ਪੰਨਾ:ਜ੍ਯੋਤਿਰੁਦਯ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩ ਕਾਂਡ

ਜਯੋਤਿਰੁਦਯ

੨੯

ਵਿਚਾਰਿਆ ਪਵੇਗੀ, ਪਰ ਮੈ ਨੂੰ ਇਸ ਨਾਲ ਕੀ ਪੁਰੋਜਨ।ਉਸੇ ਦਿਨ ਦੁਪਹਿਰ ਨੂੰ ਪਾਠਸ਼ਾਲਾ ਦੇ ਪੰਡਿਤ ਕੋਲ ਗਿਆ, ਅਰ ਪੈਸੇ ਦੇ ਕੇ ਪੋਥੀ ਮੰਗੀ।ਪੰਡਿਤ ਨੈ ਪੁੱਛਿਆ ਤੇਰੀ ਅਗਲੀ ਪੋਥੀ ਕਿੱਧਰ ਗਈ, ਉਹ ਮੁੰਡਾ ਬੰਗਾਲੀਆਂ ਦੇ ਬੇਧੜਕ ਮੁੰਡਿਆਂ ਦੀ ਤਰਾਂ ਨਿਸੰਗ ਬੋਲ ਉੱਠਿਆ, ਜੀ ਅੱਜ ਸਵੇਰੇ ਜਦ ਮੈਂ ਪੜਕੇ ਘਰ ਨੂੰ ਜਾਂਦਾ ਸਾ, ਤਾਂ ਮੇਰੀ ਪੋਥੀ ਖਾਈ ਵਿੱਚ ਡਿੱਗ ਪਈ।ਪੰਡਿਤ ਨੈ ਉਹ ਦੇ ਹੱਥ ਪੋਥੀ ਦਿੱਤੀ, ਅਤੇ ਉਹ ਘਰ ਨੂੰ ਲੈ ਆਇਆ।ਆਉਂਦਿਆਂਸਾਰ ਉਸ ਨੈ ਪੋਥੀ ਬਸੰਤ ਦੇ ਹੱਥ ਦਿੱਤੀ, ਜਿਸ ਵੇਲੇ ਕੋਈ ਕੋਲ ਨਹੀਂ ਸੀ।ਬਸੰਤ ਹੁਣ ਅੱਖਰ ਸਿੱਖਣ ਲੱਗੀ, ਅਤੇ ਪ੍ਰਿਯਨਾਥ ਨੂੰ ਕੁਛ ਦੇਕੇ ਉਸ ਥੋਂ ਅੱਖਰ ਪੁੱਛ ਲਵੇ।ਕਦੀ ਕਦੀ ਉਹ ਉਸ ਨੂੰ ਮਠਿਆਈ ਦਾ ਲੋਭ ਦੇਵੇ, ਕਦੀ ਉਸ ਦੇ ਲਈ ਕੋਈ ਚੰਗਾ ਸੁਆਦੀ ਭੋਜਨ ਪਕਾਵੇ, ਕਦੀ ਉਹ ਨੂੰ ਪੈਸੇ ਦੇਵੇ।ਪਹਿਲਾਂ ਪਹਿਲ ਤਾਂ ਪੜਨ ਦਾ ਕੰਮ ਕੁਛ ਢਿੱਲਾ ਹੀ ਹੋਇਆ, ਅਰ ਸਭਨਾਂ ਅੱਖਰਾਂ ਦਾ ਨਾਉਂ ਕੰਠ ਕਰਨਾ ਤਾਂ ਸੁਖਾਲਾ ਹੀ ਸੀ, ਪਰ ਵੱਖੋ-ਵੱਖਰੇ ਅੱਖਰਾਂ ਦੇ ਵੱਖੋ-ਵੱਖਰੇ ਰੂਪ ਚੇਤੇ ਰੱਖਣੇ ਔਖਾ ਕੰਮ ਸੀ, ਤਾਂ ਬੀ ਬਸੰਤ ਥੋਹੜਾ ਥੋਹੜਾ ਕਰਕੇ ਸਿੱਖਦੀ ਗਈ, ਅਰ ਪ੍ਰਿਯਨਾਥ ਨੂੰ ਆਪਣਾ ਗੁਰੂ ਬਣਾਕੇ ਉਸ ਨੈ ਉਹ ਪੋਥੀ ਪੂਰੀ ਕੀਤੀ।ਇਹ ਗੱਲ ਪ੍ਰਿਯਨਾਥ ਤੇ ਬਿਨਾ ਹੋਰ ਕੋਈ ਨਹੀਂ ਜਾਣਦਾ ਸੀ||

ਇਸ ਤੇ ਉਪਰੰਦ ਹੁਣ ਕੀ ਪੜੋ।ਪ੍ਰਿਯਨਾਥ ਤਾਂ ਆਪ ਹੀ ਹਸਮੁਖ ਅਤੇ ਖਿਡਾਰ ਸੀ, ਇਸ ਪੋਥੀ ਖੂਣੋਂ ਹੋਰ ਕੁਛ ਨਹੀਂ ਪੜਿ ਹੋਇਆ ਸੀ।ਅਰ ਇਸ ਪਾਠਸਾਲਾ ਦੇ ਵਿੱਚ ਹੋਰ ਕੋਈ ਪੜਾਈ ਬੀ ਨਹੀਂ ਜਾਂਦੀ ਸੀ।ਜਿੰਉ ਜਿੰਉ ਮੁੰਡੇ