੫ ਕਾਂਡ
ਜਯੋਤਿਰੁਦਯ
੪੩
ਨੂੰ ਵਿਆਹ ਕਰਨ ਦੇ ਲਈ ਕੁਛ ਆਗਿਆ ਨਹੀਂ ਦਿੰਦੇ, ਓਹ ਸਾਡੇ ਵਾਗੂੰ ਛੋਟੀ ਅਵਸਥਾ ਵਿੱਚ ਕਦੀ ਨਹੀਂ ਵਿਆਹੁੰਦੇ, ਅੰਗ੍ਰੇਜੀ ਮੇਂਮ ਜਦ ਅਠਾਰਾਂ ਵੀਹਾਂ ਵਰਿਹਾਂ ਦੀ ਹੋ ਜਾਵੇ, ਤਦ ਵਿਆਹ ਕਰਦੀ ਹੈ, ਕਦੀ ਕਦੀ ਤੀਹਾਂ ਵਰਿਹਾਂ ਦੀ ਬੀ ਹੋਕੇ, ਅਤੇ ਤਦ ਬੀ ਉਹ ਨਿਰਾ ਆਪਣੀ ਇੱਛਿਆ ਨਾਲ ਹੀ ਵਿਆਹ ਕਰਦੀਆਂ ਹਨ||
ਆਹਾ, ਅਚਰਜ ਤਰਾਂ ਦੇ ਓਹ ਲੋਕ ਹਨ, ਪਰ ਉਸ ਅੰਗ੍ਰੇਜੀ ਬੀਬੀ ਦੀਆਂ ਗੱਲਾਂ ਮੈ ਨੂੰ ਸੁਣਾਉ, ਜੋ ਉਹ ਕਿਹਾਕੁ ਉਸ ਨੂੰ ਦੱਸਦੀ ਹੈ||
ਉਹ ਬਹੁਤ ਗੋਰੀ ਹੈ, ਅੱਖਾਂ ਬਿੱਲੀਆਂ, ਅਤੇ ਵਾਲ ਕੱਕੇ, ਉਹ ਆਖਦੀ ਹ,ਜੋ ਉਹ ਬੜੇ ਹਿਤ ਨਾਲ ਹਸਦੀ ਹੈ, ਅਤੇ ਬੜੀਆਂ ਮਨਮੋਹਣੀਆਂ ਗੱਲਾਂ ਬੋਲਦੀ ਹੈ||
ਐਨੇਂ ਵਿੱਚ ਬਸੰਤ ਜਾਗੀ, ਅਰ ਆਖਣ ਲੱਗੀ, ਮੈਂ ਬੀ ਉਸ ਮੇਂਮ ਨੂੰ ਵੇਖਣਾ ਸੀ||
ਉਹ ਆਖਦੀ ਹੈ, ਮੈਂ ਉਹ ਨੂੰ ਇੱਥੇ ਆਉਣ ਦਾ ਆਖਿਆ ਹੈ, ਜੋ ਸਾ ਨੂੰ ਸਭਨਾਂ ਨੂੰ ਸਿਖਾਵੇ, ਤੁਹਾਡੀ ਸਮਝ ਵਿੱਚ ਭਲਾ ਉਹ ਆਵੇਗੀ?
ਮੈਂ ਕਿਸ ਤਰਾਂ ਆਖਾਂ, ਮੈਂ ਤਾਂ ਚਾਹੁੰਦੀ ਹਾਂ ਜੋ ਉਹ ਆਵੇ, ਕਿੰਉ ਜੋ, ਮੈਂ ਅੰਗ੍ਰੇਜੀ ਬੀਬੀ ਨੂੰ ਕਦੀ ਨਹੀਂ ਡਿੱਠਾ, ਦੂਰੋਂ ਬੀ ਕਦੀ ਨਹੀਂ।ਅਤੇ ਹੁਣ ਮੈਂ ਜਾਂਦੀ ਹਾਂ, ਕਿੰਉ ਜੋ ਰੋਟੀ ਪਕਾਉਣ ਦਾ ਵੇਲਾ ਹੋ ਗਿਆ ਹੈ||
ਇੱਸੇ ਤਰਾਂ ਆਪਣੀਆਂ ਗੱਪਾਂ ਸੱਪਾਂ ਪੂਰੀਆਂ ਕਰਕੇ ਉਹ ਚਲੀ ਗਈ||
ਪੰਦ੍ਰਾਂ ਦਿਨ ਬੀਤੇ।ਬਸੰਤ ਬਹੁਤਾ ਉਸ ਅੰਗ੍ਰੇਜੀ ਬੀਬੀ ਦੇ