ਪੰਨਾ:ਜ੍ਯੋਤਿਰੁਦਯ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੮

ਜਯੋਤਿਰੁਦਯ

੮ਕਾਂਡ

ਉੱਤੇ ਸੀ। ਗੱਡੀਆਂ ਫਾਟਕ ਉੱਤੇ ਖਲੋਤੀਆਂ, ਨੌਕਰ ਵੱਡੇ ਲਾਲ ਪੜਦੇ ਹੱਥ ਵਿੱਚ ਲੈਕੇਅੱਗੇ ਆਏ, ਅਤੇ ਇਨਾਂ ਪੜਦਿਆਂ ਨਾਲ ਉਨਾਂ ਨੈ ਦੋਹੀਂ ਵੱਲੀ ਕਨਾਤ ਬਣਾਈ, ਉਸ ਰਾਹ ਥਾਣੀਂ ਤੀਮਤਾਂ ਅੰਦਰ ਗੱਈਆਂ॥

ਇਹ ਘਰ ਗੋਪਾਲਪੁਰ ਵਰਗਾ ਸੀ, ਅਰ ਕਿਤੋਂ ਕਿਤੋਂ ਉਸ ਥੋਂ ਬੀ ਨਵਾਂ, ਅਤੇ ਚੰਗੀ ਮਰਜਾਦਾ ਨਾਲ ਬਣਾਇਆ ਹੋਇਆ ਸੀ। ਬੈਠਕ ਦੀ ਕੋਠੜੀ ਦਾ ਸਜਾਉ ਕੁਛ ਵਧੀਕ ਸੀ, ਪਰ ਤੀਮਤਾਂ ਦੀਆਂ ਕੋਠੜੀਆਂ ਉਹੋ ਜੇਹੀਆਂ ਹੀ ਸਨ, ਅਰ ਕੌਠੇ ਉੱਤੇ ਚੜ੍ਹਨ ਲਈ ਇੱਕ ਪੌੜੀ ਸੀ, ਜੋ ਉਨਾਂ ਨੈ ਬੜਾ ਲਾਭ ਸਮਝਿਆ॥


ਤਿਕਾਲਾਂ ਵੇਲੇ ਓਹ ਆਣ ਪਹੁੰਚੇ ਸੇ, ਅਰ ਸਭ ਵਸਤੀਆਂ ਓਪਰੀਆਂ ਓਪਰੀਆਂ ਲੱਗੀਆਂ। ਉਹ ਛੋਟੀ ਕੁੜੀ ਪਈ ਛਿੱਥਿਆਂ ਕਰੇ, ਨਾਲੇ ਘਰ ਵਿੱਚ ਕੰਮ ਬੀ ਬਹੁਤ ਕਰਨਾ ਸੀ। ਅੰਤ ਨੂੰ ਰਾਤ ਪਈ ਰਸੋਈ ਕੀਤੀ, ਪਹਿਲੇ ਪੁਰਸਾਂ ਨੈ ਭੋਜਨ ਖਾੱਧਾ, ਅਤੇ ਥੱਕੀਆਂ ਟੁੱਟੀਆਂ ਤੀਮਤਾਂ ਨੂੰ ਜਦ ਤੋੜੀ ਉਨਾਂ ਦੇ ਭਰਤੇ ਨਾ ਖਾ ਲੈਣ, ਠਹਿਰਨਾ ਪਿਆ, ਇਹ ਬੀ ਇੱਕ ਕੇਹੀ ਖੋਟੀ ਚਾਲ ਹਿੰਦੂਆਂ ਵਿੱਚ ਤੁਰੀ ਹੋਈ ਹੈ॥

ਅਗਲੇ ਭਲਕ ਜਦ ਪੰਡਿਤ ਅਰ ਉਸ ਦਾ ਭਰਾਉ ਆਪੋ ਆਪਣੇ ਕੰਮ ਨੂੰ ਚਲੇ ਗਏ,ਤਾਂ ਕਈ ਤੀਮਤਾਂ ਕਈ ਇੱਕ ਵਿੱਕਰੀ ਦੀਆਂ ਵਸਤਾਂ ਵੇਚਣ ਲਈ ਲਿਆਈਆਂ। ਪਹਿਲੇ ਇੱਕ ਵੰਙਾਂ ਵੇਚਣਵਾਲੀ ਆਈ, ਕੱਚ ਦੀਆਂ, ਅਤੇ ਲਾਲ ਰੰਗ ਦੀਆਂ ਬਿਲੌਰੀ ਵੰਙਾਂ ਲਿਆਈ। ਛੋਟੀ ਕਾਮਿਨੀ ਵਡੀ ਪਰਸਿੰਨ ਹੋਈ, ਬਾਰਾਂ ਬਾਰਾਂ ਵੰਙਾਂ ਉਹ ਦੇ ਦੋਹਾਂ ਛੋਟੇ ਮੋਟੇ ਹੱਥਾਂ ਵਿੱਚ ਚੜਾਈਆਂ। ਥੋਹੜੇ ਚਿਰ ਵਿੱਚ ਹੀ ਉਹ ਟੁੱਟ ਭੱਜ ਗਈਆਂ, ਪਰ ਭਜਦਿਆਂ ਤੋੜੀ ਉਹ ਸੁੰਦਰ ਅਰ ਚਮਕੀਲੀਆਂ ਲਿਸਕ ਲਿਸਕ