ਪੰਨਾ:ਜ੍ਯੋਤਿਰੁਦਯ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੪

ਜਯੋਤਿਰੁਦਯ

੭ਕਾਂਡ

ਹੇ ਮੇਂਮ ਸਾਹਿਬ ਜੀ ਕੁਛ ਗਾਓਂਂ, ਹੇ ਮੇਂਮ ਸਾਹਿਬ ਜੀ ਕੁਛ ਗਾਓਂਂ, ਸੋ ਉਸ ਨੈ ਗਾਵਿੰਆਂ।।

  ਐਥੇ ਦੁੱਖ ਅਰ ਚਿੰਤਾ ਅਸੀਂ ਭੋਗਦੇ ਹਾਂ।।

ਅਤੇ ਇੱਕ ਇੱਕ ਦਾ ਤੁਕ ਦਾ ਅਰਥ ਸਮਝਾਇਆ, ਬਸੰਤ ਅੱਖਰਾਂ ਨੂੰ ਪੀ ਗਈ, ਅਤੇ ਬੇਨਤੀ ਕਰਨ ਲੱਗੀ, ਜੋ ਏਹ ਤੁਕ (ਛੋਟੇ ਬਾਲਕ ਉੱਥੇ ਹੋਣਗੇ) ਮੈਂ ਚੰਗੀ ਤਰਾਂ ਕੰਠ ਕਰ ਲਵਾਂ ।।

ਉਸ ਰਾਤ ਬੜੀ ਗਰਮੀ ਹੋਈ, ਇਸ ਕਾਰਨ ਤੀਮਤਾਂ ਸਭੇ ਬੜੇ ਉੱਤੇ ਹੀ ਪੈ ਰਹੀਆਂ, ਅਤੇ ਤਾਰਿਆਂ ਦੀ ਚਾਨਣੀ ਵਿੱਚ ਸੌਂ ਰਹੀਆਂ। ਬਸੰਤ ਕਈ ਘੜੀਆਂ ਘੜਿਆਲ ਦੀਆਂ ਜਾਗਦੀ ਰਹੀ, ਅਤੇ ਸੁਰਗ ਦੀ ਵੱਲ ਤੱਕਦੀ ਰਹੀ, ਅਤੇ ਉਸ ਧਰਤੀ ਦੀ ਗੱਲ ਜੋ ਤਾਰਿਆਂ ਤੇ ਬੀ ਪਰੇ ਹੈ, ਵਿਚਾਰਦੀ ਸੀ, ਕੇਹੀ ਅਣੋਖੀ ਗੱਲ ਹੈ, ਜੋ ਉੱਥੇ ਸੂਰਜ ਦੀ ਗਰਮੀ ਨਹੀਂ ਪਹੁੰਚਦੀ, ਉਹ ਬਹੁਤ ਚੰਗੀ ਥਾਂ ਹੋਵੇਗੀ, ਅਰ ਮੈਂ ਜਾਣਦੀ ਹਾਂ, ਜੋ ਉਸ ਬੀਬੀ ਨੈ ਪਾਣੀ ਦੇ ਸੁੰਬ, ਅਰ ਧਾਰਾਂ ਦੀ ਗੱਲ ਬੀ ਆਖੀ ਸੀ। ਮੈਂ ਚਾਹੁੰਦੀ ਹਾਂ, ਜੋ ਅਜਿਹੇ ਲੁਭਾਉਣੇ ਸੁੰਬ ਅਰ ਧਾਰਾਂ ਇੱਥੇ ਬੀ ਹੁੰਦੀਆਂ। ਸਾਡੇ ਤਲਾਉ ਬਹੁਤ ਦਿਨਾਂ ਦੀ ਕਠੋਰਤਾ ਨਾਲ ਸੁੱਕ ਰਹੇ ਹਨ। ਮੈਂ ਚਾਹੁੰਦੀ ਹਾਂ, ਜੋ ਖ੍ਰਿਸਟਾਨੀਆਂ ਦੇ ਧਰਮ ਪੁਸਤਕ ਨੂੰ ਪੜ੍ਹਾਂ, ਅਰ ਇਹ ਸਮਝਦੀ ਹਾਂ, ਜੋ ਉਨਾਂ ਦੇ ਚਿੱਤ ਵਿੱਚ ਬੜਾ ਸੁਖ ਹੁੰਦਾ ਹੋਊ। ਮੇਰਾ ਛੋਟਾ ਹਰੇਸ। ਮੈਂ ਅੱਗੇ ਇਹ ਨਹੀਂ ਜਾਣਦੀ ਸਾਂ, ਜੋ ਉਹ ਅਜਿਹੇ ਸੁੰਦਰ ਥਾਂ ਵਿੱਚ ਹੈ, ਅਤੇ ਨਾ ਕਦੀ ਉਹ ਦੇ ਦੇਖਣ ਦੀ ਆਸ ਸੀ। ਹੁਣ ਜੇ ਇਹ ਸਭ ਸੱਚ ਹੈ, ਤਾਂ ਮੈਂ ਉਹ ਨੂੰ ਫੇਰ ਵੇਖ ਸਕਦੀ ਹਾਂ। ਕੀ ਜਾਣੀਏ ਉਹ ਮੈਂ ਨੂੰ ਫੇਰ ਗਲਵੱਕੜੀ ਪਾਕੇ ਮਿਲੇਗਾ, ਅਰ ਮੈਂ ਨੂੰ ਚੁੰਮੇਂਗਾ, ਜਿਹਾ ਉਹ ਪਹਿਲੇ ਕਰਦਾ ਹੁੰਦਾ ਸੀ। ਹੇ ਹਰੇਸ, ਮੇਰੇ ਪਿਆਰੇ ਪੰਛੀ। ਜਦ ਤੂੰ ਮੇਰੇ ਨਾਲ ਐਨਾਂ ਮੋਹ ਕਰਦਾ ਸਾ, ਤਾਂ