ਪੰਨਾ:ਜ੍ਯੋਤਿਰੁਦਯ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੦

ਜਯੋਤਿਰੁਦਯ

੩ ਕਾਂਡ

ਅਰ ਗਣਿਤ ਦੀ ਪਹਿਲੀ ਪੋਥੀ ਪੜ ਚੁੱਕਦੇ, ਤਿੰਉ ਤਿੰਉ ਉਠ ਜਾਂਦੇ ਸੇ।ਇੱਕ ਐਤਵਾਰ ਨੂੰ ਜਦ ਪ੍ਰੇਮਚੰਦ ਸੁਫੇ ਵਿੱਚ ਬੈਠਾ ਹੋਇਆ, ਆਪਣੀਆਂ ਪੋਥੀਆਂ ਪਿਆ ਪੜਦਾ ਸੀ, ਬਸੰਤ ਢੀਠ ਹੋ ਕੇ ਉਸ ਮੁੰਡੇ ਦੇ ਕੋਲ ਗਈ, ਅਰ ਤਰਲਾ ਕੀਤਾ, ਜੋ ਆਪਣੀ ਪੋਥੀ ਮੈ ਨੂੰ ਬੀ ਦੇਖਣ ਦਿਹ।ਮੁੰਡਾ ਉਸ ਵੇਲੇ ਚੰਗੇ ਸੁਭਾਉ ਵਿੱਚ ਸੀ, ਉਸ ਨੈ ਪੋਥੀ ਵੇਖਣ ਦਿੱਤੀ, ਮਨਭਾਉਣੀ ਸਕੁੰਤਲਾ ਦੀ ਪੋਥੀ ਹਰੇ ਪਤ੍ਰਿਆਂ ਵਿੱਚ ਲਪੇਟੀ ਹੋਈ ਬਸੰਤ ਨੈ ਡਿੱਠੀ, ਅਰ ਪਹਿਲਾਂ ਪਹਿਲ ਸਕੁੰਤਲਾ ਦਾ ਨਾਉਂ ਪੜਕੇ ਬੜੀ ਪਰਸਿੰਨ ਹੋਈ।ਉਸ ਨੈ ਜਾਤਾ ਜੋ ਕੁੰਜੀ ਮੇਰੇ ਹੱਥ ਆ ਗਈ ਹੈ, ਅਤੇ ਠੀਕ ਲੱਗੇਗੀ, ਅਰ ਥੋਹੜੇ ਹੀ ਚਿਰ ਵਿੱਚ ਮੈ ਨੂੰ ਕੁੰਜੀ ਫੇਰਨੀ ਬੀ ਆ ਜਾਏਗੀ।ਉਸ ਨੈ ਪੋਥੀ ਖੋਹਲੀ, ਪਰ ਉਸ ਦੀ ਸਮਝ ਵਿੱਚ ਕੁਛ ਨਾ ਆਈ, ਤਦ ਉਸ ਨੈ ਹੋਰ ਪੋਥੀ ਚੁੱਕਕੇ ਵੇਖੀ,ਉਹ ਬੀ ਉਸ ਦੀ ਸਮਝ ਵਿੱਚ ਨਾ ਆਈ। ਇਸ ਤਰਾਂ ਨਿਰਾਸ ਹੋਕੇ ਉਸ ਨੈ ਵਿਚਾਰਿਆ, ਜੋ ਆਪਣੀ ਗੁੱਝੀ ਗੱਲ ਪ੍ਰੇਮਚੰਦ ਅੱਗੇ ਪਰਗਟ ਕਰਾਂ, ਅਤੇ ਉਸ ਦੀ ਸਲਾਹ ਲਵਾਂ।ਉਹ ਨਹੀਂ ਜਾਣਦੀ ਸੀ ਜੋ ਪਹਿਲਾਂ ਪਹਿਲ ਕਿੱਕੁਰ ਗੱਲ ਛੇੜਾਂ।ਪਰ ਓੜਕ ਨੂੰ ਉਸ ਨੈ ਪੁੱਛਿਆ||

ਪ੍ਰੇਮਚੰਦ ਭਲਾ ਤੀਮਤਾਂ ਬੀ ਪੜਨਾ ਸਿਖਦੀਆਂ ਹਨ?

.ਹਾਂ,ਕਦੀ ਕਦੀ।ਪਰ ਅੰਗ੍ਰੇਜੀ ਤੀਮੀਆਂ ਤਾਂ ਸਭ ਪੜਨਾਂ ਜਾਣਦੀਆਂ ਹਨ, ਅਤੇ ਕਈ ਤਾਂ ਅਜਿਹੀਆਂ ਪੜੀਆਂ ਹਨ, ਜੋ ਉਨਾਂ ਨੈ ਪੋਥੀਆਂ ਰਚੀਆਂ ਹਨ, ਪਰ ਬੰਗਾਲੀ ਤੀਮੀਆਂ ਤਾਂ ਦੀਆਂ ਮੂਰਖ ਹਨ||ਪ੍ਰੇਮਚੰਦ ਮੈ ਤੈ ਨੂੰ ਕੁਛ ਆਖਣਾ ਚਾਹੁੰਦੀ ਹਾਂ।ਅਰ ਇਸ ਗੱਲ ਖੂਣੋ ਹੋਰ ਕੋਈ ਨਹੀਂ ਜਾਣਦਾ, ਜੋ ਮੈਂ ਅੱਖਰ ਸਿੱਖਣ