੜੀ ਮੱਲ : ਕਿੱਥੇ ਏ ਬੇੜੀ?
ਖਾਨ : ਓਏ ਇਹਨੂੰ ਤੂੰ ਬੇੜੀ ਕਹਿਨਾਂ ਫੱਟਿਆਂ ਨੂੰ, ਮਰਵਾਏਂਗਾ।
ਕਿਸਾਨ : ਤੁਸੀਂ ਆਓ ਤਾਂ ਸਹੀ, ਦੇਖੋ ਮੋਰਾਂ ਦੇ ਖੰਭ ਬਿਛਾਏ ਮੈਂ ਥੱਲੇ,
ਹੰਸਾਂ ਦੇ ਨਰਮ ਨਰਮ...
ਖਾਨ : (ਕਿਸ਼ਤੀ 'ਚ ਬੈਠਦੇ ਹਨ।) ਪਰ ਤੂੰ ਸਾਨੂੰ ਲੈ ਕੇ ਕਿੱਥੇ ਚੱਲਿਆ ?
ਕਿਸਾਨ : ਜਨਾਬ ਘਰ, ਤੁਹਾਡੇ ਘਰ । ਏਸ ਨਦੀ ਦੇ ਦੂਜੇ ਕੰਢੇ ਘਰ ਐ
ਤੁਹਾਡੇ
ਕਰੋੜੀ ਮੱਲ : ਨਾਂਹ, ਤੈਨੂੰ ਕਿਵੇਂ ਪਤਾ ?
ਖਾਨ : ਹਾਂ, ਸਾਡੇ ਘਰਾਂ ਦਾ...।
ਕਰੋੜੀ ਮੱਲ : ਜਸੂਸ ਐਂ ਤੂੰ?
ਖਾਨ : ਸੱਚ ਦੱਸ? ਨਹੀਂ ਮਰੋੜਦਾਂ ਤੇਰੀ ਧੌਣ।
ਕਿਸਾਨ : ਕਾਹਨੂੰ ਸਰਕਾਰ। ਖੇਤੀ ਤਾਂ ਕੁਝ ਪੱਲੇ 'ਨੀ ਪਾਉਂਦੀ, ਕਦੇ
ਸ਼ਹਿਰ ਚਲੇ ਜਾਈਦਾ... ਓ ਘਰਾਂ ਦੇ ਬਾਹਰ ਤੁਸੀਂ ਦੇਖੇ ਹੋਣੇ ,
...ਰੱਸੀਆਂ ਨਾਲ ਲਟਕਦੇ .. ਕੁਚੀਆਂ ਨਾਲ ਕਲੀ ਕਰਦੇ, ਛੱਤਾਂ
ਰੰਗਦੇ ਤੇ...।
90