ਪੰਨਾ:ਜ੍ਯੋਤਿਰੁਦਯ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੨

ਜਯੋਤਿਰੁਦਯ

੩ ਕਾਂਡ

ਪੜਨ ਲੱਗਾ।ਉਹ ਵੇਲਾ ਤੀਮਤਾਂ ਨੂੰ ਬੜੇ ਹੀ ਅਨੰਦ ਦਾ ਸੀ।ਉਸ ਚਮਤਕਾਰੀ ਕਹਾਣੀ ਦੀ ਭੁਲਾਉਣ ਵਿੱਚ ਉਹ ਉਸ ਵੇਲੇ ਨੂੰ ਭੁਲਾਕੇ ਕਹਾਣੀ ਦੇ ਵੇਲੇ ਨੂੰ ਹੀ ਸਮਝਣ ਲੱਗੀਆਂ।ਉਹ ਪੜਨ ਲੱਗਾ,ਸਕੁੰਤਲਾ ਅਰ ਦੁਸਯੰਤਿ ਦਾ ਆਪ ਵਿੱਚ ਕੇਹਾ ਪਿਆਰ ਸੀ, ਅੰਤ ਨੂੰ ਤਪੱਸੀ ਨੈ ਕਿਸ ਤਰਾਂ ਸਕੁੰਤਲਾ ਨੂੰ ਸਰਾਪ ਦਿੱਤਾ, ਅਤੇ ਜਦ ਉਹ ਤਪੱਸੀਆਂ ਦੀ ਕੁਟੀਆ ਨੂੰ ਛੱਡਕੇ ਰਾਜਾ ਦੇ ਮਹਿਲਾਂ ਨੂੰ ਤੁਰੀ, ਉਹ ਕੇਹੇ ਹਿਤ ਸਨੇਹ ਨਾਲ ਵਿਲਕਦੀ ਵਿਦਿਆ ਹੋਈ।ਉਸ ਹਰਨ ਦੇ ਬੱਚੇ ਦੀ ਕਥਾ, ਜਿਸ ਨੈ ਸਕੁੰਤਲਾ ਦਾ ਲੀੜਾ ਪਿਛੋਂ ਖਿੱਚਿਆ ਸੀ, ਤੀਮਤਾਂ ਨੂੰ ਬਹੁਤ ਮਨ-ਭਾਉਂਦੀ ਲੱਗੀ।ਫੇਰ ਰਾਜਾ ਦੇ ਨਾਲ ਉਸ ਦਾ ਮੇਲ ਹੋਣਾ,ਉਸ ਦਾ ਅਣੋਖਾ ਭੁਲੇਖਾ,ਅਰ ਗੁਆਚੀ ਹੋਈ ਮੁੰਦ੍ਰੀ ਦਾ ਉਹ ਨੂੰ ਚੇਤਾ ਕਰਾਉਣਾ, ਸਕੁੰਤਲਾ ਦੀ ਚਿੰਤਾ, ਫੇਰ ਅਪੱਛਰਾਂ ਦੀ ਰਾਹੀਂ ਉਸ ਦਾ ਸੁਰਗ ਨੂੰ ਚੁੱਕਿਆ ਜਾਣਾ, ਫੇਰ ਮਾੱਛੀਆਂ ਦਾ ਮੁੰਦ੍ਰੀ ਨੂੰ ਪਾਉਣਾ, ਅਰ ਦੁਸਯੰਤ ਦਾ ਮੰਤ੍ਰ ਦੇ ਬਲ ਨਾਲ ਵਿਛੋੜਾ, ਉਸ ਦਾ ਸੋਗ, ਅਰ ਆਪਣੀ ਪਿਆਰੀ ਸਕੁੰਤਲਾ ਨੂੰ ਇੱਧਰ ਉੱਧਰ ਢੂੰਡਣਾ, ਫੇਰ ਆਪਣੇ ਮੁੰਡੇ ਅਰ ਉਸ ਦੀ ਮਾਂ ਸਕੁੰਤਲਾ ਨੂੰ ਰਾਜਾ ਨੈ ਸੰਜੋਗ ਨਾਲ ਬਿਨਾ ਜਤਨ ਮਿਲ ਪੈਣਾ, ਇਨਾਂ ਸਭਨਾਂ ਗੱਲਾਂ ਨਾਲ ਬਸੰਤ ਅਤੇ ਪ੍ਰਸੰਨੂ ਰੱਜਕੇ ਰਾਜੀ ਹੋ ਗਈਆਂ।ਜਦ ਬਸੰਤ ਦੀ ਦਿੱਤੀ ਹੋਈ ਮਠਿਆਈ ਖਾਕੇ ਪ੍ਰੇਮਚੰਦ ਉਨਾਂ ਨੂੰ ਉੱਥੇ ਹੀ ਛੱਡਕੇ ਚਲਿਆ ਗਿਆ, ਤਾਂ ਪ੍ਰਸੰਨੂ ਆਪਣੀ ਦਿਉਰਾਣੀ ਨੂੰ ਆਖਣ ਲੱਗੀ||

ਆਹਾ ਹਾ ਕਿਸੇ ਕਹਾਣੀ ਨੂੰ ਆਪਣੇ ਆਪ ਪੜ ਲੈਣਾ ਕੇਹੀ ਚੰਗੀ ਗੱਲ ਹੈ, ਮੈਂ ਜਾਣਦੀ ਹਾਂ, ਮੈਂ ਨੂੰ ਵੀ ਪੜਨ ਦਾ ਵਲ ਸਿੱਖਣਾ ਬਹੁਤ ਹੀ ਚੰਗਾ ਲਗਦਾ ਹੈ||