੬੦
ਜਯੋਤਿਰੁਦਯ
੭ਕਾਂਡ
ਹਾਇ ਹਾਇ ਮੈਂ ਕਿੱਥੇ ਜਾਵਾਂ-ਕਿੱਥੇ ਮੈਂ ਗੁਪਾਲ ਨੂੰ ਪਾਵਾਂ ।। ਮੁਰਝਾਇਆ ਚੰਦ ਸਾ ਮੁਖੜਾ-ਮੇਰਾ ਜੀ ਬੀ ਤਦੇ ਸੁਕੜਾ ।। ਕਹੇਗਾ ਕੌਣ ਹੁਣ ਅੰਮਾ-ਲਿਆ ਤੂੰ ਕੌਣ ਰਾਹ ਲੰਮਾਂ ।। ਕੋਈ ਜਿੱਥੋਂ ਨਾ ਮੁੜ ਆਇਆ-ਸਨੇਹਾ ਬੀ ਨਾ ਪਹੁੰਚਾਇਆ ।। ਅਰੇ ਤੈਂ ਆਂਖੇ ਕਿੰਉ ਮੂੰਦੀ-ਅਰੇ ਗੋਪਾਲ ਅਰੇ ਗੋਪਾਲ ।। ਬੋਲੋ ਕਿੰਉ ਨਾ ਮਾਤਾ ਜੀ-ਜੋ ਮੋਇਆ ਜੀ ਜਿਵਾਓ ਲਾਲ ।।
ਇਸ ਗਾਉਣਵਾਲੀ ਨੈ ਬੜੀ ਮਿੱਠੀ ਸੁਰ ਅਰ ਬੜੇ ਪ੍ਰੇਮ ਨਾਲ ਗਾਵਿੰਆਂ। ਐਥੋਂ ਤੋੜੀ ਜੋ ਸੁਣਦਿਆਂ ਸੁਣਦਿਆਂ ਬਸੰਤ ਦੀਆਂ ਅੱਖਾਂ ਵਿੱਚੋਂ ਅੰਝੁਆਂ ਦੀਆਂ ਧਾਰਾਂ ਵਹਿ ਤੁਰੀਆਂ, ਅਤੇ ਕਾਹਲੀ ਨਾਲ ਉਠਕੇ ਅੰਦਰਲੀ ਕੋਠੜੀ ਵਿੱਚ ਜਾ ਵੜੀ, ਅ ਰੋਣ ਲੱਗੀ। ਪ੍ਰਸੰਨੂ ਨੈ ਆਖਿਆ ਵਿਚਾਰੀ ਨਿੱਕੇ ਹਰੇਸ ਦੇ ਲਈ ਰੋਂਦੀ ਹੈ, ਤਾਂ ਉਹ ਅੰਗ੍ਰੇਜੀ ਬੀਬੀ ਬੋਲੀ ਮੈਂ ਉਹ ਦੇ ਕੋਲ ਜਾਵਾਂ, ਅਰ ਉਹ ਨੂੰ ਕੁਛ ਆਖਾਂ, ਕੀ ਜਾਣੀਏ ਮੈਂ ਉਹ ਨੂੰ ਕੁਛ ਸਮਝਾ ਸਕਾਂ? ਤਾਂ ਉਹ ਬੀਬੀ ਉਸ ਫੁੱਟੇ ਹੋਏ ਮਨ, ਅਰ ਪਾਟੇ ਕਲੇਜੇਵਾਲੀ ਮਾਂ ਦੇ ਕੋਲ ਜਾ ਬੈਠੀ, ਅਰ ਉਹ ਦੇ ਮੁੰਡੇ ਦੀ ਵੱਲੋਂ ਸਮਝਾਉਣ ਲੱਗੀ। ਹੌਲੀ ਹੌਲੀ ਬਸੰਤ ਨੂੰ ਸਾਂਤ ਆਈ, ਅਤੇ ਉਸ ਨਿੱਕੇ ਨੀਂਗਰ ਦੇ ਰੋਗ, ਅਰ ਮਰਨ ਦੀਆਂ ਗੱਲਾਂ ਸੁਣਾਉਣ ਲੱਗੀ। ਸਹਿਜੇ ਸਹਿਜੇ ਉਸ ਬਾਲਕ ਦੀਆਂ ਮੋਹਣਵਾਲੀਆਂ ਗੱਲਾਂ ਨੂੰ ਸਮਝੀ, ਅਤੇ ਕਈ ਉਹ ਦੀਆਂ ਰੁੱਖੀਆਂ ਗੱਲਾਂ ਆਖਣ ਲੱਗੀ, ਜੋ ਕਿਸੇ ਕੰਮ ਦੀਆਂ ਨਹੀਂ ਸਨ, ਪਰ ਮਾਂ ਦੇ ਜੀ ਨੂੰ ਤਾਂ ਉਹੇ ਅਮੋਲਕ ਸਨ। ਤਦ ਢਾਹਾਂ ਮਾਰ ਮਾਰਕੇ ਚਿਚਲਾਈ, ਅਤੇ ਫੇਰ ਸੋਗ ਦੀਆਂ ਤੁਕਾਂ ਬੋਲਣ ਲੱਗੀ।। ਬੋਲੋ ਕਿੰਉ ਨਾ ਮਾਤਾ ਜੀ-ਜੋ ਮੋਇਆ ਜੀ ਜਿਵਾਓ ਲਾਲ।। ਉਸ ਬੀਬੀ ਨੈਤੁਰਤ ਪੁੱਛਿਆ, ਭਲਾ ਤੂੰ ਇਹ ਜਾਣਿਆ ਚਾਹੁੰਦੀ