ਪੰਨਾ:ਜ੍ਯੋਤਿਰੁਦਯ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੦

ਜਯੋਤਿਰੁਦਯ

੪ਕਾਂਡ

ਵੇ।ਕੁਛ ਚਿਰ ਤੋੜੀ ਤਾਂ ਉਹ ਮੁੰਡਾ ਉਸ ਦਾ ਸੀ, ਅਰ ਉਸੇ ਦੀ ਦੇਹ ਦਾ, ਅਰ ਉਹ ਪਰਸਿੰਨ ਰਹਿੰਦੀ ਸੀ, ਪਰ ਜਦ ਮਰ ਜਾਂਦਾ ਹੈ, ਤਾਂ ਉਸ ਦਾ ਸਭ ਕੁਛ ਚਲਾ ਜਾਂਦਾ ਹੈ, ਅਰ ਕੁਛ ਪਿੱਛੇ ਨਹੀਂ ਰਹਿੰਦਾ।ਉਹ ਨੂੰ ਫੇਰ ਆਪਣੇ ਪੁਤ੍ਰ ਦੇ ਮਿਲਨ ਦੀ ਆਸ ਨਹੀਂ ਰਹਿੰਦੀ, ਉਸ ਦਾ ਮੁੰਡਾ ਸਭ ਤਰਾਂ ਕਰਕੇ ਜਾਂਦਾ ਰਿਹਾ, ਅਰ ਕਿਸੇ ਬਿਧ ਨਹੀਂ ਮਿਲ ਸਕਦਾ।ਤਦ ਉਹ ਉਸ ਗੱਲ ਨੂੰ ਐਉਂ ਭੁਲਾਉਣ ਲਗਦੀ ਹੈ, ਜਿਹਾਕੁ ਅਸੀਂ ਕਿਸੇ ਮਹਿੰਗੇ ਮੁੱਲ ਵਾਲੇ ਗਹਿਣੇ ਨੂੰ, ਕਿ ਜਦ ਉਹ ਗੁਆਚ ਜਾਏ, ਜਾਂ ਉਹ ਨੂੰ ਚੋਰ ਚੁਰਾ ਲੈ ਜਾਵੇ, ਜਾਂ ਰਾਹ ਵਿੱਚ ਡਿੱਗ ਪਵੇ, ਤਾਂ ਭੁਲਾਉਣ ਲਗਦੇ ਹਾਂ||

ਹੇ ਪ੍ਰਭੁ ਬਿਅੰਤ, ਦਇਆ ਦੇ ਸਮੁੰਦਰ, ਤੈਂ ਹੀ ਰਾਹੀਲ ਉੱਤੇ ਦਇਆ ਕੀਤੀ, ਜੋ ਆਪਣੇ ਬਾਲਕਾਂ ਦੇ ਲਈ ਪਈ ਚਿੰਤਾ ਕਰਦੀ ਸੀ, ਅਤੇ ਕਿਸੇ ਤਰਾਂ ਬੀ ਧੀਰਜ ਨਹੀਂ ਕਰਦੀ ਸੀ।ਹਿੰਦੁਸਤਾਨ ਦੀਆਂ ਤੀਮੀਆਂ ਉੱਤੇ ਬੀ ਦਇਆ ਕਰ, ਅਰ ਆਪਣੀ ਚਮਕਣਵਾਲੀ ਮੰਗਲਸਮਾਚਾਰ ਦੀ ਜੋਤ ਨਾਲ ਉਨਾਂ ਦੇ ਚਿੱਤ ਦੇ ਅਨੇਰੇ ਨੂੰ ਚਾਨਣ ਕਰ।ਤੈਂ ਹੀ ਇਫਰਾਈਮ ਦੇ ਉੱਤੇ ਕ੍ਰਿਪਾ ਕੀਤੀ, ਜੋ ਕਠੋਰਤਾ ਦੇ ਮਾਰੇ ਹੋਏ ਆਪਣੇ ਪੁਤ੍ਰਾਂ ਦੇ ਲਈ ਸੋਗ ਕਰਦਾ ਸਾ।ਆਪਣੇ ਦਿਆਲੂ ਪਵਿਤ੍ਰ ਆਤਮਾ ਨਾਲ ਹਿੰਦੁਸਤਾਨ ਦੇ ਪਰਸਾਂ ਉੱਤੇ ਦਇਆ ਕਰ, ਜਦ ਉਹ ਨਿਰਾਸਤਾ ਦੇ ਨਾਲ ਆਪਣੀ ਆਸ ਦੇ ਸਰੀਰਵੰਤ ਫਲਾਂ ਦੇ ਨਾਸ ਹੋਣ ਕਰਕੇ ਓਦਰਦੇ ਹਨ||