ਪੰਨਾ:ਜ੍ਯੋਤਿਰੁਦਯ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨

ਜਯੋਤਿਰੁਦਯ

੧ ਕਾਂਡ

ਚਿਰ ਉਹ ਜੀਵੇਗੀ ਉਹ ਉਸ ਦੀ ਖਬਰ ਸੁਰਤ ਲਵੇਗਾ, ਉਸ ਨੂੰ ਪਾਲੇਗਾ, ਅਰ ਸਦਾ ਉਸੇ ਦੇ ਕੋਲ ਰਹੇਗਾ।ਉਸ ਦੀ ਨਿੱਕੀ ਜੇਹੀ ਵਹੁਟੀ ਉਸ ਦੀ ਨੂੰਹ ਬਣੇਗੀ, ਅਰ ਉਸ ਦੇ ਪੁਤ੍ਰਾਂ ਧੀਆਂ ਨੂੰ ਉਹ ਆਪਣੇ ਪੁਤ੍ਰਾਂ ਪੁਤ੍ਰਾਂ ਧੀਆਂ ਵਾਗੂੰ ਪਾਲੇਗੀ।ਅਜਿਹੇ ਹੀ ਮਨੋਰਥਾਂ ਵਿੱਚ ਉਹ ਬਸੰਤ ਦਿਨ ਬਿਤਾਉਂਦੀ, ਅਰ ਉਹ ਦੇਵਤਿਆਂ ਅੱਗੇ ਬਹੁਤ ਹੀ ਬੇਨਤੀਆਂ ਕਰਦੀ ਹੁੰਦੀ ਸੀ, ਜੋ ਉਸ ਦੀ ਪੁਤ੍ਰ ਦੀ ਕਾਮਨਾ ਪੂਰੀ ਹੋਵੇ||

ਤਾਰਾਮਣੀ ਪੰਡਿਤ ਦੀ ਚਾਚੀ ਪੁਰਾਣੇ ਲੋਕਾਂ ਦੇ ਚਾਲਚੱਲਣ ਦੀ ਸੀ।ਉਹ ਬੁੱਢੀ ਤੀਮੀਂ, ਲੰਮੀਂ ਅਰ ਸਾਂਵਲੀ ਅਰ ਹਸਮੁਖ ਸੀ।ਉਸ ਦੀਆਂ ਅੱਖਾਂ ਜੋਤਨਾਂਵਾਲੀਆਂ, ਅਰ ਵਾਲ ਧੌਲੇ ਸਨ,ਉਹ ਸਾਰਿਆਂ ਲੋਕਾਂ ਨਲ ਮਿੱਠੀਆਂ ਗੱਲਾਂ ਬੋਲਦੀ, ਅਰ ਉਸ ਦਾ ਸੱਭੇ ਬੜਾ ਆਦਰ ਕਰਦੇ ਸੇ, ਅਰ ਉਸ ਥੋਂ ਸਾਰਿਆਂ ਦਾ ਕੰਮ ਸਵਰਦਾ ਸੀ।ਬਾਲਾਂ ਨਾਲ ਉਹ ਬਹੁਤ ਹੀ ਪਿਆਰ ਕਰੇ, ਅਜਿਹਾ, ਜੋ ਉਹ ਉਨਾਂ ਨਾਲ ਡਾੱਢਾ ਹੀ ਲਾਡ ਕਰਦੀ ਹੁੰਦੀ ਸੀ, ਉਸ ਨੂੰ ਸਭ ਲੋਕ ਬੜੀ ਪਵਿਤ੍ਰ ਜਾਣਦੇ ਹੁੰਦੇ ਸੇ, ਕਿੰਉ ਜੋ ਉਹ ਜਗਨਨਾਥ ਗਯਾ ਕਾਸੀ ਆਦਿ ਅਨੇਕਾਂ ਤੀਰਥਾਂ ਦੀ ਜਾਤ੍ਰਾ ਕਰ ਆਈ ਸੀ।ਉਹ ਅੱਠੀਂ ਪਹਿਰੀਂ ਇਕੋ ਵੇਲੇ ਭੋਜਨ ਕਰਦੀ, ਅਰ ਉਸ ਦਾ ਬਹੁਤ ਸਮਾ ਨੇਮਾਂ ਧਰਮਾਂ ਵਿੱਚ ਹੀ ਜਾਂਦਾ ਸੀ।ਸਾਰਾ ਪਰਿਵਾਰ, ਸਗਮਾਂ ਸਾਰਾ ਨਗਰ ਉਸ ਦੇ ਹੋਣ ਨਾਲ ਬੜਾ ਅਨੰਦ ਸੀ।ਬੁੱਢੀ ਵਿਧਵਾ ਹੋਣ ਦੇ ਕਾਰਨ ਉਹ ਸਭਨਾਂ ਗੁਆਂਢੀਆਂ ਦੇ ਘਰੀਂ ਆਇਆ ਜਾਇਆ ਕਰੇ,ਅਰ ਜਦ ਕਦੀ ਕੋਈ ਰੋਗੀ ਹੋਵੇ, ਤਾਂ ਪੰਡਿਤ ਦੀ ਚਾਚੀ ਸੱਦੀ ਜਾਂਦੀ, ਅਰ ਦੇਸੀ ਦਵਾਵਾਂ ਨਾਲ ,ਜਿਨਾਂ ਨੂੰ ਉਹ ਚੰਗੀ ਤਰਾਂ ਜਾਣਦੀ ਸੀ, ਅਰ ਕਈ ਉਨਾਂ ਵਿੱਚ ਬਹੁਤ ਚੰਗੀਆਂ ਗੁਣਕਾਰ ਬੀ ਸਨ,ਉਹ ਰੋਗੀਆਂ ਨੂੰ ਚੰਗਾ