ਪੰਨਾ:ਜ੍ਯੋਤਿਰੁਦਯ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪ ਕਾਂਡ

ਜਯੋਤਿਰੁਦਯ

੩੭

ਦਿੰਦੀਆਂ ਸਨ, ਜੋ ਹੇ ਬਸੰਤ ਤੇਰੇ ਮੱਥੇ ਦਾ ਲੇਖ ਹੀ ਅਜਿਹਾ ਹੈ, ਤੂੰ ਇਹ ਨੂੰ ਮਿਟਾ ਨਹੀਂ ਸਕਦੀ,ਤਾਂ ਫੇਰ ਰੋਇਆਂ ਕੀ ਬਣਦਾ ਹੈ, ਚਿੰਤਾ ਕੀਤਿਆਂ ਕੁਛ ਨਹੀਂ ਹੁੰਦਾ।ਪਰ ਉਹ ਉਨਾਂ ਦੀ ਕੀ ਸੁਣਦੀ ਸੀ, ਉਨਾਂ ਨੂੰ ਪਰੇ ਹਟਾਕੇ ਆਪ ਫੇਰ ਉਸੇ ਤਰਾਂ ਵਿਲਕਣ ਲੱਗੀ||

ਜਦ ਇਹ ਠੀਕ ਜਾਣਿਆ ਗਿਆ ਜੋ ਮੁੰਡਾ ਮਰ ਗਿਆ ਹੈ, ਤਾਂ ਉਹ ਦੇ ਸਸਕਾਰ ਦਾ ਉੱਦਮ ਕਰਨ ਲੱਗੇ।ਪੰਡਿਤ ਨਵਾਂ ਕੱਪੜਾ, ਕੁਸਾ ਦਾ ਆਸਣ, ਚਾਉਲ ਘਿਉ ਅਤੇ ਚੰਦਨਪੁਰ ਮੁੱਲ ਲਿਆਇਆ।ਬਸੰਤ ਕੋਲੋਂ ਉਸ ਦੀ ਪਿਆਰੀ ਲੋਥ ਜੋਰ ਨਾਲ ਖੋਹਕੇ ਲਈ, ਅਰ ਉਸ ਨੂੰ ਨੁਲਾਇਆ, ਘਿਉ ਨਾਲ ਮਲਕੇ ਚੰਦਨਬੂਰ ਲਾਇਆ, ਫੇਰ ਚਿੱਟੇ ਕੱਪੜੇ ਵਿੱਚ ਵਲੇਟਕੇ ਕੁਸਾ ਦੇ ਆਸਣ ਉੱਤੇ ਪਾ ਦਿੱਤਾ, ਚਾਉਲਾਂ ਦਾ ਭੱਤ ਰਿੰਨਿਆਂ,ਅਰ ਇੱਕ ਛੋਟੀ ਜੇਹੀ ਸਿੜੀ ਬਣਾਕੇ ਮੁੰਡੇ ਨੂੰ ਉਸ ਉੱਤੇ ਰੱਖਿਆ, ਹੁਣ ਸਾਰੀ ਤਿਆਰੀ ਹੋ ਗਈ, ਨਿਰਾ ਬਸੰਤ ਕੋਲੋਂ ਪੁੱਛਣਾ ਰਹਿ ਗਿਆ ਸੀ, ਅਤੇ ਉਸ ਵੇਲੇ ਬਸੰਤ ਹੱਕੀ ਬੱਕੀ ਬੈਠੀ ਵੇਖਦੀ ਰਹੀ, ਪਰ ਮੂੰਹੋਂ ਕੁਛ ਨਾ ਬੋਲੀ।ਹੁਣ ਉਸ ਦ ਚਿੱਤ ਫੇਰ ਦੁੱਖ ਨਾਲ ਉਬਲਣ ਲੱਗਾ, ਅਤੇ ਉਹ ਬਿਪਦਾ ਦੀ ਮਾਰੀ ਹੋਈ ਲਗੀ ਚਿਚਲਾਉਣ, ਮੁੰਡੇ ਨੂੰ ਨਾ ਲਿਜਾਣ ਦਿੱਤਾ, ਕੁਮਾਰੀ ਅਤੇ ਪ੍ਰਸੰਨੂ ਅਤੇ ਕਈਆਂ ਗੁਆਂਢੀਆਂ ਦੀ ਏਹ ਸਮੱਰਥਾ ਨਹੀਂ ਸੀ, ਜੋ ਉਸ ਨੂੰ ਫੜ ਸਕਣ।ਓੜਕ ਉਸ ਸਿੜੀ ਨੂੰ ਚੁੱਕ ਲੈ ਚੱਲੇ, ਅਤੇ ਪਰਲੋਂਕਾਲ ਵਰਗਾ ਸਿਆਪਾ ਉੱਥੇ ਹੋ ਰਿਹਾ ਸੀ।ਪੰਜ ਛੇ ਮੀਲ ਦੂਰ ਮਸਾਣ ਚਾਉਲ ਰਾਹ ਵਿੱਚ ਕਾਵਾਂ ਦੇ ਵਾਸਤੇ ਖਿੰਡਾ ਦਿੱਤੇ, ਅਤੇ ਅੱਧਿਆਂ ਦਾ ਪਿੰਡ ਬਣਾਕੇ ਉਸ ਮੁੰਡੇ ਦੀ ਦੇਹ ਦੇ ਨਾਲ ਚਿਖਾ