੪੪
ਜਯੋਤਿਰੁਦਯ
੫ ਕਾਂਡ
ਮਿੱਠੇ ਮਿੱਠੇ ਹੱਸਣ ਵੱਲ ਧਿਆਨ ਕਰੇ, ਅਰ ਚਾਹੇ, ਜੋ ਕਿਸੇ ਤਰਾਂ ਉਹ ਨੂੰ ਦੇਖ ਸੱਕਾਂ।ਪ੍ਰਸੰਨੂ ਬੀ ਚਾਹੁੰਦੀ ਸੀ, ਜੋ ਕਿਸੇ ਤਰਾਂ ਸਿਉਣ ਪਰੋਣ ਦਾ ਕੰਮ ਦੇਖਾਂ, ਅਰ ਸਿੱਖਾਂ।ਕੁਮਾਰੀ ਦਾ ਬੀ ਮਨ ਲੋਚਿਆ।ਗੱਲ ਕਾਹਦੀ ਇੱਕ ਦਿਨ ਵੀਰਵਾਰ ਤਾਰਾਮਣੀ ਬਾਹਰ ਗਈ ਸੀ, ਅਰ ਬੜੇ ਹਉਬਲੱਕੇ ਨਾਲ ਦੌੜੀ ਆਈ, ਅਰ ਆਖਣ ਲੱਗੀ||
ਗੱਲ ਕਾਹਦੀ ਉਹ ਅੰਗ੍ਰੇਜ਼ੀ ਬੀਬੀ, ਜਿਸ ਦੀ ਗੱਲ ਹੀਰਾਲਾਲ ਦੀ ਮਾਂ ਨੈ ਉਸ ਦਿਨ ਆਖੀ ਸੀ, ਬੰਸੀ ਬਾਬੂ ਦੇ ਘਰ ਆਈ ਹੈ||
ਤੈਂ ਉਸ ਨੂੰ ਡਿੱਠਾ ਹੈ?ਤਿੰਨੇਂ ਤੀਮੀਆਂ ਇੱਕੇ ਵਾਰ ਬੋਲ ਉੱਠੀਆਂ||
ਹਾਂ, ਉਹ ਤਾਂ ਬੜੀ ਮਿੱਠਬੋਲੀ ਹੈ, ਉਸ ਨੈ ਮੇਰੀ ਵੱਲ ਅਜਿਹੇ ਪਿਆਰ ਨਾਲ ਤੱਕਿਆ, ਅਰ ਅਜਿਹੀ ਮਿੱਠੀ ਗੱਲ ਮੇਰੇ ਨਾਲ ਕੀਤੀ,ਜੋ ਮੈਂ ਜਾਣਨੀ ਹਾਂ,ਉਹ ਕੋਈ ਦੇਵੀ ਹੈ।ਉਹ ਅਜਿਹੀ ਅਜਿਹੀ ਕਾਰੀਗਰੀ ਆਪਣੇ ਨਾਲ ਲਿਆਈ ਹੈ, ਅਰ ਅਜਿਹੀਆਂ ਸੋਹਣੀਆਂ ਮੂਰਤਾਂ, ਜੋ ਕੀ ਆਖਾਂ।ਇੱਕ ਮੂਰਤ ਇੰਗਲਿਸ ਤਾਨ ਦੀ ਮਹਾਰਾਣੀ ਦੀ ਬੀ ਉਹ ਦੇ ਕੋਲ ਹੈ, ਅਤੇ ਅਣੋਖੀ ਗੱਲ ਇਹ ਹੈ, ਜੋ ਉਹ ਆਖਦੀ ਹੈ, ਕਿ ਉਹ ਸਾਡੀ ਬੀ ਮਹਾਰਾਣੀ ਹੈ, ਅਰ ਹੁਣ ਉਹ ਰਾਣੀ ਵਿਧਵਾ ਹੋ ਗਈ ਹੈ||
ਹਾਇ, ਤੀਮੀਂ ਦੇ ਕੇਹੇ ਖੋਟੇ ਕਰਮ ਹਨ||
ਉਸ ਦੇ ਸੁਆਮੀ ਨੂੰ ਮੋਇਆਂ ਦੋ ਵਰਹੇ ਬੀਤ ਗਏ ਹਨ, ਉਹ ਆਪਣੇ ਭਰਤੇ ਨੂੰ ਵਡਾ ਪਿਆਰਾ ਜਾਣਦੀ ਸੀ, ਪਰ ਉਸ ਦੇ ਬਹੁਤਸਾਰੇ ਰਾਜਕੁਮਾਰ ਅਰ ਰਾਜਕੁਮਾਰੀਆਂ ਹਨ।ਅਤੇ ਚਾਰ ਜਵਾਈ ਬੀ ਹਨ, ਅਰ ਦੋ ਨੂੰਹਾਂ ਬੀ ਹਨ, ਜੋ ਬੜੀਆਂ ਸੁੰਦਰ ਹਨ||