੩੪
ਜਯੋਤਿਰੁਦਯ
੩ ਕਾਂਡ
ਕਿੰਉ ਜੋ ਉਸ ਦਿਨ ਪ੍ਰੇਮਚੰਦ ਆਉਂਦਾ, ਅਰ ਉਸ ਥੋਂ ਪੜਨ ਦੀ ਸਹਾਇਤਾ ਮਿਲਦੀ, ਅਤੇ ਉਹ ਨਵੀਆਂ ਪੋਥੀਆਂ ਲਿਆਉਂਦਾ ਹੁੰਦਾ ਸੀ।ਉਹ ਉਨ੍ਹਾਂ ਦਾ ਵਾੱਧਾ ਮਨ ਕਰਕੇ ਚਾਹੁੰਦਾ ਸੀ, ਅਤੇ ਅਜਿਹੇ ਚਾਉ ਨਾਲ ਸਿੱਖਣਵਾਲਿਆਂ ਨੂੰ ਸਿਖਾਉਣ ਵਿੱਚ ਪਰਸਿੰਨ ਹੁੰਦਾ ਹੁੰਦਾ ਸੀ।ਕੁਮਾਰੀ ਉਨਾਂ ਦੇ ਪੜਨ ਦੀ ਗੱਲ ਜਾਣਦੀ ਸੀ, ਪਰ ਉਹ ਆਪ ਨਾ ਤਾਂ ਪੜਨਾ ਚਾਹੁੰਦੀ ਸੀ, ਅਰ ਨਾ ਹੀ ਉਨਾਂ ਨੂੰ ਰੋਕਦੀ ਸੀ।ਪੰਡਿਤ ਅਰ ਉਸ ਦੇ ਭਰਾਉ ਨੂੰ ਇਸ ਗੱਲ ਦੀ ਕੁਛ ਖਬਰ ਨਹੀਂ ਸੀ।ਕੇਹੀ ਅਚਰਜ ਦੀ ਗੱਲ ਹੈ, ਜੋ ਬੰਗਾਲੀ ਲੋਕ ਆਪਣੇ ਘਰ ਦੀਆਂ ਤੀਮਤਾਂ ਦੇ ਨਿੱਤ ਦੇ ਕੰਮਾਂ ਥੋਂ ਅਣਜਾਣ ਰਹਿੰਦੇ ਹਨ||
੪ ਕਾਂਡ
ਬਸੰਤ ਦੀ ਚਿੰਤਾ ਦਾ ਬਰਣਨ
ਹੁਣ ਬਰਸਾਤ ਆ ਗਈ।ਹਰਿਆਉਲ ਅਰ ਬਨਸਪਤਿ ਚਾਰੇ ਪਾਸੇ ਸੁਹਾਉਣੀ ਅਤੇ ਮਨਭਾਉਣੀ ਦਿੱਸਦੀ ਸੀ।ਜਿੱਥੇ ਕਿਤੇ ਬਗੀਚੇ ਦਾ ਟੁਕੜਾ ਸੀ, ਉਹੋ ਬਰਫ ਵਰਗੀਆਂ ਚਿੱਟੀਆਂ ਕਲੀਆਂ ਦੇ ਨਾਲ ਸੋਭਾ ਦੇ ਰਿਹਾ ਸੀ।ਹਰੇਕ ਛੰਭ ਅਰ ਝਾੜੀ ਦੇ ਉੱਤੇ ਚਿੱਟੇ ਕਵੀਆਂ ਦੇ ਫੁੱਲ ਖਿੜਦੇ, ਅਰ ਰਾਤ ਨੂੰ ਸੋਭਾਵਾਨ ਕਰਦੇ ਸੇ।ਤਲਾਉ ਲਾਲ,ਅਤੇ ਚਿੱਟੇ ਕਮਲ ਫੁੱਲਾਂ ਨਾਲ ਭਰੇ ਹੋਏ ਸਨ।ਅਰ ਜਿੱਥੇ ਕਿਤੇ ਪਾਣੀ ਦੇ ਛੰਭ ਹੈਗੇ ਸੇ, ਉਥੇ ਹੀ ਪਾਣੀ ਦੇ ਫੁੱਲ ਛੋਟੇ ਛੋਟੇ ਸੁੰਦਰ ਕਲੀਆਂ ਸਣੇ ਤਾਰਿਆਂ ਵਰਗੇ ਜਗਮਗ ਕਰਦੇ ਦਿੱਸਦੇ ਸੇ।ਧਾਨਾਂ ਦੇ ਹਰੇ ਖੇਤ ਗੋਪਾਲਪੁਰ ਦੇ ਚੁਫੇਰੇ ਆਪਣੀ ਭਰਪੂਰੀ, ਅਰ ਸੁਹਾਉਣੇ ਠੰਡੇ ਰੰਗ ਨਾਲ ਅੱਖੀਆਂ ਨੂੰ ਪ੍ਰਸਿੰਨ ਕਰਦੇ ਸੇ।ਇੱਕ ਦਿਨ ਬੀ ਅਜਿਹਾ ਨਾ ਬੀਤੇ, ਜਿਸ ਦਿਨ ਮੀਂਹ ਨਾ ਵਰਸੇ, ਪਰ ਵਿੱਚ ਵਿੱਚ ਸੂਰਜ ਦੀ ਚਮਕ