ਪੰਨਾ:ਜ੍ਯੋਤਿਰੁਦਯ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨ ਕਾਂਡ

ਜਯੋਤਿਰੁਦਯ

੨੫

ਵਰਗੀ ਮਿੱਠੀ ਮਿੱਠੀ ਬੋਲੀ ਵਿੱਚ ਅੰਝੂਆਂ ਵਹਾ ਵਹਾਕੇ ਵੈਣ ਕਰਕੇ ਆਖਣ ਲੱਗੀ-- ਹੇ ਮੇਰੇ ਪਿਆਰੇ, ਹੇ ਮੇਰੇ ਪ੍ਰਾਣਾਂ ਦੇ ਸੂਰਜ, ਹੇ ਮੇਰੇ ਪ੍ਰੀਤਮ, ਹੇ ਸੁਆਮੀ, ਤੁਸੀਂ ਕਿੱਥੇ ਚਲੇ ਗਏ ਹੋ।ਭਲਾ ਮੈਂ ਤੁਹਾਨੂੰ ਪਰਸਿੰਨ ਨਹੀਂ ਸਾਂਂ ਕਰਦੀ, ਭਲਾ ਮੈਂ ਤੁਹਾਡੇ ਨਾਲ ਹਿਤ ਨਹੀਂ ਸੀ ਕੀਤਾ, ਭਲਾ ਜਦ ਤੁਸੀਂ ਥੱਕਦੇ ਸੇ,ਤਾਂ ਮੈਂ ਤੁਹਾਨੂੰ ਅਰਾਮ ਨਹੀਂ ਦਿੰਦੀ ਸਾਂ।ਤੁਸੀਂ ਆਪਣੇ ਮੁੰਡੇ ਦੇ ਨਾਉਂ ਰੱਖਣ ਤੋੜੀ ਕਿੰਉ ਨਾ ਠਹਿਰੇ।ਹਾਇ ਇਸ ਦੀਆਂ ਅੱਖਾਂ, ਇਸ ਦਾ ਮੂੰਹ, ਇਸ ਦਾ ਨੱਕ, ਇਸ ਦਾ ਮੱਥਾ ,ਸਭ ਤੁਹਾਡੇ ਵਰਗਾ ਹੀ ਹੈ, ਹਾਇ ਇਹ ਹੁਣ ਆਪਣੇ ਪਿਉ ਦਾ ਮੂੰਹ ਨਾ ਵੇਖੇਗਾ।ਜਦ ਉਹ ਅਜਿਹੀ ਦੁਖੀ ਹੋਈ ਹੋਈ ਰੌਂਦੀ ਸੀ, ਤਾਂ ਉਸੇ ਵੇਲੇ ਪ੍ਰਸੰਨੂ ਆਈ, ਅਰ ਉਹ ਨੂੰ ਗਲ ਨਾਲ ਲਾ ਲਿਆ।ਪਰ ਇਸ ਨਾਲ ਉਸ ਵਿਚਾਰੀ ਰੰਡੀ ਤੀਮੀਂ ਦਾ ਦੁੱਖ ਹੋਰ ਬੀ ਵਧਿਆ।ਅੰਤ ਨੂੰ ਉਹ ਬੁਸਕ ਬੁਸਕਕੇ ਚੁੱਪ ਕਰ ਗਈ, ਅਰ ਆਪਣੇ ਪਿਆਰੇ ਪੁਤ੍ਰ ਨੂੰ ਗਲ ਨਾਲ ਲਾਕੇ ਸੌਂ ਗਈ||

੩ ਕਾਂਡ

ਜੋਤ ਦੇ ਉਦੈ ਹੋਣ ਦਾ ਬਰਣਨ

ਇੱਕ ਐਤਵਾਰ ਦੀ ਦੁਪਹਿਰ ਨੂੰ ਪ੍ਰੇਮਚੰਦ ਦ ਧਿਆਨ ਆਪਣੀ ਪੋਥੀ ਵਿੱਚ ਹੋਰਨਾਂ ਦਿਨਾਂ ਨਾਲੋਂ ਵਧੀਕ ਲੱਗਾ ਹੋਇਆ ਸੀ।ਰੁੱਤ ਸਿਆਲ ਦੀ ਸੀ, ਇਸ ਕਾਰਨ ਉਹ ਮੁੰਡਾ ਬੈਠਕ ਵਿੱਚ ਨਾ ਬੈਠਾ ,ਪਰ ਥੜੇ ਉੱਤੇ ਫੂਹੜੀ ਵਿਛਾਕੇ ਧੁੱਪ ਵਿੱਚ ਚੰਗੀ ਤਰ੍ਹਾਂ ਲੇਟ ਗਿਆ।ਬਸੰਤ ਬੀ ਆਪਣੇ ਮੁੰਡੇ ਸਣੇ ਉੱਥੇ ਹੀ ਸੀ।ਮੁੰਡਾ ਸੌਂ ਗਿਆ ਸੀ, ਇਸ ਕਰਕੇ ਉਹ ਆਪਣੇ ਵਾਲਾਂ ਵਿੱਚ