੫੫
ਜਯੋਤਿਰੁਦਯ
੬ਕਾਂਡ
ਉਤਸਾਹ ਅਤੇ ਖੇਡ ਤਮਾਸੇ ਵਿੱਚ ਜਾਣਾ ਹੋਇਆ। ਪ੍ਰਸੰਨੂ ਵਿਚਾਰੀ ਨੈ ਚੁਪਾਤਿਆਂ ਉਨਾਂ ਨੂੰ ਜਾਂਦਿਆਂ ਡਿੱਠਾ, ਪਰ ਜਦ ਓਹ ਚਲੇ ਗਏ, ਤਾਂ ਉਹ ਬੁਸਕ ਬੁਸਕਕੇ ਬਹੁਤ ਹੀ ਰੋਣ ਲੱਗੀ, ਅਰ ਬਹੁਤ ਚਿਰ ਪਿੱਛੋਂ ਉਹ ਕੁਛ ਸਮਝੀ। ਇਨਾਂ ਪੰਜਾਂ ਦਿਨਾਂ ਦੇ ਵਿੱਚ ਜਦ ਓਹ ਦੋਵੇਂ ਭਰਾਉ ਘਰੋਂ ਗਏ ਸੇ ਘਰ ਵਿੱਚ ਬਹੁਤ ਕੰਮ ਕਰਨਾ ਸੀ। ਕਈ ਖਡਾਉਣੇ ਬੀ ਲਿਆਉਣੇ ਸੇ, ਜਿਨਾਂ ਨਾਲ ਉਹ ਛੋਟੀ ਵਹੁਟੀ ਆਪਣਾ ਮਨ ਆਣ ਪਰਚਾਵੇ। ਨਿੱਕੀ ਕਾਮਿਨੀ ਬੀ ਚਾਉ ਅਰ ਰੰਗ ਤਮਾਸੇ ਵਿੱਚ ਸੀ, ਅਰ ਆਪਣੀ ਖੇਡ ਦੀ ਨਵੀਂ ਸਾਥਣ ਦਾ ਰਾਹ ਤੱਕਦੀ ਸੀ।।
ਵੀਰਵਾਰ ਚਾਰ ਬਜੇ ਦੇ ਵੇਲੇ ਕਾਮਿਨੀ, ਜੋ ਰਾਹ ਪਈ ਤਕਦੀ ਸੀ, ਦੌੜਦੀ ੨ ਆਈ, ਅਰ ਆਖਣ ਲੱਗੀ, ਓਹ ਆ ਗਏ ਹਨ, ਓਹ ਆ ਗਏ ਹਨ। ਅਰ ਥੱਕੇ ਹੋਏ ਦੋਹੁੰ ਘੋੜਿਆਂ ਦੀ ਬੱਘੀ ਬੂਹੇ ਉੱਤੇ ਆ ਖੜੋਤੀ, ਪੰਡਿਤ ਅਤੇ ਉਸ ਦਾ ਭਰਾਉ ਪਹਿਲੇ ਉਤਰੇ, ਅਤੇ ਤਦ ਯਦੁਨਾਥ ਨੈ ਆਪਣੀ ਵਹੁਟੀ ਨੂੰ ਉਤਾਰਿਆ, ਉਹ ਦੇ ਮਗਰੋਂ ਫੇਰ ਇੱਕ ਟਹਿਲਨ ਉੱਤਰੀ, ਜੋ ਵਹੁਟੀ ਦੇ ਨਾਲ ਆਈ ਸੀ। ਦੂਜੀ ਬੱਘੀ ਵਿੱਚ ਪ੍ਰੇਮਚੰਦ ਅਰ ਪ੍ਰਿਯਨਾਥ ਅਤੇ ਦੋ ਮਨੁੱਖ ਵਹੁਟੀ ਦੇ ਘਰ ਦੇ ਸਨ। ਨਿੱਕੀ ਜੇਹੀ ਵਹੁਟੀ ਵੈਂਗਨੀ ਰੰਗ ਦੀ ਰੇਸਮੀ ਸਾੜੀ ਨਾਲ ਢੱਕੀ ਹੋਈ ਸੀ, ਜਿਸ ਕਰਕੇ ਇੱਕ ਉਹ ਦੇ ਕੜੀਆਂਵਾਲੇ ਪੈਰਾਂ ਖੂਣੋ ਹੋਰ ਕੁਛ ਨਹੀਂ ਦਿਸੱਦਾ ਸੀ। ਤਾਰਾਮਨੀ ਨੈ ਉਹ ਨੂੰ ਚੁੱਕ ਲਿਆ, ਅਰ ਤੀਮਤਾਂ ਦੇ ਥਾਂ ਵੱਲ ਲੈ ਗਈ, ਅਰ ਉਥੇ ਸਭ ਤੀਮੀਆਂ, ਉਹ ਦੇ ਕੋਲ ਆਈਆਂ, ਕਿੰਉ ਜੋ ਪ੍ਰਸੰਨੂ ਬੀ ਉਹ ਦੇ ਦੇਖਣ ਦੇ ਚਾਉ ਵਿੱਚ ਸੀ। ਉਨਾਂ ਨੈ ਉਸ ਦਾ ਘੁੰਡ ਚੁੱਕਿਆ, ਅਤੇ ਆਪੋ ਆਪਣੀਆਂ ਗੱਲਾਂ ਆਖਣ ਲੱਗੀਆਂ। ਉਹ ਨਿੱਕੀ ਕੁੜੀ ਬੜੀ ਡਰ ਗਈ, ਅਰ ਅੰਝੂਆਂ