ਪੰਨਾ:ਜ੍ਯੋਤਿਰੁਦਯ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩

ਜਯੋਤਿਰੁਦਯ

੭ਕਾਂਡ

ਸਾਡਾ ਧਰਮਪੁਸਤਕ ਆਖਦਾ ਹੈ, ਕਿ ਸਭ ਛੋਟੇ ਬਾਲਕ, ਜਦ ਮਰਦੇ ਹਨ ਤਾਂ ਉੱਥੇ ਹੀ ਜਾਂਦੇ ਹਨ॥

ਆਹਾ, ਤੁਹਾਡੀ ਹੀ ਪੋਥੀ ਉੱਤੇ ਪਤੀਜਾਂ ਭਲ ਵੱਡੇ ਮਨੁੱਖ ਜਦ ਮਰਦੇ ਹਨ, ਤਾਂ ਉਥੇ ਨਹੀਂ ਜਾਂਦੇ?

ਹਾਂ, ਜਾ ਸਕਦੇ ਹਨ ਪਰ ਜੇ ਓਹ ਸਚਿਆਈ ਦੇ ਰਾਹ ਨੂੰ ਫੜਨ । ਜੇ ਤੁਸੀਂ ਕਿਸੇ ਘਰ ਵਿੱਚ ਜਾਣਾ ਚਾਹੋ, ਤਾਂ ਜੇ ਤੁਸੀਂ ਠੀਕ ਰਾਹ ਸਿਰ ਨਾ ਤੁਰੋ, ਤੁਸੀਂ ਕਦੀ ਨਾ ਪਹੁੰਚੋਗੇ, ਜੇ ਕਦੀ ਤੁਸੀਂ ਠੀਕ ਰਾਹ ਨੂੰ ਭੁੱਲਕੇ ਔਝੜ ਪੈ ਜਾਓ, ਤਾਂ ਤੁਸੀਂ ਉਸ ਘਰ ਥੋਂ ਦੂਰ ਫਿਰਦੇ ਰਹੋਗੋ, ਅਤੇ ਕਦੀ ਉਸ ਵਿੱਚ ਨਾ ਅਪੜੋਗੇ ॥

ਪਰ ਤੁਸੀਂ ਆਖਦੇ ਹੋ, ਜੋ ਨਿੱਕੇ ਮੁੰਡੇ ਹੀ ਉੱਥੇ ਜਾਂਦੇ ਹਨ।

ਹਾਂ, ਉਨਾਂ ਨੂੰ ਕੁਛ ਸਮਝ ਨਹੀਂ ਹੁੰਦੀ, ਪਰਮੇਸੁਰ ਆਪ ਉਨਾਂ ਦਾ ਆਗੂ ਹੁੰਦਾ ਹੈ, ਅਤੇ ਇਸ ਕਾਰਨ ਉਹ ਸੱਚੇ ਰਾਹ ਨੂੰ ਨਹੀਂ ਭੁੱਲਦੇ ॥

ਮੈਂ ਚਾਹੁੰਦੀ ਹਾਂ, ਜੋ ਤੁਸੀਂ ਮੈ ਨੂੰ ਉਹ ਰਾਹ ਦੱਸੋ, ਅਤੇ ਮੈਂ ਚਾਹੁੰਦੀ ਹਾਂ ਜੋ ਉੱਥੇ ਜਾਵਾਂ, ਅਰ ਛੋਟੇ ਹਰੇਸ ਨੂੰ ਇਕ ਵਾਰ ਫੇਰ ਵੇਖਾਂ, ਅਰ ਮਿਲਾਂ ॥

ਇੱਥੇ ਖੋਟੇ ਕਰਮਾਂ ਨੂੰ ਉਨਾਂ ਦੀ ਗੱਲ ਬਾਤ ਵਿੱਚ ਵਿਘਨ ਪੈ ਗਿਆ। ਜੋ ਉਹ ਗਾਉਣਵਾਲੀ ਜਿੰਨਕੁ ਜਾਣਦੀ ਸੀ, ਸਭ ਗਾਊਂ ਚੁੱਕੀ, ਅਤੇ ਜਾਣ ਨੂੰ ਤਿਆਰ ਹੋਈ, ਕੁਛ ਪੈਸੇ ਮੰਗਣ ਨੂੰ ਉਸ ਬੀਬੀ ਦੇ ਮੁੱਢ ਅਈ। ਉਸ ਨੈ ਉਹ ਨੂੰ ਪੈਸੇ ਦਿੱਤੇ, ਅਤੇ ਉਸ ਵੇਲੇ ਬਸੰਤ ਨੂੰ ਕੁਛ ਨਾ ਆਖਣਾ ਹੀ ਚੰਗਾ ਸਮਝਿਆ। ਉਹ ਫੇਰ ਬਾਹਰ ਸੁਫੇ ਵਿੱਚ ਗਈ, ਅਤੇ ਪੜ੍ਹਨਾ, ਅਰ ਕੰਮ ਧੰਧਾ ਫੇਰ ਹੋਣ ਲੱਗਾ। ਉਹ ਦੇ ਜਾਣ ਥੋਂ ਪਹਿਲੇ ਤੀਮਤਾਂ ਚਿਚਲਾਉਣ ਲੱਗੀਆਂ,