ਪੰਨਾ:ਜ੍ਯੋਤਿਰੁਦਯ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦

ਜਯੋਤਿਰੁਦਯ

੨ ਕਾਂਡ

ਇਹ ਗੱਲ ਬਹੁਤ ਹੀ ਅਣਹੋਈ ਸੀ, ਜੋ ਉਹ ਆਪਣੇ ਚਿੱਤ ਦੇ ਹਿਤ ਨੂੰ ਰੋਕ ਸਕੇ।ਬਸੰਤ ਬੀ ਬੜੇ ਅਨੰਦ ਵਿੱਚ ਸੀ, ਕਿੰਉ ਜੋ ਉਹ ਘਰ ਦੇ ਕੰਮਾਂ ਵਿੱਚ ਸਾਂਝੀ ਹੁੰਦੀ ਸੀ||

ਦਿਨੋ ਦਿਨ ਉਹ ਮੁੰਡਾ ਵੱਧਦਾ ਗਿਆ।ਹਿੰਦੂਆਂ ਦੇ ਬਾਲਕ ਨੰਗੇ ਰਹਿਣ ਕਾਰਨ ਅੰਗ੍ਰੇਜ਼ੀ ਬਾਲਕਾਂ ਨਾਲੋਂ ਛੇਤੀ ਹੀ ਹੱਥਾਂ ਪੈਰਾਂ ਦੇ ਵਧੀਕ ਤਕੜੇ ਹੋ ਜਾਂਦੇ ਹਨ।ਪੁਰਾਣੀ ਚਾਲ ਦੇ ਅਨੁਸਾਰ ਅੰਦਰਲੀ ਕੋਠੜੀ ਦੇ ਸੁਫੇ ਵਿੱਚ ਇੱਕ ਪੰਘੂੜਾ ਅੱਡਿਆ ਹੋਇਆ ਸੀ, ਇਹ ਮੋਟੀ ਜਾਲੀ ਦੇ ਨਾਲ ਉਣਿਆ ਹੋਇਆ, ਅਰ ਦੋ ਰੱਸਿਆਂ ਦੇ ਨਾਲ ਛੱਤ ਵਿੱਚ ਟੰਗਿਆ ਹੋਇਆ ਲਟਕਦਾ ਸੀ।ਉਸ ਜਾਲੀ ਵਿੱਚ ਗੱਦੀ ਵਿੱਛਰੀ ਹੋਈ ਸੀ, ਅਰ ਰੰਗ ਰੰਗੀਲੇ ਖਿੱਦੂਆਂ ਦਾ ਗੁੱਛਾ ਦੋਹਾਂ ਰੱਸਿਆਂ ਦੇ ਵਿਚਕਾਰ ਲਟਕ ਰਿਹਾ ਸੀ।ਇਸ ਪੰਘੂੜੇ ਵਿੱਚ ਝੂਟਾਕੇ ਨਿੱਤ ਮੁੰਡੇ ਨੂੰ ਸੁਵਾਉਂਦੇ ਸੇ।ਥੋਹੜੇ ਹੀ ਦਿਨਾਂ ਵਿੱਚ ਉਹ ਹੱਥ ਪੈਰ ਹਿਲਾਉਣ ਅਰ ਹੱਸਣ ਲੱਗਾ, ਅਰ ਥੋਹੜੇ ਚਿਰ ਵਿੱਚ ਹੀ ਆਪਣੀ ਮਾਂ ਨੂੰ ਸਿਵਾਣਨ ਲਗ ਪਿਆ, ਜਿਧਰ ਉਹ ਜਾਵੇ, ਉੱਸੇ ਪਾਸੇ ਆਪਣੀਆਂ ਕਾਲੀਆਂ ਸੋਹਣੀਆਂ ਅੱਖਾਂ ਨਾਲ ਤੱਕੇ।ਆਹਾ ਹਾ ਬਸੰਤ ਵਿਚਾਰੀ ਆਪਣੇ ਮੁੰਡੇ ਨਾਲ ਕਿੰਨਾ ਪਿਆਰ ਕਰਦੀ ਸੀ, ਉਸ ਦਾ ਸਾਰਾ ਤਨ ਮਨ ਉਸੇ ਮੁੰਡੇ ਵਿੱਚ ਭਿੱਜਾ ਹੋਇਆ ਸੀ।ਉਸ ਦਾ ਆਪਣੇ ਮੁੰਡੇ ਨਾਲ ਬੜਾ ਮੋਹ ਸੀ।ਕੁਮਾਰੀ, ਜਾਂ ਪ੍ਰਸੰਨੂ ਜਦ ਉਹ ਨੂੰ ਝੋਲੀ ਵਿੱਚ ਲੈਣ, ਤਦ ਬਸੰਤ ਬੜੇ ਧਿਆਨ ਨਾਲ ਆਪਣੇ ਮੁੰਡੇ ਦੀ ਵੱਲ ਵੇਖਦੀ ਰਹੇ।ਪ੍ਰਿਯਨਾਥ ਉਹ ਦੀ ਖੁਸ਼ੀ ਦਾ ਕਾਲ ਸੀ।ਉਹ ਛੇਤੀ ਨਾਲ ਆਕੇ ਮੁੰਡੇ ਨੂੰ ਖੋਹੁੰਦਾ, ਅਰ ਉਹ ਦੀ ਮਾਂ ਨੂੰ ਖਿਝਾਉਣ ਦੇ ਲਈ ਮੁੰਡੇ ਨੂੰ ਲੈ ਭੱਜਦਾ ਸੀ।ਉਸ ਵੇਲੇ ਜਦ ਬਸੰਤ ਡਾਢੀ ਛਿੱਥੀ ਹੋਵੇ, ਤਾਂ ਪ੍ਰਿਯਨਾਥ ਤਾਰਾ-