ਪੰਨਾ:ਜ੍ਯੋਤਿਰੁਦਯ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨ ਕਾਂਡ

ਜਯੋਤਿਰੁਦਯ

੧੯

ਵਿੱਚ ਬੀ ਯਹੂਦੀਆਂ ਦੀਆਂ ਕਈ ਪੁਰਾਣੀਆਂ ਰੀਤਾਂ ਵਰਤੀਆਂ ਜਾਂਦੀਆਂ ਹਨ।ਇੱਕੀਹਾਂ ਦਿਨਾਂ ਤੋੜੀ ਬਸੰਤ ਧੁੱਪੇ ਆਪਣੇ ਮੁੰਡੇ ਦੇ ਕੋਲ ਬੈਠੀ ਮੱਛਰ ਮੱਖੀਆਂ ਨੂੰ ਹਟਾਉਂਦੀ ਰਿਹਾ ਕਰੇ,ਅਰ ਰਾਤ ਨੂੰ ਆਪਣੇ ਮੁੰਡੇ ਸਣੇ ਉਸੇ ਛੱਪਰ ਵਿੱਚ ਸੌਂ ਰਹੇ।ਅਜਿਹੇ ਹਾਲ ਵਿੱਚ ਬੀ ਉਹ ਬੜੇ ਅਨੰਦ ਵਿਖੇ ਸੀ, ਕਿੰਉ ਜੋ ਉਸ ਦੇ ਮੁੰਡਾ ਹੋ ਪਿਆ ਸੀ, ਕਿ ਜਿਸ ਨੂੰ ਉਹ ਨਿਰਾ ਆਪਣਾ ਹੀ ਆਖ ਸਕਦੀ ਸੀ, ਅਰ ਹੋਰ ਕੋਈ ਉਸ ਉੱਤੇ ਕੁਛ ਨਹੀਂ ਬੋਲ ਸਕਦਾ ਸੀ।ਮੁੰਡੇ ਜੰਮਣ ਥੋਂ ਇੱਕੀਹਵਾਂ ਦਿਨ ਬੜੇ ਉਤਸਾਹ ਦਾ ਹੋਇਆ, ਬਸੰਤ ਦਾ ਸੂਤਕ ਨਿੱਕਲ ਗਿਆ।ਸੂਤਕ ਕੱਢਣ ਦੀ ਰੀਤ ਵੱਖਰੀ ਹੀ ਸੀ, ਜੋ ਉਸ ਦੇ ਨਹੁੰ ਲਾਹੇ ਗਏ, ਅਰ ਵਾਲਾਂ ਦੀ ਜੁੜੀ ਕੀਤੀ ਗਈ, ਅਰ ਉਹ ਅਲਾਣੀ ਪਾਲਕੀ ਦੇ ਵਿੱਚ ਬੈਠਕੇ ਛਿਆਂ ਮੀਲਾਂ ਦੀ ਵਿੱਥ ਉੱਤੇ ਨਦੀ।ਨਾਉਣ ਨੂੰ ਗਈ।ਪਾਲਕੀ ਚੁੱਕਣਵਾਲੇ ਕਹਾਰ ਪਾਲਕੀ ਚੁੱਕੀ ਜਿੱਥੋਂ ਤੋੜੀ ਜਾ ਸਕਦੇ ਸੇ, ਨਦੀ ਵਿੱਚ ਤੁਰੇ ਗਏ, ਅਰ ਸੁੱਚਾ ਪਾਣੀ ਪਾਣੀ ਉਸ ਪਾਲਕੀ ਦੇ ਚਹੁੰਵਾਂ ਪਾਸਿਆਂ ਥੋਂ ਅੰਦਰ ਆਇਆ, ਅਰ ਜਦ ਉਹ ਚੰਗੀ ਤਰਾਂ ਭਿੱਜ ਗਈ, ਤਾਂ ਉਸੇ ਤਰਾਂ ਗਿੱਲੇ ਕੱਪੜਿਆਂ ਨਾਲ ੬ ਮੀਲ ਮੁੜਕੇ ਆਈ, ਅਰ ਉਸ ਇਸਨਾਨ ਦਾ ਅਜਿਹਾ ਮਹਾਤਮ ਸਮਝਿਆ ਗਿਆ, ਜੋ ਉਹ ਉਸੇ ਵੇਲੇ ਥੋਂ ਰੀਤ ਦੇ ਅਨੁਸਾਰ ਸੁਚ ਪਵਿਤ੍ਰ ਗਿਣੀ ਗਈ, ਅਰ ਗੁਆਂਢੀਆਂ ਨੂੰ ਭਾਂਤ ਭਾਂਤ ਦੀਆਂ ਮਠਿਆਈਆਂ ਖੁਵਾਈਆਂ।ਉਸੇ ਦਿਨ ਸਵਸਤਿ ਦੇਵੀ ਦੀ ਪੂਜਾ ਕੀਤੀ ਗਈ, ਜਿਸ ਵਿੱਚ ਪੰਡਿਤ ਜੀ ਆਪ ਹੀ ਪਰਧਾਨ ਸੇ।ਹੁਣ ਬਸੰਤ ਨੂੰ ਕਿਸੇ ਤਰਾਂ ਦਾ ਕੋਈ ਅਟਕਾ ਨਾ ਰਿਹਾ, ਘਰ ਵਿੱਚ ਜਿੱਥੇ ਚਾਹੇ, ਉੱਥੇ ਜਾ ਸਕਦੀ ਸੀ।ਪ੍ਰਸੰਨੂ ਕੀ ਬੜੀ ਪਰਸਿੰਨ ਸੀ, ਕਿੰਉ ਜੋ ਉਸ ਦੇ ਮਿਲਾਪੜੇ ਸੁਭਾਉ ਦੇ ਅਨੁਸਾਰ