੫ਕਾਂਡ
ਜਯੋਤਿਰੁਦਯ
੪੧
ਗੁਆਂਢਣ ਢੇਰ ਸਾਰੇ ਸੁਨੇਹੇ ਲੈਕੇ ਆਈ, ਅਰ ਉੱਥੇ ਬੈਠਕੇ ਸੁਣਾਉਣ ਲੱਗੀ||
ਭਲਾ ਤੈਂ ਕਾਂਸੀਨਾਥ ਦੇ ਘਰ ਦੀ ਖਬਰ ਸੁਣ ਲਈ ਹੈ?
ਨਹੀਂ। ਕੀ ਹੋਇਆ ਹੈ?
ਕੱਲ ਰਾਤੀਂ ਜਦ ਸੱਭੇ ਸੌਂ ਗਏ ਸੇ, ਤਾਂ ਕਿਸੇ ਨੈ ਘਰ ਦੇ ਅੰਦਰ ਵੜਕੇ ਛੋਟੀ ਵਹੁਟੀ ਦਾ ਸਾਰਾ ਗਹਿਣਾ ਲਾਹ ਲਿਆ||
ਭਲਾ ਉਹ ਨੂੰ ਜਾਗ ਨਾ ਆਈ?
ਗੁਪਾਲਦਾਸ ਦੀ ਮਾਂ ਆਖਦੀ ਹੈ, ਮੈਂ ਉਸ ਵਹੁਟੀ ਨੂੰ ਇੱਧਰ ਉੱਧਰ ਸਰਕਦਿਆਂ ਸੁਣਿਆ,ਉਹ ਮੇਰੇ ਕੋਲ ਆਕੇ ਚੁੱਪ ਚੁਪਾਤਿਆਂ ਲੁੱਕ ਗਈ ਸੀ, ਉਹ ਦੇ ਪਿੱਛੋਂ ਦੀ ਮੈਂ ਨੂੰ ਕੁਛ ਖਬਰ ਨਹੀਂ, ਅੱਜ ਪਰਭਾਤ ਵੇਲੇ ਜਦ ਸਾਰੇ ਉੱਠੇ, ਤਾਂ ਕੀ ਵੇਖਣ, ਜੋ ਛੋਟੀ ਵਹੁਟੀ ਦਾ ਗਹਿਣਾ ਗੱਟਾ ਕੁਛ ਬੀ ਨਹੀਂ, ਉਸ ਦੇ ਝੁਮਕੇ ਛਣਕੰੲਣ ਕੜੇ ਟਾਡਾਂ ਸਭ ਜਾਂਦੇ ਰਹੇ ਹਨ||
ਕਿੰਨਾਕੁ ਜਾਨ ਹੋਇਆ ਹੋਊ?
ਚਾਲੀਆਂਕ ਰੁਪਇਆ ਦਾ ਧਨ ਗਿਆ ਹੈ; ਆਖਦੇ ਹਨ, ਗਹਿਣਾ ਸਭ ਚਾਂਦੀ ਦਾ ਸੀ, ਪਰ ਸਭ ਭਾਰਾ ਸੀ, ਟਾਂਡਾ ੧੫ ਰੁਪਏ ਭਰ ਸਨ||
ਅਚਰਜ ਦੀ ਗੱਲ ਹੈ, ਘਰ ਦਿਆਂ ਵਿੱਚੋਂ ਹੀ ਕਿਸੇ ਨੈ ਚੋਰੀ ਕੀਤੀ ਹੋਣੀ ਹੈ||
ਮੈਂ ਬੀ ਇਹੋ ਕਹਿੰਦੀ ਹਾਂ, ਪਰ ਓਹ ਆਖਦੇ ਹਨ, ਜੋ ਇਹ ਗੱਲ ਝੂਠ ਹੈ, ਚੋਰ ਕੋਈ ਬਾਹਰੋਂ ਆਇਆ ਹੋਣਾ ਹੈ, ਕਿੰਉ ਜੋ ਘਰ ਦੇ ਬੂਹੇ ਖੁਲੇ ਪਏ ਸੇ||
ਇਹ ਠੱਗਣ ਦੇ ਲਈ ਕੀਤਾ ਹੋਣਾ ਹੈ,ਮੈ ਨੂੰ ਗੁਪਾਲ ਦੀ ਪਰਤੀਤ ਨਹੀਂ, ਮੈਂ ਜਾਣਨੀ ਹਾਂ, ਜੋ ਉਹ ਮੁੰਡਾ ਚੰਗਾ ਨਹੀਂ ਹੈ,ਮੈ ਨੂੰ