ਪੰਨਾ:ਜ੍ਯੋਤਿਰੁਦਯ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩ ਕਾਂਡ

ਜਯੋਤਿਰੁਦਯ

੩੩

ਬਸੰਤ ਨੈ ਆਖਿਆ ਪੜੋ, ਮੈਂ ਤੈ ਨੂੰ ਅੱਜ ਪੰਜ ਅੱਖਰ ਸਿਖਾਉਂਦੀ ਹਾਂ|| ਇਸ ਤਰਾਂ ਪਹਿਲੇ ਪਾਠਦਾ ਅਰੰਭ ਕਰ ਦਿੱਤਾ।ਸਹਿਜੇ ਸਹਿਜੇ, ਪਰ ਧੀਰਜ ਨਾਲ ਉਨਾਂ ਦਾ ਵਾਧਾ ਹੁੰਦਾ ਗਿਆ, ਜਿੰਨਾ ਕੁ ਬਸੰਤ ਜਾਣਦੀ ਸੀ, ਉਸ ਨੈ ਪ੍ਰਸੰਨੂ ਨੂੰ ਸਭ ਕੁਛ ਸਿਖਾਇਆ, ਅਤੇ ਉਹ ਆਪ ਪ੍ਰੇਮਚੰਦ ਨੂੰ ਕੁਛ ਦੇਕੇ ਅਠਵਾਰੇ ਵਿੱਚ ਇੱਕ ਵਾਰ ਉਸ ਥੋਂ ਅਵੱਸ ਪੜਦੀ ਹੁੰਦੀ ਸੀ।ਉਹ ਥੋਹੜੇ ਚਿਰ ਵਿੱਚ ਹੀ ਚੰਗੀ ਤਰਾਂ ਪੜਨਾ ਸਿੱਖ ਗਈ, ਅਤੇ ਪ੍ਰੇਮਚੰਦ ਨੂੰ ਉਸ ਨੈ ਆਖ ਦਿੱਤਾ ਸੀ, ਭਈ ਪੰਦ੍ਰੀਂ ਦੀ ਪੰਦ੍ਰੀਂ ਦਿਨੀਂ ਤੂੰ ਮੇਰੇ ਵਾਸਤੇ ਕਲਕੱਤਿਓਂ ਕੋਈ ਨਵੀਂ ਪੋਥੀ ਲੈ ਆਇਆ ਕਰ।ਪਰ ਅਰਮਾਨ ਦੀ ਗੱਲ ਹੈ, ਕਿ ਜੇਹੜੀ ਪੋਥੀ ਉਹ ਲਿਆਵੇ ਦੇਸੀਆਂ ਕੋਲੋਂ ਮੁੱਲ ਲਵੇ, ਉਹ ਪੋਥੀਆਂ ਛਪਣ ਵਿੱਚ ਤਾਂ ਖਰਾਬ ਹੀ ਸਨ, ਪਰ ਉਨਾਂ ਦਾ ਪ੍ਰਯੋਜਨ ਹੋਰ ਵਧੇਰੇ ਹੀ ਬੁਰਾ ਸੀ।ਪਰ ਬਸੰਤ ਦੇ ਲਈ, ਜੋ ਹੋਰ ਕੁਛ ਨਹੀਂ ਜਾਣਦੀ ਸੀ, ਉਹੋ ਪੋਥੀਆਂ ਹੀ ਨਿੱਧ ਸਨ।ਬਸੰਤ ਅਤੇ ਪ੍ਰਸੰਨੂ ਨੂੰ ਆਪਣਾ ਜੀਉਣਾ ਪੜਨ ਨਾਲ ਨਿੱਤ ਨਵਾਂ ਹੁੰਦਾ ਦੇਖਕੇ ਬੜਾ ਅਚਰਜ ਹੋਇਆ।ਜਿਹਾਕੁ ਚਾਨਣ ਹੋਣ ਤੇ ਪਹਿਲੋਂ ਚਹੁੰਵਾਂ ਪਾਸਿਆਂ ਦੀਆਂ ਵਸਤਾਂ ਦੀ ਸੋਭਾ ਪਲ ਪਲ ਵਿੱਚ ਹੋਰ ਦੀ ਹੋਰ ਬਦਲਦੀ ਜਾਂਦੀ ਹੈ, ਤੇਹਾ ਹੀ ਪੜਨ ਦਾ ਵੱਲ ਸਿੱਖਕੇ ਉਨਾਂ ਨੂੰ ਆਪਣਾ ਜੀਉਣਾ ਬਦਲਦਾ ਮਲੂਮ ਹੋਇਆ, ਉਨਾਂ ਦੋਹਾਂ ਨੂੰ ਬੜੀ ਲਾਲਸਾ ਲੱਗੀ ਰਹੇ, ਜੋ ਕਦ ਘਰ ਦੇ ਕੰਮਾਂ ਧੰਧਿਆਂ ਤੇ ਛੁਟਕਾਰਾ ਪਾਇਯੇ, ਜੋ ਆਪਣੀਆਂ ਪੋਥੀਆਂ ਨੂੰ ਪੜਿਯੇ, ਜੋ ਉਨਾਂ ਦੀ ਦਿਨੋਂ ਦਿਨ ਖਿੜਨਵਾਲੀ ਬੁੱਧਿ ਨੂੰ ਸਾਰੇ ਸੰਸਾਰ ਦੇ ਚਮਤਕਾਰੇ ਦਿਸਦੇ ਮਲੂਮ ਹੋਏ।ਓਹ ਛਨਿੱਛਰ ਦੇ ਛਨਿੱਛਰ ਨੂੰ ਬੜੇ ਉਤਸਾਹ ਨਾਲ ਤੱਕਦੀਆਂ ਰਹਿਣ