ਸਮੱਗਰੀ 'ਤੇ ਜਾਓ

ਪੰਨਾ:ਜ੍ਯੋਤਿਰੁਦਯ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ ਕਾਂਡ

ਜਯੋਤਿਰੁਦਯ

੧੧

ਕਰੇ। ਭਾਵੇਂ ਸਭ ਕੋਈ ਉਸ ਨੂੰ ਭਲੀ ਜਾਣਦਾ,ਅਰ ਹਿਤ ਕਰਦਾ ਸਾ,ਪਰ ਉਸ ਦੀ ਸਦਾ ਚਿੰਤਾ ਦਾ ਵੱਡਾ ਕਾਰਨ ਇਹ ਸੀ,ਜੋ ਉਸ ਦੇ ਸੰਤਾਨ ਨਹੀਂ ਸੀ ਹੋਈ। ਭਾਵੇਂ ਪੂਜਾ ਉੱਤੇ ਪੂਜਾ ਕਰਾਈ ਗਈ, ਅਰ ਜਾਤ੍ਰਾ ਬੀ ਕੀਤੀ ਗਈ, ਤਾਂ ਬੀ ਉਹ ਢੇਰ ਚਿਰ ਦੀ ਇਸ ਅਸੀਸ ਥੋਂ ਨਿਰਾਸ ਹੀ ਰਹੀ,ਇੱਸੇ ਕਰਕੇ ਉਸ ਨਿਕਰਮਣ ਪ੍ਰਸੰਨੂ ਨੂੰ ਇਹ ਬੜਾ ਧੜਕਾ ਸੀ,ਜੋ ਕਿਤੇ ਉਸ ਦੇ ਭਰਤੇ ਦਾ ਹਿਤ ਨਾ ਘਟ ਜਾਵੇ||

ਹੁਣ ਬਸੰਤ ਦਾ ਹਾਲ ਸੁਣੋ।ਇਹ ਯਦੁਨਾਥ ਦੀ ਛੋਟੀ ਭਰਜਾਈ ਈ ਵਿਧਵਾ ਸੀ।ਇਹ ੧੮ ਵਰਿਹਾਂ ਦੀ ਸੁੰਦਰ ਤੀਮੀਂ ਸੀ, ਡੀਲ ਡੌਲ ਵਿੱਚ ਲੰਮੀਂ, ਹੱਥ ਪੈਰ ਉਸ ਦੇ ਚੌਰਸ, ਅਰ ਅੱਖੀਆਂ ਮੋਟੀਆਂ ਮੋਟੀਆਂ ਸੀਆਂ, ਉਸ ਦੀ ਧੀਮੀਂ ਅਰ ਮਸਤ ਤੋਰ ਦੇ ਨਾਲ ਲੋਕਾਂ ਦੇ ਮਨ ਵਿੱਚ ਵਡਿਆਈ ਅਰ ਪ੍ਰੇਮ ਉਤਪਤ ਹੁੰਦਾ ਸੀ,ਉਸ ਦੇ ਗਭਰੂ ਨੂੰ ਮੋਇਆਂ ਤਿੰਨ ਮਹੀਨੇ ਹੋਏ ਸੇ, ਇਸ ਕਰਕੇ ਉਹ ਦਾ ਮੂੰਹੁ ਬਹੁਤਾ ਕੁਮਲਾਇਆ ਰਹਿੰਦਾ ਸੀ, ਪਰ ਉਸ ਦੇ ਰੂਪ ਵਿੱਚ ਨਿਰਾਸਤਾ ਨਹੀਂ ਪਸਰੀ ਸੀ, ਜਿਸ ਤਰਾਂ ਇਸ ਦੇਸ ਦੀਆਂ ਵਿਧਵਾਂਂ ਤੀਮੀਆਂ ਵਿੱਚ ਬਹੁਤਾ ਦਿੱਸਦੀ ਹੈ।ਸਗੋਂ ਉਸ ਦੇ ਝਲਕ ਨਾਲ ਉਹ ਦੇ ਮਨ ਦਾ ਧੀਰਜ ਮਲੂਮ ਹੁੰਦਾ ਸੀ, ਕਿੰਉ ਜੋ ਉਸ ਨੂੰ ਬਾਲਕ ਹੋਣ ਦੀ ਆਸ ਸੀ, ਜੋ ਉਸ ਦੇ ਰੰਡੇਪੇ ਦੇ ਅਨੇਰੇ ਦਾ ਦੀਵੇ ਵਰਗਾ ਚਾਨਣ ਕਰਨਵਾਲਾ ਹੋਵੇ, ਪਰ ਬਹੁਤਾ ਤਾਂ ਉਹ ਨੂੰ ਪੁਤ੍ਰ ਦੀ ਲੋੜ ਸੀ।ਇਹ ਕੋਈ ਅਚਰਜ ਗੱਲ ਹੈ, ਕਿੰਉ ਜੋ ਕੁੜੀ ਉਹ ਦੇ ਕੇਹੜੇ ਕੇਹੜੇ ਕੰਮ ਆਉਂਦੀ, ਥੋਹੜੇ ਹੀ ਵਰਿਹਾਂ ਵਿੱਚ ਉਸ ਥੋਂ ਵਿਛੜਨਾ ਪੈਂਦਾ, ਅਰ ਇਹ ਹੋਰ ਕੇਹੜਾ ਜਾਣਦਾ ਹੈ, ਜੋ ਉਸ ਕੁੜੀ ਨੂੰ ਛੇਕੜ ਕੇਹਾਕੁ ਦੁਖੀ ਅਰ ਇਕਲਿਆਂ ਰਹਿਣਾ ਪੈਂਦਾ।ਪਰ ਮੁੰਡਾ ਤਾਂ ਉਸੇ ਦ ਹੋਵੇਗਾ, ਜਿੰਨਾ