ਪੰਨਾ:ਜ੍ਯੋਤਿਰੁਦਯ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩ ਕਾਂਡ

ਜਯੋਤਿਰੁਦਯ

੨੭

ਦੁਆਲੇ ਸੋਹਣੇ ਸੋਹਣੇ ਮਨੋਹਰ ਫੁੱਲ ਲੱਗੇ ਹੋਏ, ਅਰ ਨਿਡਰ ਹੋਕੇ ਮਿਰਗ ਫਿਰਦੇ ਸੇ।ਅਰ ਤਿੰਨਾਂ ਕੰਨਯਾਂ ਦੇ ਵਿਖੇ, ਕਿ ਜਿਨਾਂ ਦਾ ਨਾਉਂ ਸਕੁੰਤਲਾ, ਅਨੁਸੂਆ, ਅਤੇ ਪ੍ਰਿਯੰਵਦਾ ਸੀ, ਅਰ ਉਨਾਂ ਦੇ ਹੱਸਣ ਖੇਡਣ ਦੀ ਗੱਲਬਾਤ, ਜਦ ਫੁੱਲਾਂ ਨੂੰ ਪਾਣੀ ਦੇ ਰਹੀਆਂ ਸੀਆਂ,ਰਾਜਾ ਅਰ ਸਕੁੰਤਲਾ ਦੇ ਮੇਲ ਮਿਲਾਪ ਦੀ ਗੱਲ ਬਾਤ ਕਰ ਰਹੀ ਸੀ, ਅਤੇ ਕਿਸ ਤਰਾਂ ਇਨਾਂ ਦੋਹਾਂ ਦਾ ਆਪ ਵਿੱਚ ਪਿਆਰ ਪੈ ਗਿਆ, ਅਰ ਰਾਜਾ ਦੀ ਦਿੱਤੀ ਹੋਈ ਮੁੰਦ੍ਰੀ ਦੀ ਵਾਰਤਾ, ਕਿ ਜਿਸ ਦੇ ਵਿੱਚ ਉੱਕਰੇ ਹੋਏ ਅੱਖਰ ਅਨੁਸੂਆ ਅਰ ਪ੍ਰਿਯੰਵਦਾ ਨੈ ਝੱਟਪੱਟ ਪੜ ਲਏ।ਰਾਜਾ ਅਰ ਉਸ ਦੇ ਮਿਤ੍ਰ ਮਾਧਵ ਦੀ ਆਪ ਵਿੱਚ ਦੀ ਗੱਲ ਬਾਤ ਦੇ ਵਿਖੇ, ਅਰ ਅੰਤ ਨੂੰ ਰਾਜਾ ਦੀ ਮਰਜਾਦਾ ਦੇ ਲਈ ਮਾਧਵ ਨੂੰ ਭੇਜਣ ਦੇ ਵਿਖੇ, ਕਿ ਜਿੰਨਾ ਚਿਰ ਤੋੜੀ ਰਾਜਾ ਅਦੁਤੀਯ ਸਕੁੰਤਲਾ ਨੂੰ ਆਪਣੀ ਤੀਮਤ ਕਰਨ ਦੀ ਆਸ ਉੱਤੇ ਠਹਿਰਿਆ ਰਿਹਾ, ਇਹ ਸਾਰਾ ਬਿਰਤੰਤ ਸੁਣਾਕੇ ਪ੍ਰੇਮਚੰਦ ਚੁੱਪ ਕਰ ਗਿਆ, ਅਰ ਥੱਕ ਤਾਂ ਗਿਆ ਹੀ ਸੀ, ਉਸ ਨੈ ਪੋਥੀ ਪਰੇ ਸਿੱਟ ਪਾਈ।ਬਸੰਤ ਨੈ ਉਹ ਨੂੰ ਚੁੱਕਕੇ ਡਿੱਠਾ, ਅਰ ਵਡਾ ਧਿਆਨ ਲਾਕੇ ਉਨਾਂ ਗੁਪਤ ਚਿੰਨਾਂ ਨੂੰ ਦੇਖਦੀ ਰਹੀ, ਪਰ ਪੜਨ ਦੀ ਕੁੰਜੀ ਤਾਂ ਉਸ ਦੇ ਕੋਲ ਹੈਗੀ ਹੀ ਨਹੀਂ ਸੀ, ਜਿਸ ਕਰਕੇ ਉਹ ਤਪੱਸੀਆਂ ਦੀ ਕੁਟੀਆ ਦੇ ਬੂਹੇ ਖੋਲਦੀ, ਅਰ ਉਸ ਦੀ ਉੱਜਲਤਾਈ ਅਰ ਸੁੰਦਰਤਾਈ ਦੇ ਵਿੱਚ ਵਿਹਾਰ ਕਰਦੀ।ਨਾ ਉਹ ਤਿੰਨਾਂ ਸਹੇਲੀਆਂ ਦੇ ਬਚਨ,ਜੋ ਪੰਛੀਆਂ ਵਰਗੇ ਕੂਲੇ ਸੇ, ਸੁਣ ਸਕਦੀ ਸੀ।ਉਸ ਦੇ ਜੀ ਵਿੱਚ ਉਸੇ ਪਲ ਇਹ ਵਿਚਾਰ ਆਇਆ, ਆਹਾ ਕੇਹਾ ਚੰਗਾ ਹੁੰਦਾ ਜੇ ਮੈਂ ਪੜ ਸਕਦੀ ਹੁੰਦੀ।ਪਰ ਇਹ ਕਿਸ ਤਰਾਂ ਹੋ ਸਕਦਾ ਪ੍ਰੇਮਚੰਦ ਨੂੰ ਤਾਂ ਇਹ ਗੱਲ ਆਖੀ ਨਹੀਂ ਸੀ ਜਾਂਦੀ, ਕਿੰਉ ਜੋ