੭੧
ਜਯੋਤਿਰੁਦਯ
੮ਕਾਂਡ
ਚਿੱਤ ਧੋ, ਮੇਰੇ ਪਾਪ ਛਿਮਾ ਕਰ, ਅਤੇ ਮੈ ਨੂੰ ਸੁਰਗ ਵਿੱਚ ਆਉਣ ਦਿਹ, ਅਰ ਉਹ ਮੈ ਨੂੰ ਇਹ ਆਖਦੀ ਰਹੇ, ਹੇ ਮਾਤਾ ਜੀ ਨਾ ਰੋਵੋ, ਮੈਂ ਉਸ ਪ੍ਰਭੁ ਦੇ ਕੋਲ ਜਾਂਦੀ ਹਾਂ, ਜੇਹੜਾ ਸਾਡੇ ਲਈ ਮੋਇਆ॥
{gap}}ਤੁਸੀਂ ਖ੍ਰਿਸਟਾਨੀ ਲੋਕ ਅਣੋਖੇ ਹੀ ਹੋ, ਸਾਡੇ ਵਿੱਚ ਤਾਂ ਬਾਲਾਂ ਨੂੰ ਅਜਿਹਾ ਕਹਿੰਦਿਆਂ ਕਦੀ ਕਿਸੇ ਨੈ ਨਾ ਸੁਣਿਆ ਹੋਊ, ਭਲਾ ਜਦ ਉਹ ਮੋਈ ਸੀ ਤੁਸੀਂ ਨਾ ਰੋਏ?
ਹਾਂ,ਮੈਂ ਰੋਈ ਤਾਂ ਸਹੀ, ਪਰ ਸਾਂਤ ਕਰ ਗਈ, ਇਹ ਜਾਣਕੇ ਜੋ ਉਹ ਸੁਰਗ ਨੂੰ ਗਈ ਹੈ॥
ਇਸ ਉੱਤੇ ਬਸੰਤ ਬੋਲੀ ਭਲਾ ਤੈ ਨੂੰ ਪਰਤੀਤ ਹੈ, ਜੋ ਤੂੰ ਉਹ ਨੂੰ ਫੇਰ ਵੇਖੇਂਗੀ?
ਹਾਂ ਮੈ ਨੂੰ ਪਰਤੀਤ ਹੈ, ਕਿ ਜਦ ਮੈਂ ਮਰਾਂਗੀ, ਅਤੇ ਸੁਰਗ ਵਿੱਚ ਜਾਵਾਂਗੀ, ਆਤੰ ਉਹ ਨੂੰ ਫੇਰ ਵੇਖਾਂਗੀ॥
ਭਲਾ ਤੂੰ ਸੁਰਗ ਵਿੱਚ ਜਾਣਾ ਬਹੁਤ ਚਾਹੁੰਦੀ ਹੈ?
ਹਾਂ, ਕਿਸੇ ਵੇਲੇ ਤਾਂ ਬਹੁਤ ਚਾਹੁੰਦੀ ਹਾਂ,ਪਰ ਜਦ ਤੋੜੀ ਮੇਰਾ ਪ੍ਰਭੁ ਨਹੀਂ ਸੱਦਦਾ ਉਤਨਾ ਚਿਰ ਠਹਿਰਨਾ ਪਏਗਾ, ਅਜਿਹੀਆਂ ਗੱਲਾਂ ਕਰਕੇ ਉਹ ਉੱਠੀ ਅਰ ਘਰਵਾਲਿਆਂ ਥੋਂ ਵਿਦਿਆ ਹੋਈ॥
ਕਈ ਚਿਰ ਤੋੜੀ ਬਸੰਤ ਇਨਾਂ ਗੱਲਾਂ ਨੂੰ ਵਿਚਾਰਦੀ ਰਹੀ, ਉਸ ਦਾ ਜੀ ਕਰਦਾ ਸੀ, ਭਈ ਮੈਂ ਖ੍ਰਿਸਟਾਨੀ ਦੀ ਪਵਿਤ੍ਰ ਪੋਥੀ ਪੜ੍ਹਾਂ, ਪਰ ਇਹ ਨਹੀਂ ਜਾਣਦੀ ਸੀ, ਜੋ ਉਹ ਨੂੰ ਕਿਥੋਂ ਖਰੀਦਿਆ, ਜਿਸ ਕਰਕੇ ਕਿਸੇ ਨੂੰ ਭਰਮ ਨਾ ਪਵੇ, ਅੰਤ ਨੂੰ ਉਹ ਨੈ ਵਿਚਾਰਿਆ, ਕਿ ਇਹ ਗੱਲ ਪ੍ਰੇਮਚੰਦ ਨੂੰ ਪੁੱਛ ਲਵਾਂ, ਪ੍ਰੇਮਚੰਦ ਕੋਈ ਉਪਾਉ ਦੱਸੇਗਾ॥
ਇੱਕ ਸੰਧਿਆ ਨੂੰ ਉਹ ਪ੍ਰੇਮਚੰਦ ਦੇ ਕੋਲ, ਕਿ ਜਦ ਉਹ ਆਪਣੀ ਸੰਥਾ ਪਿਆ ਘੋਖਦਾ ਸੀ, ਬੈਠ ਗਈ, ਅਰ ਉਹ ਨੂੰ ਆਖਿਆ,