ਪੰਨਾ:ਜ੍ਯੋਤਿਰੁਦਯ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੦

ਜਯੋਤਿਰੁਦਯ

੮ਕਾਂਡ

ਬਸੰਤ ਦਾ ਚਾਉ ਵਧਿਆ, ਅਰ ਉਸ ਨੈ ਕਾਮਿਨੀ ਨੂੰ ਆਖਿਆ, ਆਪਣੀ ਪੜ੍ਹਾਉਣਵਾਲੀ ਨੂੰ ਆਖੀਂ, ਜੋ ਆਖੋ ਜੋ ਕਿਸੇ ਵੇਲੇ ਇੱਥੇ ਬੀ ਆਵੇ। ਉਹ ਆਈ, ਅਤੇ ਉਹ ਇੱਕ ਸੁੰਦਰ ਦੇਸੀ ਤੀਮਤ ਸੀ, ਅਤੇ ਸਾਰੀਆਂ ਨੈ ਉਹ ਦੇ ਟੱਬਰ ਅਤਰ ਜੀਵਿਕਾ ਦੀਆਂ ਗੱਲਾਂ ਪੁਛੀਆਂ। ਉਸ ਨੈ ਭਲੇ ਸੁਭਾਉ ਦੇ ਨਾਲ ਸਭ ਦਾ ਉੱਤਰ ਦਿੱਤਾ, ਅਤੇ ਆਪ ਬੀ ਕੁਛ ਪੁਛਿਆ। ਤਦ ਬਸੰਤ ਦੀ ਚਿੰਤਾ, ਅਰ ਸੋਗ ਦੇ ਵਿਖੇ ਉਸ ਨੂੰ ਆਖਿਆ। ਉਹ ਕਹਿਣ ਲੱਗੀ॥-

ਸਾਡੇ ਮੁੰਡੇ ਕੁੜੀਆਂ ਦਾ ਮਰ ਜਾਣਾ ਵਡੇ ਦੁੱਖ ਦੀ ਗੱਲ ਹੈ॥

ਭਲਾ ਤੁਹਾਡੇ ਬੀ ਕੋਈ ਬਾਲ ਮੋਏ ਹਨ?

ਤਿੰਨ, ਦੋ ਤਾਂ ਜਦ ਛੋਟੇ ਹੀ ਸੇ। ਅਰ ਇੱਕ ਕੁੜੀ ਡਾੱਢੀ ਸੋਹਣੀ, ਜਦ ਸੱਤਾਂ ਵਰਿਹਾਂ ਦੀ ਹੋਈ ਸੀ, ਪਰ ਨਿਕੀ ਕੁੜੀ ਤਾਂ ਮਰਨਾ ਹੀ ਚਾਹੁੰਦੀ ਸੀ॥

ਕਿੰਉ?

ਉਹ ਆਖਦੀ ਸੀ, ਭਈ ਮੈਂ ਪ੍ਰਭੂ ਯਿਸੂ ਮਸੀਹ ਦੇ ਕੋਲ ਸੁਰਗ ਵਿੱਚ ਜਾਣਾ ਚਾਹੁੰਦੀ ਹਾਂ। ਉਸ ਨੂੰ ਬਹੁਤ ਦਿਨਾਂ ਥੋਂ ਹੌਲਦਿਲੀ ਦਾ ਰੋਗ ਸੀ, ਅਤੇ ਇਹੋ ਆਖਦੀ ਸੀ, ਭਈ ਮੈਂ ਪ੍ਰਭੁ ਯਿਸੂ ਮਸੀਹ ਦੇ ਕੋਲ ਸੁਰਗ ਵਿੱਚ ਜਾਣਾ ਚਾਹੁੰਦੀ ਹਾਂ। ਸੁਰਗ ਅਜਿਹਾ ਸੁੰਦਰ ਸਥਾਨ, ਅਤੇ ਮੇਰਾ ਪ੍ਰਭੁ ਜੋ ਮੇਰੇ ਲਈ ਮੋਇਆ, ਸੋ ਉੱਥੇ ਹੀ ਹੈ, ਮੈਂ ਜਾਣ ਨੂੰ ਲੋਚਦੀ ਹਾਂ॥

ਕੇਹੀ ਅਚਰਜ ਦੀ ਗੱਲ ਹੈ, ਜੇ ਨਿੱਕੇ ਨਿੱਕੇ ਬਾਲ ਇਹ ਗੱਲ ਆਖਣ॥

ਹਾਂ,ਮੈਂ ਉਸ ਨੂੰ ਬੇਨਤੀ ਕਰਦਿਆਂ ਸੁਣਿਆ, ਜਿਸ ਵੇਲੇ ਉਹ ਵੇਖੇ ਭਈ ਕੋਲ ਕੋਈ ਨਹੀਂ ਹੈ, ਤਾਂ ਉਹ ਆਪਣੇ ਨਿੱਕੇ ਨਿੱਕੇ ਹੱਥ ਜੋੜਕੇ ਆਖੇ, ਹੇ ਪ੍ਰਭੁ ਆਪਣੇ ਅਮੋਲਕ ਲਹੂ ਵਿੱਚ ਮੇਰਾ