ਸਮੱਗਰੀ 'ਤੇ ਜਾਓ

ਪੰਨਾ:ਜ੍ਯੋਤਿਰੁਦਯ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੪

ਜਯੋਤਿਰੁਦਯ

੧ ਕਾਂਡ

ਅਨੇਕਾ ਰਾਹ ਪੌੜੀਆਂ ਦੇ ਦੂਏ ਪਾਸੇ ਉਸ ਦੂਜੇ ਚੌਂਕ ਨੂੰ ਜੋ ਤੀਮਤਾਂ ਦਾ ਸੀ, ਜਾਂਦਾ ਸਾ।ਉਸ ਵੇਹੜੇ ਦੇ ਨਿਰਾ ਦੋਹੁੰ ਪਾਸੀਂ ਤਾਂ ਦੋ ਮਜਲਾ ਘਰ ਸੀ, ਬਾਕੀ ਦੋ ਪਾਸੇ ਸੰਧਯਾ ਵੇਲੇ ਟਹਿਲਨ ਦੇ ਵਾਸਤੇ ਥੜੇ ਬਣੇ ਹੋਏ ਸੇ।ਉਸ ਦੇ ਹੇਠਾਂ ਰਸੋਈ ਦਾ ਥਾਂ ਗਊਆਂ ਦਾ ਥਾਂ ,ਅਰ ਦੋ ਤਿੰਨ ਕੋਠੜੀਆਂ ਅਸਬਾਬ ਦੇ ਵਾਸਤੇ ਬਣੀਆਂ ਹੋਈਆਂ ਸਨ, ਉਨਾਂ ਵਿਚੋਂ ਇੱਕ ਕੋਠੜੀ ਹਿਰਨੀ ਦੇ ਕੋਲ ਸੀ, ਜਿੱਥੇ ਉਸ ਦੀ ਆਪਣੀ ਚੀਜ ਵਸਤੁ ਪਈ ਸੀ।ਪਿਛਾਉੜੇ ਪਾਸਿਓਂ ਇੱਕ ਛੋਟੀ ਤਲਾਈ ਨੂੰ ਰਾਹ ਜਾਂਦਾ ਸੀ, ਅਰ ਉਹ ਤਲਾਈ ਛੋਟੇ ੨ ਫੁੱਲਾਂ ਦੇ ਬੂਟਿਆਂ ਨਾਲ ਘੇਰੀ ਹੋਈ ਸੀ।ਇਹ ਘਰ ਉੱਥੋਂ ਦੇ ਵਾਸੀਆਂ ਦੇ ਸੁਖ ਦੇ ਵਾਸਤੇ ਬਹੁਤ ਚੰਗਾ ਬਣਿਆ ਹੋਇਆ ਸੀ।ਜਦ ਪੰਡਿਤ ਅਰ ਉਸ ਦਾ ਭਰਾਉ ਘਰ ਵਿੱਚ ਰਹਿਣ, ਤਾਂ ਉਨਾਂ ਦਾ ਦਿਨ ਬੈਠਕ ਵਿੱਚ ਆਪਣੇ ਗੁਆਂਢੀਆਂ ਦੇ ਨਾਲ ਗੱਲਾਂ ਬਾਤਾਂ ਵਿਖੇ ਸੁਖਾਲਾ ਹੀ ਬੀਤ ਜਾਵੇ,ਕਿੰਉ ਜੋ ਇਸ ਵਿੱਚ ਗਦੇਲੇ ਅਰ ਤਕੀਏ ਲਿਤਾੜਨ ਨੂੰ ਪਏ ਹੋਏ ਸੇ, ਅਰ ਕੰਧਾਂ ਨਾਲ ਨਿਕੰਮੀਆਂ ਮੂਰਤਾਂ ਬੀ ਲਟਕੀਆਂ ਹੋਈਆਂ ਸੀਆਂ, ਅਰ ਇੱਕ ਝਾੜ ਜੋ ਚਰੋਕਣਾ ਸੀ, ਅਰ ਬੜੇਂ ਬੜੇਂ ਉਤਸਾਹਾਂ ਵਿੱਚ ਜਗਾਇਆ ਜਾਂਦਾ ਸੀ, ਛੱਤ ਨਾਲ ਲਟਕਦਾ ਹੁੰਦਾ ਸੀ।ਤੀਮੀਆਂ ਇਸ ਬਾਹਰਲੇ ਕੋਠੇ ਵਿੱਚ ਬਹੁਤ ਘੱਟ ਆਉਂਦੀਆਂ ਸਨ,ਨਿਰੀ ਬੁੱਢੀ ਤਾਰਾਮਣੀ ਹੀ ਕਦੀ ਕਦੀ ਆਉਂਦੀ, ਅਰ ਆਪਣੇ ਭਤੀਜਿਆਂ ਨਾਲ ਗੱਲ ਬਾਤ ਕੀਤਾ ਕਰਦੀ, ਪਰ ਉਹ ਬੀ ਬਹੁਤਾ ਅੰਦਰਲੇ ਹੀ ਕੋਠੇ ਵਿੱਚੋਂ।ਸਵੇਰ ਵੇਲਾਂ ਤੀਮੀਆਂ ਦੇ ਨਾਉਣ ਧੋਣ ਅਰ ਘਰ ਦੇ ਕੰਮਾਂ ਧੰਧਿਆਂ ਵਿੱਚ ਅਰ ਹਿਰਨੀ ਦੇ ਨਾਲ ਰਸੋਈ ਪਕਾਉਣ ਵਿੱਚ ਬੀਤਦਾ, ਅਰ ਦੁਪਹਿਰ ਨੂੰ ਸਭ ਰੋਟੀ ਖਾ ਪੀ ਚੁੱਕਦੇ, ਅਰ ਇੱਕ ਦੋ ਬਜੇ