ਪੰਨਾ:ਜ੍ਯੋਤਿਰੁਦਯ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ ਕਾਂਡ

ਜਯੋਤਿਰੁਦਯ

ਹੋਰ ਵੇਲੇ ਉਹ ਘਰ ਵਿੱਚ ਕਿਸੇ ਨੂੰ ਸੁਖ ਨਾਲ ਨਾ ਰਹਿਣ ਦਿੰਦਾ, ਉਹ ਅਜਿਹਾ ਖਰੂਦੀ, ਮੱਛਰਿਆ ਹੋਇਆ, ਅਤੇ ਉਪਦ੍ਰਵੀ ਸੀ, ਜੋ ਆਪਣੀ ਮਾਂ ਅਰ ਚਾਚੀ ਨੂੰ ਬੀ ਦੁੱਖ ਦਿੰਦਾ ਰਹਿੰਦਾ ਸਾ,ਕਾਮਿਨੀ ਨੂੰ ਚਿੜਾਉਂਦਾ, ਅਤੇ ਬਸੰਤ ਨੂੰ ਖਪਾਉਂਦਾ, ਪਰ ਉਸ ਦੇ ਪਿਉ ਦੀ ਬੁੱਢੀ ਚਾਚੀ ਸਦਾ ਉਸ ਨਾਲ ਬੜਾ ਪਿਆਰ ਕਰਦੀ ਸੀ।ਉਸੇ ਦੇ ਲਾਡ ਪਿਆਰ ਦੇ ਨਾਲ ਉਹ ਮੁੰਡਾ ਵਿਗੜਿਆ।ਜਦ ਉਹ ਕਿਤੇ ਖਚਰਊ ਕਰ ਆਵੇ, ਤਾਂ ਛੇਤੀ ਨਾਲ ਉਸੇ ਦੀ ਝੋਲੀ ਵਿੱਚ ਆ ਕੇ ਲੁੱਕੇ, ਭਾਵੇਂ ਉਹ ਵੱਡਾ ਤਾਂ ਹੋ ਗਿਆ, ਤਾਂ ਬੀ ਉਹ ਉਸ ਨੂੰ ਉਨਾਂ ਚਪੇਟਾਂ ਥੋਂ, ਕਿ ਜਿਨਾਂ ਦੇ ਉਹ ਚੰਗੀ ਤਰਾਂ ਜੋਗ ਸੀ ਬਚਾਉਂਦੀ ਹੁੰਦੀ ਸੀ||

ਕਾਮਿਨੀ ਸਾਰਿਆਂ ਤੇ ਛੋਟੀ ਚਹੁੰ ਵਰਿਹਾਂ ਦੀ ਬੜੀ ਪਿਆਰੀ, ਅਰ ਕੁਆਰੀ ਸੀ।ਉਸ ਦੀਆਂ ਅੱਖਾਂ ਵੱਡੀਆਂ ਜੋਤਨਾਂਵਾਲੀਆਂ, ਅਤੇ ਉਸ ਦੇ ਕਾਲੇ ਕਾਲੇ ਵਾਲਾਂ ਦਾ ਪਿਛਲੇ ਪਾਸੇ ਵੱਲ ਜੂੜਾ ਕੀਤਾ ਹੋਇਆ, ਬੜਾ ਸੋਂਹਣਾ ਸਜਦਾ ਸੀ।ਛੋਟੀ ਜੇਹੀ ਸਜੀ ਹੋਈ ਸਾੜੀ ਨਾਲ ਐਉਂ ਜਾਪਦੀ ਸੀ, ਕਿ ਮਾਨੋ ਸੱਚ ਮੁੱਚ ਕੋਈ ਨਿੱਕੀ ਜੇਹੀ ਤੀਮੀਂ ਹੈ।ਉਸ ਦਾ ਬੋਲਣਾ ਬੜਾ ਮਨ ਨੂੰ ਲੁਭਾਉਣਵਾਲਾ ਸੀ।ਜਦ ਕੋਈ ਬੜੀ ਲੰਮੀ ਗੱਲ ਬੋਲਣੀ ਹੋਵੇ, ਅਰ ਉਸੇ ਤਰਾਂ ਓਹ ਤੁਤਲਾਉਣ ਲੱਗੇ, ਅਥਵਾ ਜਦ ਕੋਈ ਨਵਾਂ ਅਰ ਔਖਾ ਨਾਵਾਂ ਉਸ ਨੂੰ ਬੋਲਣਾ ਪਵੇ, ਤਾਂ ਉਸ ਦੀ ਮਾਂ ਅਨੰਦ ਦੀ ਮਾਰੀ ਫੁੱਲੀ ਨਾ ਸਮਾਵੇ,ਅਰ ਆਖੇ ਸੁਣੋ ਖਾਂ, ਤੋਕੀ ਕੀ ਕੀ ਆਖਦੀ ਹੈ; ਤੋਕੀ ਉਸ ਕੁੜੀ ਦਾ ਲਾਡ ਦਾ ਨਾਉਂ ਸੀ, ਭਾਵੇਂ ਉਹ ਕੁੜੀ ਨਿੱਕੀ ਹੀ ਸੀ, ਪਰ ਕੁਮਾਰੀ ਨੂੰ ਉਹ ਬਹੁਤ ਹੀ ਪਿਆਰੀ ਲੱਗੇ, ਸਗੋਂ ਉਸ ਦਾ ਪਿਉ ਬੀ ਉਹ ਨੂੰ ਬਹੁਤ ਹੀ ਚਾਹੁੰਦਾ ਸੀ||

ਕੁਮਾਰੀ ਦੇ ਇਹੋ ਤਿੰਨੇ ਬਾਲ ਜੀਉਂਦੇ ਸੇ,ਅਤੇ ਹੋਰ ਤਾਂ ਚਾਰ