ਪੰਨਾ:ਜ੍ਯੋਤਿਰੁਦਯ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਯੋਤਿਰੁਦਯ।

੧ ਕਾਂਡ

ਇੱਕ ਹਿੰਦੂ ਪਰਵਾਰ ਦਾ ਬਰਣਨ

ਕਲਕੱਤਾ ਸਹਿਰ ਥੋਂ ਛਿਆਂਕੁ ਕੋਹਾਂ ਦੀ ਵਿੱਥ ਉੱਤੇ, ਇੱਕ ਗੋਪਾਲਪੁਰ ਨਾਮੇ ਬੜਾ ਪਿੰਡ ਹੈ; ਸਗਮਾਂ ਉਸ ਨੂੰ ਛੋਟਾ ਨੱਗਰ ਹੀ ਕਹੀਏ, ਤਾਂ ਠੀਕ ਹੈ। ਉੱਥੇ ਅਨੇਕਾਂ ਉੱਚੀ ਕੁਲ ਦੇ ਮਾਨਧਾਰੀ ਪ੍ਰਸਿੱਧ ਘਰਾਣੇ ਬਾਬੂ ਲੋਕਾਂ ਦੇ, ਪੱਕੀਆਂ ਇੱਟਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਰਹਿੰਦੇ ਹਨ। ਹਰ ਸੋਮਵਾਰ ਨੂੰ ਉੱਥੋਂ ਦੇ ਵਾਸੀ ਰੇਲ ਉੱਤੇ ਬੈਠਕੇ ਕਲਕੱਤੇ ਨੂੰ ਜਾਂਦੇ ਹਨ, ਅਰ ਛਨਿੱਛਰਵਾਰ ਦੀਆਂ ਤਿਕਾਲਾਂ ਨੂੰ ਆਪਣੇ ਘਰੀਂ ਮੁੜ ਆਉਂਦੇ ਹਨ, ਕਿੰਉ ਜੋ ਕਲਕੱਤੇ ਵਿੱਚ ਬੀ ਉਨਾਂ ਦੇ ਕੰਮਕਾਰ ਦੀਆਂ ਕੋਠੀਆਂ ਹੋਣ ਦੇ ਕਾਰਨ ਓਹ ਛਿਆਂ ਦਿਨਾਂ ਤੋੜੀ ਉੱਥੇ ਦਾ ਰਹਿਣਾ ਹੀ ਚੰਗਾ ਸਮਝਦੇ ਹਨ।।

ਰੇਲ ਤਾਂ ਗੋਪਾਲਪੁਰ ਥੋਂ ਨਿਰੀ ਕੋਹ ਭਰ ਹੀ ਦੂਰ ਹੈ, ਪਰ ਮਨਭਾਉਂਦੀ ਸੜਕ ਉਹ ਹੈ,ਜਿਸ ਉੱਤੇ ਬੱਘੀਆਂ ਅਰ ਘੋੜੇ ਤੁਰਦੇ