ਸਮੱਗਰੀ 'ਤੇ ਜਾਓ

ਪੰਨਾ:ਜ੍ਯੋਤਿਰੁਦਯ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੪

ਜਯੋਤਿਰੁਦਯ

੬ਕਾਂਡ

ਪ੍ਰਸੰਨੂ ਬੜੇ ਸਹਾਰੇਵਾਲੀ ਤੀਮੀ ਸੀ। ਉਹ ਆਪਣੇ ਭਰਤੇ ਨੂੰ ਵਿਆਹ ਦੀ ਗੱਲ ਥੋਂ ਉਲਟੀ ਕਦੇ ਨਾ ਬੋਲੀ, ਜਦ ਕਦੀ ਉਸ ਦੇ ਭਰਤੇ ਨੈ ਇਹ ਗੱਲ ਛੇੜੀ, ਉਹ ਚੁੱਪਕੀਤੀ ਸੁਣਦੀ ਰਹੇ,ਅਰ ਛੇਕੜ ਇਹ ਉੱਤਰ ਦੇਵੇ, ਜੋ ਭਾਵੇ ਸੋ ਕਰੇ, ਤਾਂ ਬੀ ਵਿਆਹ ਹੋਣ ਦੀ ਚਿੰਤਾ ਕਰਕੇ ਉਹ ਬਹੁਤ ਰੋਵੇ।।

ਵਿਆਹ ਉਤਨੀ ਛੇਤੀ ਨਾ ਹੋਇਆ, ਜਿੰਨੀ ਪ੍ਰੇਮਚੰਦ ਨੈ ਆਖਿਆ ਸੀ,ਦੇਹੀ ਵੱਲੀਂ ਦਾਜ ਸਾਜ ਦੇ ਦੇਣ ਲੈਣ ਦੀ ਬਾਬਤ ਕਈ ਗੱਲਾਂ ਠਹਿਰਾਉਣੀਆਂ ਸਨ, ਅਤੇ ਦੋਹਾਂ ਧਿਰਾਂ ਨੈ ਸਭ ਗੱਲਾਂ ਵਿੱਚ ਆਪੋ ਆਪਣੀ ਖਿੱਚ ਕੀਤੀ। ਕਦੀ ਇਹ ਜਾਣ ਪੈਂਦਾ ਸੀ, ਜੋ ਕੁਛ ਨਹੀਂ ਹੋਣਾ, ਫੇਰ ਵਿਚੋਲਾ ਇੱਧਰ ਉੱਧਰ ਜਾਵੇ, ਤਾਂ ਇਹ ਜਾਪਦਾ ਸੀ, ਭਈ ਵਿਆਹ ਹੋਣਾ ਪੱਕ ਠਹਿਰ ਗਿਆ ਹੈ। ਦੋ ਮਹੀਨੇ ਤੋੜੀਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਅੰਤ ਨੂੰ ਫੇਰ ਵਿਆਹ ਹੋਣਾ ਠਹਿਰ ਗਿਆ।।

ਇੱਕ ਛਨਿੱਛਰਵਾਰ ਦੀਆਂ ਤਿਕਾਲਾਂ ਨੂੰ ਫੇਰ ਪੰਡਿਤ ਨੈ ਆਪਣੀ ਤੀਮੀਂ ਨਾਲ ਗੱਲ ਕੀਤੀ, ਜੋ ਮੈਂ ਅਤੇ ਮੇਰੇ ਭਰਾਉ ਨੈ ਇੱਕ ਸਾਤੇ ਦੀ ਛੁੱਟੀ ਲਈ ਹੈ,ਅਰ ਇਨਾਂ ਹੀ ਸੱਤਾ ਦਿਨਾਂ ਵਿੱਚ ਵਿਆਹ ਹੋਵੇਗਾ। ਭਲਕੇ ਅਸੀਂ ਕਲਕੱਤੇ ਜਾਵਾਂਗੇ, ਅਤੇ ਵੀਰਵਾਰ ਤਿਕਾਲਾਂ ਵੇਲੇ ਛੋਟੀ ਨੂੰਹ ਨੂੰ ਨਾਲ ਲੈਕੇ ਆਵਾਂਗੇ, ਤੈ ਨੂੰ ਲੋੜੀਦਾ ਹੈ, ਜੋ ਉਹ ਨੂੰ ਬੜੇ ਹਿਤ ਅਰ ਦਇਆ ਦੇ ਨਾਲ ਮਿਲਨਾ, ਅਰ ਜਿਸ ਤਰਾਂ ਹੋਵੇ, ਉਸ ਨੂੰ ਰਾਜੀ ਖੁਸੀ ਰੱਖਣਾ।।

ਇਸ ਤਰਾਂ ਅਗਲੇ ਭਲਕ ਦੋਵੇਂ ਭਰਾਉ, ਪ੍ਰੇਮਚੰਦ ਅਰ ਪ੍ਰਿਯਨਾਥ ਨੂੰ ਨਾਲ ਲੈਕੇ ਤੁਰੇ, ਪ੍ਰਿ.ਯਨਾਥ ਨੂੰ ਵਡਾ ਚਾਉ ਚੜਿਆ ਹੋਇਆ ਸੀ, ਕਿੰਉ ਜੋ ਉਸ ਨੈ ਉਹ ਵੱਡਾ ਸਹਿਰ ਅੱਗੇ ਕਦੀ ਨਹੀਂ ਡਿੱਠਾ ਸੀ, ਅਤੇ ਉਹ ਦੇ ਲਈ ਇਹ ਡਾੱਢੀ ਖੁਸੀ ਸੀ, ਜੋ ਅਜਿਹੇ · · · · - -- - - -- -- - - - - - - - - -- - - - - -

. -- Digitized by Panjab Digital Library | www.panjabdigilib.org