ਪੰਨਾ:ਜ੍ਯੋਤਿਰੁਦਯ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੪

ਜਯੋਤਿਰੁਦਯ

੨ ਕਾਂਡ

ਹੋਈ, ਜਦ ਪੰਡਿਤ ਨੈ ਆਖਿਆ, ਕਿ ਇਸ ਦੇ ਜਨਮ ਵੇਲੇ ਦੇ ਗ੍ਰਹ ਨਛਤ੍ਰਾਂ ਦੇ ਮੇਲ ਨਾਲ ਜੋਤਸੀ ਨੈ ਦੱਸਿਆ ਹੈ, ਭਈ ਇਹ ਜਿੰਨਾ ਚਿਰ ਜੀਵੇਗਾ, ਵਡਾ ਭਾਗਵਾਨ ਹੋਵੇਗਾ, ਅਰ ਅਨੰਦ ਰਹੇਗਾ।ਇਹ ਸੁਣਕੇ ਉਸ ਦੇ ਮਨ ਦਾ ਭਾਰ ਹੌਲਾ ਹੋਇਆ, ਅਰ ਉਸ ਦਿਨ ਥੋਂ ਫੁੱਲੀ ਨਾ ਮਾਵੇ।ਗੁਆਂਢੀਆਂ ਨੂੰ ਫੇਰ ਨੇਉਂਦਾ ਦਿੱਤਾ, ਅਤੇ ਵੱਡੀਆਂ ਵੱਡੀਆਂ ਪਰਾਤਾਂ ਮਠਿਆਈ ਦੀਆਂ ਕੁਛ ਮੁੱਲ ਲਈਆਂ, ਅਰ ਕੁਛ ਬਣਵਾਈਆਂ।ਉਸ ਨਿੱਕੇ ਮੁੰਡੇ ਨੂੰ ਪਹਿਲੇ ਪਹਿਲ ਨਵਾਂ ਕੱਪੜਾ ਪਹਿਨਾਇਆ, ਚਾਂਦੀ ਦੀ ਤੜਾਗੀ ਉਸ ਦੇ ਲੱਕ ਨਾਲ ਬੰਨੀ, ਅਰ ਛਣਕਦੇ ਮਣਕਦੇ ਪਾਉਂਟੇ ਉਸ ਦੀ ਪੈਰੀਂ ਪਾਏ,ਸੋਨੇ ਨਾਲ ਮੜਿਆ ਹੋਇਆ ਤੱਗਾ,ਅਰ ਮੋਹਰਾਂ ਦਾ ਹਾਰ ਉਸ ਦੇ ਗਲ ਵਿੱਚ ਪਾਇਆ।ਉਸ ਦੇ ਸਿਰ ਉੱਤੇ ਇੱਕ ਅਚਰਜ ਟੋਪੀ ਪਾਈ।ਪੰਡਿਚ ਨੈ ਪੂਜਾ ਕੀਤੀ, ਅਰ ਤਦ ਮੁੰਡੇ ਨੂੰ ਆਤਬ ਦੇ ਚਾਉਲਾਂ ਦਾ ਭੱਤ ਜੋ ਸਮੁੰਦਰ ਦੇ ਨੇੜੇ੨ਦੇ ਟਾਪੂਆਂ ਵਿੱਚ ਹੁੰਦਾ ਹੈ,ਅਰ ਬੜਾ ਪਵਿਤ੍ਰ ਗਿਣਿਆਂ ਜਾਂਦਾ ਹੈ,ਖੁਵਾਇਆ।ਪਰਵਾਰ ਦੇ ਸਭ ਲੋਕ ਅਤੇ ਮਿਤ੍ਰ ਪਿਆਰੇ ਇਕੱਠੇ ਹੋਏ, ਅਤੇ ਹਰੇਕ ਜਣੇ ਨੈ ਮੁੰਡੇ ਨੂੰ ਰੁਪਿਆ ਜਾਂ ਖਿਡਾਉਣਾ ਦਿੱਤਾ, ਇਸ ਤਰਾਂ ਸਭ ਨੈ ਭੋਜਨ ਖਾਧਾ,ਅਰ ਵਧਾਈ ਕੀਤੀ।ਉਸੇ ਦਿਨ ਉਸ ਮੁੰਡੇ ਦਾ ਨਾਉਂ ਹਰਿਸਚੰਦ੍ਰ ਰੱਖਿਆ||

ਉਸ ਰਾਤ ਬਸੰਤ ਜਦ ਆਪਣੇ ਮੁੰਡੇ ਨੂੰ ਸਵਾਉਣ ਲੱਗੀ, ਤਾਂ ਡਾਢੀ ਰੋਈ।ਉਹ ਉਸ ਮੁੰਡੇ ਦੇ ਪਿਉ ਦੀ ਚਿੰਤਾ ਵਿੱਚ ਸੀ, ਅਰ ਇਹ ਚੇਤੇ ਕਰਨ ਲੱਗੀ, ਜੋ ਇਸ ਦੇ ਪਿਉ ਨੂੰ ਇਸ ਮੁੰਡੇ ਦੇ ਹੋਣ ਕਰਕੇ ਕਿੰਨਾਕੁ ਚਾਉ ਚੜਦਾ, ਅਰ ਉਹ ਇਸ ਦੇ ਕਾਰਨ ਕਿੰਨੀਕੁ ਵਡਿਆਈ ਪਾਉਂਦਾ, ਅਰ ਉਸ ਦੇਸ ਦੇ ਲੋਕਾਂ ਵਾਗੂੰ ਕੋਇਲ