ਪੰਨਾ:ਜ੍ਯੋਤਿਰੁਦਯ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੮

ਜਯੋਤਿਰੁਦਯ

੩ ਕਾਂਡ

ਤਾਂ ਉਹ ਨਿੱਕਾ ਜਿਹਾ, ਪਰ ਬੜਾ ਅਹੰਕਾਰੀ ਸੀ, ਅਰ ਤੀਮਤਾਂ ਦੀ ਮੱਤ ਨੂੰ ਬੜਾ ਨਿੰਦਦਾ ਹੁੰਦਾ ਸੀ,ਅਤੇ ਜੇ ਬਸੰਤ ਉਸ ਨੂੰ ਇਹ ਆਖਣ ਦਾ ਹੀਆ ਬੀ ਕੱਢੇ, ਤਾਂ ਉਹ ਹਾਸੇ ਵਿੱਚ ਹੀ ਗੱਲ ਗਵਾ ਦਿੰਦਾ ਸੀ।ਇਸ ਵੇਲੇ ਉਸ ਨੈ ਨਿਰਾਦਰੀ ਕਰਾਉਣੀ ਅੱਛੀ ਨਾ ਸਮਝੀ, ਉਸ ਨੈ ਵਿਚਾਰਿਆ ਜੋ ਪ੍ਰਿਯਨਾਥ ਨੂੰ ਕੁਛ ਦੇਕੇ ਇਸੇ ਸਾੱਤੇ ਵਿੱਚ ਇੱਕ ਅੱਖਰਬੋਧਨੀ ਪੋਥੀ ਮੰਗਵਾਵਾਂ, ਅਰ ਥੋਹੜਾ ਥੋਹੜਾ ਉਸ ਵਿੱਚੋਂ ਪੜ੍ਹਾਂ।ਜਦ ਉਸ ਨੈ ਇਹ ਵਿਚਾਰ ਠਾਣ ਲਿਆ, ਤਦ ਉਹ ਉਠੀ ਅਰ ਪ੍ਰੇਮਚੰਦ ਦੇ ਲਈ ਮਠਿਆਈ ਲਿਆਈ।ਉਹ ਆਪਣੀ ਖੇਚਲ ਦਾ ਫਲ ਪਾਕੇ ਪਰਸਿੰਨ ਹੋ ਗਿਆ।ਅਰ ਦਿਨ ਆਥਣ ਦੇ ਲਗਭਗ ਉਸ ਨੈ ਆਪਣੀ ਪੋਥੀ ਰੱਖ ਦਿੱਤੀ, ਅਰ ਦਿਨ ਆਥਣ ਦੇ ਲਗਭਗ ਉਸ ਨੈ ਆਪਣੀ ਪੋਥੀ ਰੱਖ ਦਿੱਤੀ, ਅਰ ਫਿਰਨ ਤੁਰਨ ਨੂੰ ਚਲਿਆ ਗਿਆ, ਜੋ ਆਪਣੇ ਗੁਆਢੀਆਂ ਦੀ ਕੋਈ ਗੱਲਬਾਤ ਸੁਣੇ।ਅਗਲੇ ਭਲਕ ਜਦ ਪ੍ਰਿਯਨਾਥ ਤੜਕੇ ਦੀ ਪਾਠਸ਼ਾਲਾ ਥੋਂ ਮੁੜਕੇ ਆਇਆ,ਤਾਂ ਬਸੰਤ ਨੈ ਉਹ ਨੂੰ ਸੱਦਕੇ ਆਪਣੇ ਹੱਥੀਂ ਬਣਾਈ ਹੋਈ ਮਠਿਆਈ ਉਸ ਦੇ ਹੱਥ ਵਿੱਚ ਦਿੱਤੀ, ਉਹ ਮਠਿਆਈ ਬੜੀ ਸੁਆਦੀ ਬਣੀ ਹੋਈ, ਅਰ ਸੱਜਰੀ ਬੀ ਸੀ।ਮੁੰਡਾ ਬਸੰਤ ਦੀ ਦਇਆ ਉੱਤੇ ਪਰਸਿੰਨ ਹੋ ਗਿਆ, ਪਰ ਉਸ ਨੈ ਹੋਰ ਕੁਛ ਨਾ ਆਖਿਆ, ਅਤੇ ਮਠਿਆਈ ਦੀਆਂ ਡਲੀਆਂ ਵਡੀ ਰੁਚ ਨਾਲ ਖਾੱਧੀਆਂ,ਫੇਰ ਬਸੰਤ ਪ੍ਰਿਯਨਾਥ ਥੋਂ ਉਸ ਦੇ ਪੜਨ ਦੀਆਂ ਗੱਲਾਂ ਪੁੱਛਣ ਲੱਗੀ, ਅਰ ਉਹ ਨੂੰ ਆਖਿਉਸ, ਭਈ ਆਪਣੀ ਪੋਥੀ ਤਾਂ ਦਿਖਾਲ।ਸਹਿਜੇ ਸਹਿਜੇ ਉਸ ਨੈ ਪ੍ਰਿਯਨਾਥ ਨੂੰ ਫੁਲਾਇਆ, ਪਰ ਅੰਤ ਨੂੰ ਅੱਖਰਬੋਧਨੀ ਦੀ ਪੋਥੀ ਮੁੱਲ ਲੈਣ ਲਈ ਉਸ ਨੂੰ ਪੈਸੇ ਦਿੱਤੇ ,ਅਰ ਦੋ ਪੈਸੇ ਪ੍ਰਿਯਨਾਥ ਨੂੰ ਬੀ ਦਿੱਤੇ, ਜੋ ਉਹ ਵਾਸਤੇ ਕੋਈ ਲਾਟੂ ਆਦਿ ਲੈ ਲਵੇ।ਪ੍ਰਿਯਨਾਥ ਨੈ