ਪੰਨਾ:ਜ੍ਯੋਤਿਰੁਦਯ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ ਕਾਂਡ

ਜਯੋਤਿਰੁਦਯ

੧੭

ਐਨੇਂ ਵਿੱਚ ਓਹ ਦੋਵੇਂ ਭਰਾਉ ਘਰ ਦੀ ਵੱਲ ਚੱਲੇ, ਮਗਰ ਮਗਰ ਗਹਿਰ ਗੰਭੀਰ ਪ੍ਰੇਮਚੰਦ ਅਰ ਹਸਮੁਖ ਪ੍ਰਿਯਨਾਥ ਤੁਰ ਪਏ।ਪ੍ਰੇਮਚੰਦ ਆਪਣੇ ਛੋਟੇ ਭਰਾਉ ਪ੍ਰਿਯਨਾਥ ਦੇ ਜੀ ਪਰਚਾਉਣ ਨੂੰ ਆਪਣੇ ਗੰਭੀਰਪੁਣੇ ਨੂੰ ਛੱਡਕੇ ਉਹ ਦੇ ਨਾਲ ਦੌੜਨ ਲਈ ਉਮਗਿਆ।ਇਹ ਮਨ ਦੇ ਲੁਭਾਉਣਹਾਰੀ ਫੱਗਣ ਮਹੀਨੇ ਦੀ ਸੰਧਿਆ ਸੀ।ਮਿੱਠੀ ੨ ਪੌਣ ਠੰਡੀ ਕੂਲੀ ਵਗਦੀ ਸੀ, ਅਕਾਸ ਕੁਛ ਕੁਛ ਨਿਰਮਲ ਅਰ ਨੀਲਾ ਸਾ, ਬੱਦਲਾਂ ਦੇ ਟੋਟੇ ਚਾਂਦੀ ਦੇ ਥਾਨਾਂ ਵਾਗੂੰ ਸੂਰਜ ਦੀ ਜੋਤ ਨਾਲ ਚਮਕਦੇ ਹੋਏ ਕਿਤੇ ਕਿਤੇ ਖਿੰਡ ਰਹੇ ਸੇ।ਅੰਬਾਂ ਦੇ ਬ੍ਰਿਛ ਬੂਰ ਅਰ ਕਲੀਆਂ ਦੇ ਨਾਲ ਲੱਦੇ ਹੋਏ ਝੂਲਦੇ ਸੇ, ਅਰ ਸੁਗੰਧਤਾ ਦੀ ਮਹਿਕ ਨਾਲ ਪੌਣ ਭਰੀ ਹੋਈ ਸੀ,ਹਰ ਇੱਕ ਬ੍ਰਿਛ ਵਿੱਚ ਕਲੀ ਪੂੰਗਰੀ ਹੋਈ, ਅਤੇ ਕੂਲੇ ਕੂਲੇ ਹਰੇ ਅੰਗੂਰ ਸਭ ਥੋਂ ਅਣੋਖੀ ਸੋਭਾ ਦੇ ਰਹੇ ਸੇ, ਅਰ ਵਿੱਚ ਵਿਚਕਾਰ ਕੋਇਲ ਦੀ ਕੂਕ ਬਨਦੇਵਤਾ ਦੀ ਬੋਲੀ ਵਰਗੀ ਸੁਣਾਈ ਦਿੰਦੀ ਸੀ, ਸੱਚ ਮੁੱਚ ਇਹ ਵੇਲਾ ਸੁੰਦਰਤਾਈ ਦਾ ਹੀ ਸੀ, ਕੁਛ ਅਚਰਜ ਨਹੀਂ, ਜੇ ਸਭ ਥੋਂ ਮਿੱਠਾ,ਅਰ ਸਾਰਿਆਂ ਵਿੱਚੋਂ ਪ੍ਰਚਲਿਤ ਬੰਗਾਲੀ ਵਿੱਚ ਤੀਮੀਆਂ ਦਾ ਨਾਉਂ ਬਸੰਤ ਹੀ ਹੁੰਦਾ ਹੋਵੇ, ਅਰ ਇਹੋ ਨਾਉਂ ਸਾਰੇ ਵਰਹੇ ਦੀ ਮਨਭਾਉਂਦੀ ਰੁੱਤ ਦਾ ਹੈ||

ਜਦ ਓਹ ਘਰ ਦੇ ਅੰਦਰਲੀ ਕੋਠੜੀ ਵਿੱਚ ਗਏ, ਤਾਂ ਕੁਮਾਰੀ ਆਪਣੇ ਭਰਤੇ ਦੇ ਅੱਗੇ ਆਕੇ ਆਖਣ ਲੱਗੀ, ਭਲਾ ਪ੍ਰਿਯਨਾਥ ਨੈ ਤੁਹਾ ਨੂੰ ਕੋਈ ਵਧਾਈ ਦੀ ਖਬਰ ਸੁਣਾਈ ਹੈ?

ਉਸ ਨੈ ਆਖਿਆ ਹਾਂ, ਮੁੰਡਾ ਤਾਂ ਦਿਖਾਓ।

ਉਹ ਉਨਾਂ ਨੂੰ ਛੋਟੇ ਛੱਪਰ ਵਿੱਚ ਜੋ ਵੇਹੜੇ ਵਿੱਚ ਬਣਿਆ ਹੋਇਆ ਸੀ, ਲੈ ਗਈ, ਅਰ ਫੂਹੜੀ ਦੇ ਪੜਦੇ ਨੂੰ ਚੁੱਕਕੇ ਅੰਦਰਲੀ ਵੱਲ ਵਿਖਾਇਆ।ਉੱਥੇ ਡਾਢੀ ਭੀੜੀ ਕੋਠੜੀ ਵਿੱਚ ਜੋ