ਪੰਨਾ:ਜ੍ਯੋਤਿਰੁਦਯ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਯੋਤਿਰੁਦਯ

੧ ਕਾਂਡ

ਇਹ ਕੇਹਾ ਮਨਭਾਉਂਦਾ ਹੈ, ਜੋ ਕੰਮ ਧੰਧੇ ਵਿੱਚ ਲੱਗਿਆਂ ਹੋਇਆਂ ਨਗਰ ਦੇ ਵਿੱਚੋਂ ਵਿੱਚੀਂ ਆਕੇ ਇੱਥੋਂ ਦੀ ਸੁੰਨਸਾਨ ਬੀ ਅੱਤ ਪਿਆਰੀ ਲਗਦੀ ਹੈ। ਠੰਢੀ ਠੰਢੀ ਪੌਣ, ਸਹਿਜੇ ਸਹਿਜੇ ਚੱਲ ਰਹੀ ਹੈ, ਕਬੂਤਰ ਗੁਟਕ ਰਹੇ ਹਨ, ਕਿੰਉ ਜੋ, ਇਸ ਸੁੰਨਸਾਨ ਵਿੱਚ ਚੁੱਪਚੁਪਾਤੇ ਤੁਰੋ, ਤਾਂ ਕਬੂਤਰ ਦਾ ਮਿੱਠਾ ੨, ਪਰ ਉਦਾਸੀਨ ਗੁਟਕਾਰ ਸੁਣਾਈ ਦਿੰਦਾ ਹੈ, ਕਦੀ ਕਦੀ ਕਾਂ ਦੀ ਖਹੁਰੀ ਜੇਹੀ ਬੋਲੀ ਬੀ ਸੁਣਾਈ ਬੀ ਸੁਣਾਈ ਦਿੰਦੀ ਹੈ। ਵਿੱਚ ਵਿੱਚ ਇੱਕ ਹੋਰ ਹੀ ਅਵਾਜ ਆਉਂਦੀ ਹੈ, ਜਿਸ ਨੂੰ ਇੱਕ ਦੰਤਕਥਾ ਦੇ ਪੰਖੇਰੂ ਦੀ ਬੋਲੀ ਦੱਸਦੇ ਹਨ। ਆਖਦੇ ਹਨ, ਜੋ ਉਸ ਨੂੰ ਅੱਜ ਤੋੜੀ ਕਿਸੇ ਨੈ ਨਹੀਂ ਡਿੱਠਾ, ਪਰ ਉਸ ਦੇ ਅਚਰਜ ਆਲਣੇ ਕਈਆਂ ਲੋਕਾਂ ਦੇ ਵੇਖਣ ਵਿੱਚ ਆਏ ਹਨ।।

ਅਜਿਹੇ ਇਕਾਂਤ ਅਰ ਅੱਤ ਸੁੰਦਰ ਅਸਥਾਨ ਵਿੱਚ ਬਾਬੂ ਰਾਜਕੁਮਾਰ ਭਟਾਚਾਰਯ ਦਾ ਟਿਕਾਣਾ ਸੀ। ਉਹ ਉੱਚੀ ਕੁਲ ਦਾ ਬ੍ਰਾਹਮਣ, ਅਰ ਬੜਾ ਪੰਡਿਤ ਸੀ, ਸੰਸਕ੍ਰਿਤ ਵਿੱਚ ਉਸ ਨੂੰ ਬੰਗਾਲੀ ਵਰਗਾ ਅਭਿਆਸ ਸੀ। ਸੰਸਕ੍ਰਿਤ ਦੇ ਅਨੇਕਾਂਖਯਰ ਪਦਾਂ ਵਿੱਚ ਉਸ ਦੀ ਬੜੀ ਲਾਲਸਾ ਸੀ, ਅਰ ਸਭ ਥੋਂ ਬੜਾ ਆਨੰਦ ਇਹ ਸੀ, ਜੋ ਅਜਿਹੇ ਸਿੱਖਾਂ ਨੂੰ ਪੜਾਵੇ, ਜੇਹੜੇ ਆਪਣੇ ਵਰਗੇ ਉਤਸਾਹੀ ਹੋਣ। ਉਹ ਬੜਾ ਦਰਸਨੀਕ, ਚਤੁਰ, ਅਰ ਭਲਾਮਾਣਸ ਸੀ, ਉਸ ਦੇ ਨਾਲ ਗੱਲ ਬਾਤ ਕਰਨੀ ਮਾਨੋ ਸੱਚਾ ਆਨੰਦ ਸੀ, ਕਿੰਉਕਿ ਜਿੰਨਾ ਓਹ ਬੁੱਧਿਵਾਨ ਓਨਾ ਹੀ ਸਿਰੋਮਣ ਬੀ ਸਾ। ਕਲਕੱਤੇ ਦੀਆਂ ਵੱਡੀਆਂ ਪਾਠਸਾਲਾਂ ਵਿੱਚ ਉਹ ਪੜਾਉਂਦਾ ਹੁੰਦਾ ਸਾ, ਅਰ ਕਈ ਸਿੱਖ ਉਸ ਦੇ ਘਰ ਵਿੱਚ ਬੀ ਪੜ੍ਹਦੇ ਸੇ। ਇੱਸੇ ਕਰਕੇ ਉਹ ਸੋਮਵਾਰ ਥੋਂ ਛਨਿੱਛਰਵਾਰ ਤੀਕੁਰ ਕਲਕੱਤੇ ਵਿੱਚ ਰਹਿੰਦਾ, ਅਰ ਗੋਪਾਲਪੁਰ ਵਿੱਚ ਉਹ ਨਿਰਾ ਐਤ-