ਪੰਨਾ:ਜ੍ਯੋਤਿਰੁਦਯ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੬

ਜਯੋਤਿਰੁਦਯ

੩ ਕਾਂਡ

ਪਾਉਣਾ ਕੰਘੀ ਫੇਰਨੀ ਅਰ ਸਵਾਰਨ ਵਿੱਚ ਲੱਗੀ।ਜਦ ਇਹ ਕੰਮ ਹੋ ਚੁੱਕਾ, ਅਰ ਉਸ ਨੈ ਜਾਤਾ, ਜੋ ਹੁਣ ਮੈ ਨੂੰ ਹੋਰ ਕੋਈ ਕੰਮ ਨਹੀਂ, ਅਰ ਨੀਂਦਰ ਬੀ ਨਹੀਂ ਆਈ, ਤਾਂ ਉਹ ਪ੍ਰੇਮਚੰਦ ਦੇ ਕੋਲ ਖਿਸਕ ਗਈ,ਅਰ ਉਹ ਨੂੰ ਪੁੱਛਣ ਲੱਗੀ, ਭਈ ਤੂੰ ਕੀ ਪੜਦਾ ਹੈਂ?

ਉਸ ਨੈ ਰੁੱਖੇ ਹੋਕੇ ਉੱਤਰ ਦਿੱਤਾ, ਸਕੁੰਤਲਾ ਦੀ ਕਹਾਣੀ ਪੜਦਾ ਹਾਂ।ਬਸੰਤ ਮਨਾਕੇ ਆਖਣ ਲਗੀ, ਪ੍ਰੇਮਚੰਦ ਕੁਛ ਮੈ ਨੂੰ ਬੀ ਸੁਣਾਉ||

ਸੋ ਜੇ ਕਦੀ ਪ੍ਰਸੰਨੂ ਹੁੰਦੀ, ਤਾਂ ਪ੍ਰੇਮਚੰਦ ਅਵਸੋਂ ਉਸ ਦਾ ਮਨੋਰਥ ਪੂਰਾ ਕਰਦਾ, ਅਤੇ ਸਾਰੀ ਕਹਾਣੀ ਪੜ ਸੁਣਾਉਂਦਾ।ਪਰ ਬਸੰਤ ਆਪਣੇ ਸੋਗ ਦੇ ਕਾਰਨ, ਅਣਖੀਲੀ ਡਰਾਕੁਲ, ਅਤੇ ਸਰਮਾਕਲ ਹੋ ਗਈ ਸੀ, ਉਹ ਹੋਰਨਾਂ ਦੇ ਮਨ ਨੂੰ ਨਹੀਂ ਭਾਉਂਦੀ ਸੀ।ਜਦ ਥੋਂ ਉਸ ਦਾ ਮੁੰਡਾ ਹੋਇਆ, ਤਦ ਥੋਂ ਤਾਂ ਉਹ ਪਰਵਾਰ ਵਿੱਚ ਕੁਛ ਪਿਆਰੀ ਹਿਤਕਾਰਨ ਅਰ ਮਿਲਾਪੜੀ ਹੋ ਗਈ ਸੀ, ਤਾਂ ਬੀ ਉਸ ਦਾ ਸੁਭਾਉ ਕੁਛ ਅਜਿਹਾ ਸੀ, ਜੋ ਉਹ ਸਾਰਿਆਂ ਕੋਲੋਂ ਵੱਖਰੀ ਹੀ ਰਹਿੰਦੀ ਹੁੰਦੀ ਸੀ, ਇਸੇ ਕਰਕੇ ਪ੍ਰੇਮਚੰਦ ਨੈ ਉਸ ਦੀਆਂ ਫੁਲਾਹੁੰਣੀਆਂ ਉੱਤੇ ਰੱਤੀ ਧਿਆਨ ਨਾ ਕੀਤਾ, ਉਹ ਹੌਲੀ ਹੌਲੀ ਆਪਣਾ ਪੜੀ ਗਿਆ।ਬਸੰਤ ਨੈ ਫੇਰ ਸੁਣਾਉਣ ਲਈ ਆਖਿਆ, ਹੁਣ ਦੀ ਵਾਰੀ ਉਸ ਨੈ ਕੁਛ ਮਠਿਆਈ ਦਾ ਬੀ ਲੋਭ ਦਿੱਤਾ।ਪ੍ਰੇਮਚੰਦ ਇਸ ਤਰਾਂ ਦੇ ਲੋਭ ਵਿੱਚ ਆ ਜਾਂਦਾ ਹੁੰਦਾ ਸੀ, ਉਸ ਨੈ ਪਹਿਲੇ ਦੋ ਅਧਯਾਯ ਸਕੁੰਤਲਾ ਦੇ ਸੁਣਾਏ, ਜਿਨਾਂ ਨੂੰ ਬਸੰਤ ਬੜਾ ਮਨ ਲਾਕੇ ਸੁਣਦੀ ਰਹੀ।ਜਦ ਪ੍ਰੇਮਚੰਦ ਰਾਜਾ ਦੁਸਯੰਤ, ਅਰ ਉਸ ਦੇ ਸਿਕਾਰ ਦੀ ਕਥਾ ਪੜ੍ਹਦਾ ਰਿਹਾ,ਜਦ ਉਸ ਨੈ ਛੋਟੇ ਮਿਰਗ ਦੇ ਬੱਚੇ ਨੂੰ ਫੜਿਆ ਸੀ,ਅਰ ਛੋਟੀ ਜੇਹੀ ਤਪੱਸੀਆਂ ਦੀ ਕੁਟੀਆ ਵਿਖੇ ਕਿ ਜਿਸ ਦੇ ਆਲੇ