ਪੰਨਾ:ਜ੍ਯੋਤਿਰੁਦਯ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮

ਜਯੋਤਿਰੁਦਯ

੨ ਕਾਂਡ

ਬੱਕਰੀ ਦੇ ਬਹਿਣ ਜੋਗੀ ਬੀ ਨਹੀਂ ਸੀ, ਭੁਇੰ ਉੱਤੇ ਬਸੰਤੋ ਵਿਚਾਰੀ ਬੈਠੀ ਸੀ।ਲਿੱਸੀ ਬਹੁਤ ਹੋਈ ੨ ਸੀ, ਪਰ ਮੁੰਡਾ ਝੋਲੀ ਵਿੱਚ ਲੈ ਕੇ ਬੜੇ ਚਾਉ ਵਿੱਚ ਬੈਠੀ ਸੀ, ਅਤੇ ਉਸ ਦੇਸ ਦੀ ਰੀਤ ਅਨੁਸਾਰ ਉਸ ਦੇ ਕੋਲ ਬਹੁਤ ਸਾਰੀ ਅੱਗ ਪਈ ਬਲਦੀ ਸੀ।ਪੰਡਿਤ ਅਰ ਉਸ ਦਾ ਭਰਾਉ ਉਸ ਵਿਚਾਰੀ ਨਾਲ ਬੜੀ ਦਇਆ ਕਰਕੇ ਬੋਲੇ, ਅਰ ਉਸ ਵਿਚਾਰੇ ਅਆਣੈ ਨੀਂਗਰ ਦੇ ਹੱਥ ਵਿੱਚ ਇੱਕ ਇੱਕ ਸੋਨੇ ਦੀ ਮੋਹਰ ਦਿੱਤੀ, ਅਰ ਬਸੰਤ ਆਪਣੇ ਬੱਚੇ ਸਣੇ ਉਸ ਅੱਗ ਦੇ ਕੋਲ ਇਕੱਲੀ ਹੀ ਬੈਠੀ ਰਹੀ||

ਇੱਕ ਸਾਤੇ ਤੋੜੀ ਤਾਂ ਉਹ ਰਾਤ ਦਿਨ ਉਸੇ ਅਨੇਰੀ ਕੋਠੜੀ ਵਿੱਚ ਬੈਠੀ ਰਹੀ।ਧੁੱਪ ਦਾ ਝਲਕਾਰ ਕਦੀ ਕਦੀ ਨਜਰ ਪਵੇ, ਜਦ ਦਾਈ ਅੰਦਰ ਆਵੇ,ਤਾਂ ਜਿਸ ਕਾਸੇ ਦੀ ਲੋੜ ਹੋਵੇ, ਉਹ ਨੂੰ ਦੇ ਜਾਵੇ।ਅੱਠਾਂ ਦਿਨਾਂ ਪਿੱਛੋਂ ਉਹ ਨੂੰ ਛੱਪਰੋਂ ਬਾਹਰ ਆਉਣ ਦਿੱਤਾ, ਅਰ ਉਹ ਬਾਲ ਨੂੰ ਸੁਫੇ ਵਿੱਚ ਧੁੱਪ ਸਿਕਾਉਣ ਲਿਆਈ।ਉਸ ਨੀਂਗਰ ਦੇ ਲਈ ਤੀਲਾਂ ਦਾ ਪੰਘੂੜਾ ਬਣਿਆਂ ਹੋਇਆ ਸੀ।ਨਿੱਤ ਉਹ ਨੂੰ ਰਾਈ ਦਾ ਤੇਲ ਮਲਕੇ ਉਸ ਪੰਘੂੜੇ ਵਿੱਚ ਧੁੱਪ ਸਿਕਾਉਣ ਲਈ ਪਾ ਦਿੰਦੇ।ਬਸੰਤ ਨਾ ਤਾਂ ਕਿਸੇ ਕੋਠੜੀ ਵਿੱਚ ਜਾ ਸਕੇ, ਅਤੇ ਨਾ ਕੁਛ ਘਰ ਦਾ ਕੰਮ ਕਰੇ।ਮੁੰਡੇ ਨੂੰ ਘਰ ਦੇ ਸਭ ਲੋਕ ਝੋਲੀ ਵਿੱਚ ਲੈਂਦੇ, ਅਰ ਗਲ ਨਾਲ ਲਾਉਂਦੇ ਸੇ, ਪਰ ਉਹ ਦੀ ਮਾਂ ਨਾਲ ਛੋਹਣ ਨੂੰ ਬੜਾ ਔਗੁਣ ਮੰਨਦੇ ਸੇ।ਨਿੱਕੀ ਕਾਮਿਨੀ ਉਸੇ ਦਿਨ ਬਸੰਤ ਦੇ ਗਲ ਲੱਗੀ, ਜਿਸ ਦਿਨ ਉਹ ਛੱਪਰ ਤੇ ਬਾਹਰ ਆਈ।ਅਰ ਮੁੰਡੇ ਨੂੰ ਤੁਰਤ ਨੁਵਾਇਆ, ਜੋ ਉਸ ਦੀ ਭਿੱਟ ਨਿੱਕਲ ਜਾਏ, ਪਰ ਬਸੰਤੋ ਰੀਤ ਦੇ ਅਨੁਸਾਰ ਅਪਵਿਤ੍ਰ ਸੀ, ਕਿੰਉ ਜੋ ਇੱਕੀਹਾਂ ਦਿਨਾਂ ਤੋੜੀ ਉਸ ਦਾ ਸੂਤਕ ਨਹੀਂ ਨਿੱਕਲ ਸਕਦਾ ਸੀ।ਬੜਾ ਅਚਰਜ ਹੈ, ਜੋ ਹਿੰਦੂਆਂ