ਪੰਨਾ:ਜ੍ਯੋਤਿਰੁਦਯ.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਾਰ ਨੂੰ ਆਉਂਦਾ ਹੁੰਦਾ ਸੀ।ਸੱਚਮੁੱਚ ਏਹ ਵਿਸਰਾਮ ਦਾ ਦਿਨ ਉਨਾਂ ਲੋਕਾਂ ਦੇ ਲਈ ਬੀ ਧੰਨ ਹੈ, ਕਿ ਜਿਨਾਂ ਨੈ ਵਿਸਰਾਮ ਦੇ ਪ੍ਰਭੁ ਨੂੰ ਆਪਣੇ ਚਿੱਤਾਂ ਵਿੱਚ ਪਰਵਾਨ ਨਹੀਂ ਹੈ||

ਉਸ ਪੰਡਿਤ ਦਾ ਬਹੁਤ ਵਡਾ ਪਰਵਾਰ ਨਹੀਂ ਸੀ।ਉਸ ਦੀ ਤੀਮਤ ਕੁਮਾਰੀ , ਦੋ ਪੁਤ੍ਰ ਪ੍ਰੇਮਚੰਦ ,ਅਰ ਪ੍ਰਿਯਨਾਥ,ਅਰ ਧੀ ਕਾਮਨੀ।ਭਰਾਉ ਯਦੁਨਾਥ ,ਅਰ ਉਸ ਦੀ ਤ੍ਰੀਮਤ ਪ੍ਰਸੰਨੂ।ਬਸੰਤੋਂਂ ਇੱਕ ਅਠਾਰਾਂ ਵਰਿਹਾਂ ਦੀ ਤੀਮੀਂ,ਜਿਸ ਦਾ ਭਰਤਾ ਪੰਡਿਤ ਦਾ ਛੋਟਾ ਭਰਾਉ ਕਈ ਮਹੀਨੇ ਬੀਤੇ,ਜੋ ਉਹ ਮਰ ਗਿਆ ਸਾ,ਅਰ ਬੁੱਢੀ ਚਾਚੀ ਤਾਰਾਮਨੀ, ਅਰ ਇੱਕ ਟਹਿਲਨ ਹਿਰਨੀ,ਇਹੋ ਸਾਰੇ ਪਰਵਾਰ ਦੇ ਸਨ।

ਕੁਮਾਰੀ ਗੋਰੀ ਇਸਤ੍ਰੀ ਸੀ,ਬਹੁਤ ਸੁੰਦਰ ਅਰ ਬੜੀ ਸੁਸੀਲ।ਉਸ ਦੀ ਉਮਰ ੨੮ਆਂ ਵਰਿਹਾਂ ਦੀ ਸੀ।ਉਸ ਦੀ ਠੋਡੀ ਅਰ ਨੱਕ ਉੱਤੇ ਛੋਟੇ ਜਿਹੇ ਤਿਲ ਵਰਗੇ ਚਿੰਨ ਸਨ।ਠੋਡੀ ਦਾ ਚਿੰਨ ਤਾਂ ਤ੍ਰਿਸੂਲ ਦੀ ਡੌਲ ਵਰਗਾ ਸੀ,ਅਤੇ ਨੱਕ ਦਾ ਲਕੀਰ ਜੇਹਾ ਸੀ। ਇਨ੍ਹਾਂ ਚਿੰਨ੍ਹਾਂ ਦੇ ਕਾਰਨ ਉਸ ਦੇ ਮੂੰਹ ਦੇ ਝਲਕਾਰ ਵਿੱਚ ਉਹ ਦੀ ਬੁੱਧਵਾਨੀ ਦੇ ਲੱਛਣ ਵਧੇਰੇ ਪ੍ਰਕਾਸੇ। ਆਪਣਿਆਂ ਤਿੰਨਾਂ ਬਾਲਾਂ ਦਾ ਉਹ ਬੜਾ ਹੰਕਾਰ ਰਖਦੀ ਸੀ।ਵੱਡਾ ਮੁੰਡਾ ਪ੍ਰੇਮ ਚੰਦ ਬਾਰਾਂ ਵਰਿਹਾਂ ਦੀ ਉਮਰ ਦਾ ਬੜਾ ਚੰਚਲ ਸੀ।ਅਤੇ ਬੰਗਾਲੀ ਮੁੰਡਿਆਂ ਦੀ ਤਰ੍ਹਾਂ ਉਸ ਦੀ ਸਿਖਯਾ,ਅਰਥਾਤ ਪੜਾਉਣ ਦੀ ਰੀਤ ਜਦ ਉਹ ਪੰਜਾਂ ਵਰਿਹਾਂ ਦਾ ਹੋਇਆ ਸਾ,ਤਦੋਂ ਹੀ ਕਰਾਈ ਗਈ ਸੀ।ਉਸ ਦਿਨ ਉਹ ਦੀ ਮਾਂ ਨੈ ਦੇਸ ਦੀ ਰੀਤ ਅਨੁਸਾਰ ਉਹ ਨੂੰ ਚੰਗੇ ਤੇ ਚੰਗੇ ਕੱਪੜੇ ਪਹਿਨਾਏ,ਅਰ ਆਪਣੇ ਨਗਰ ਦੀ ਪਾਠਸਾਲਾ ਵਿੱਚ ਭੇਜਿਆ।ਉੱਥੇ ਉਸ ਨੈ ਅੱਖਰ ਮੁਹਾਰਨੀ,ਗਿਣਤੀ ਦੇ ਅੰਗ,ਅਰ ਤਾੜ ਬ੍ਰਿਛ ਦੇ ਪਤ੍ਰਾਂ ਵਿੱਚ ਅੱਖਰ ਬਣਾਉਣੇ ਸਿੱਖੇ।