ਪੰਨਾ:ਜ੍ਯੋਤਿਰੁਦਯ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੭

ਜਯੋਤਿਰੁਦਯ

੬ਕਾਂਡ

ਪੈਰੀ ਚਾਂਦੀ ਦੀਆਂ ਕੜੀਆਂ ਸਨ, ਅਤੇ ਹਰ ਉਂਗਲੀ ਵਿੱਚ ਇੱਕ ੨ ਛੋਟਾ ਛੱਲਾ ਸੀ। ਉਨਾਂ ਕੜੀਆਂ ਵਿੱਚ ਨਿੱਕੇ ਨਿੱਕੇ ਘੁੰਘਰੂ ਲੱਗੇ ਹੋਏ ਸੇ, ਅਤੇ ਜਦ ਉਹ ਤੁਰਦੀ ਸੀ, ਤਾਂ ਓਹ ਛਣਛਣ ਕਰਦੇ ਆਪਣੀ ਅਵਾਜ ਦਿੰਦੇ ਸੇ, ਚਾਂਦੀ ਦੀ ਭਾਰੀ ਤੜਾਗੀ ਉਹ ਦੇ ਲੱਕ ਵਿੱਚ ਸੀ। ਇੱਕ ਸੋਹਣਾ ਹਾਰ ਉਸ ਦੇ ਗਲ ਵਿੱਚ ਸੀ, ਅਰ ਉਸ ਦੇ ਹੇਠਾਂ ਇੱਕ ਪੰਜਪਹਿਲੇ ਸੋਨੇ ਦੇ ਦਾਣਿਆਂ ਦੀ ਲੜੀ, ਜਿਹ ਨੂੰ ਉਹ ਪੰਜਨੌਲੀ ਆਖਦੇ ਹਨ, ਲਟਕਦੀ ਸੀ, ਉਹ ਦੇ ਕੰਨਾਂ ਵਿੱਚ ਝੁਮਕੇ ਲਟਕਦੇ ਸਨ, ਉਹ ਦੇ ਹੱਥਾਂ ਵਿੱਚ ਛਣਕੰਙਣ, ਅਰ ਤਿੰਨੇ ਤਰਾਂ ਦੇ ਬਾਜੂਬੰਦ ਕੰਙਣਾ ਦੇ ਉੱਪਰ ਸਨ। ਉਹ ਦੇ ਸਿਰ ਵਿੱਚ ਬਹੁਤ ਗਹਿਣਾ ਸੀ, ਜਿਹ ਨੂੰ ਬੰਗਾਲੀ ਸੀਤ ਅਰ ਪੰਜਾਬੀ ਦਾਉਣੀ ਸੱਦਦੇ ਹਨ, ਅਤੇ ਨੱਕ ਵਿੱਚ ਨੱਥ, ਜਿਹ ਦੇ ਵਿੱਚ ਦੋ ਮੋਤੀ, ਅਰ ਇੱਕ ਚੂਨੀ ਲੱਗੀ ਹੋਈ ਸੀ, ਸੋਭਾ ਦੇ ਰਹੀ ਸੀ। ਏਹ ਸਾਰਾ ਗਹਿਣਾ ਸੋਨੇ ਦਾ ਸੀ, ਕਿੰਉ ਜੋ ਚਾਂਦੀ ਨੂੰ ਨਿਰਾ ਲੱਕ ਤੇ ਹੇਠਾਂ ਹੇਠਾਂ ਪਹਿਨਦੇ ਹਨ। ਉਹ ਚਿੱਟੇ ਕੱਪੜੇ ਪਹਿਨੀ ਮਨੋਹਰ ਅੰਗ੍ਰੇਜੀ ਵਹੁਟੀਆਂ ਵਰਗੀਆਂ ਨਹੀਂ ਸੀ, ਪਰ ਤਾਂ ਬੀ ਚੰਗੀ ਦਿੱਸਣੀ ਪਾਸਣੀ ਸੀ। ਜਿੰਨਾਂ ਚਿਰ ਉਹ ਗੋਪਾਲਪੁਰ ਵਿੱਚ ਰਹੀ, ਇੱਕ ਪ੍ਰਸੰਨੂ ਖੂਣੋ ਹੋਰ ਸਭ ਉਸ ਨਾਲ ਪਿਆਰ ਕਰਦੇ ਸੇ, ਅਤੇ ਕਦੀ ਕਦੀ ਭਾਵੇਂ ਉਹ ਘਰ ਜਾਣ ਨੂੰ ਤਾਂ ਆਖੇ, ਤਾਂ ਬੀ ਉਹ ਰਾਜੀ ਹੀ ਸੀ। ਨੌਵਾਂ ਦਿਨਾਂ ਪਿੱਛੋਂ ਉਸ ਦਾ ਪਿਉ ਅਰ ਦੋ ਵੱਡੇ ਭਰਾਉ ਉਹ ਨੂੰ ਲੈਣ ਆਏ, ਅਤੇ ਉਹ ਉਨਾਂ ਦੇ ਨਾਲ ਜਾਣ ਨੂੰ ਵਡੀ ਪਰਸਿੰਨ ਹੋਈ। ਉਹ ਅਜੇ ਬਹੁਤ ਛੋਟੀ ਸੀ, ਅਤੇ ਇਹ ਨਹੀਂ ਜਾਣਦੀ ਸੀ, ਜੋ ਹੁਣ ਥੋਹੜੇ ਚਿਰ ਪਿਛੋਂ ਉਹ ਨੂੰ ਸਦਾ ਆਪਣੇ ਨਵੇਂ ਸਨਬੰਧੀਆਂ ਦੇ ਨਾਲ ਹੀ ਰਹਿਣਾ ਪਏਗਾ, ਅਤੇ ਆਪਣੇ ਭਰਤੇ ਦੇ ਨਾਲ, ਜਿਹ ਦੀ ਬਾਬਤ ਉਹ ਅਜੇ ਕੁਛ ਨਹੀਂ ਜਾਣਦੀ