੭੩
ਜਯੋਤਿਰੁਦਯ
੮ਕਾਂਡ
ਕਿੰਉ ਜਦ ਗ੍ਰਹਿਣ ਹੁੰਦਾ ਹੈ, ਤਾਂ ਸਾਸਤ੍ ਵਿੱਚ ਲਿਖਿਆ ਹੈ, ਜੋ ਇੱਕ ਦੈਂਤ ਸੂਰਜ ਅਰ ਚੰਦ੍ਰਮਾਂ ਨੂੰ ਨਿਗਲਦਾ ਹੈ, ਇਹ ਗੱਲ ਕੇਹੀ ਬਿਸਮਝੀ ਦੀ ਹੈ। ਜਦ ਚੰਦ ਗ੍ਰਹਿਣ ਹੁੰਦਾ ਹੈ, ਤਾਂ ਧਰਤੀ ਦਾ ਪਰਛਾਵਾਂ ਉਸ ਵਿੱਚ ਪੈਣ ਨਾਲ ਹੁੰਦਾ ਹੈ, ਅਤੇ ਜਦ ਸੂਰਜ ਗ੍ਰਹਿਣ ਹੁੰਦਾ ਹੈ, ਤਦ ਚੰਦ੍ਰਮਾ, ਸੂਰਜ ਅਰ ਧਰਤੀ ਦੇ ਵਿਚਕਾਰ ਆ ਜਾਂਦਾ ਹੈ, ਅਰ ਇਸ ਕਰਕੇ ਗ੍ਰਹਿਣ ਲਗਦਾ ਅਹਿ। ਫੇਰ ਧਰਤੀ ਨਾਰੰਗੀ ਦੇ ਸਮਾਨ ਗੋਲ ਹੈ, ਪਰ ਸਾਸਤ੍ ਆਖਦਾ ਹੈ ਜੋ ਉਹ ਚਪਟੀ ਹੈ, ਹੋਰ ਕਈ ਅਜਿਹੀਆਂ ਗੱਲਾਂ ਸਾਸਤ੍ ਦੇ ਵਿੱਚ ਹਨ, ਜੋ ਬੁੱਧ ਦੇ ਵਿਰੁੱਧ ਹਨ॥
ਭਲਾ ਖ੍ਰਿਸਟਾਨੀਆਂ ਦੇ ਸਾਸਤ੍ ਵਿੱਚ ਬੀ ਕੋਈ ਅਜਿਹੀ ਗੱਲ ਹੈ, ਜੋ ਬੁੱਧ ਦੇ ਵਿਰੁੱਧ ਹੋਵੇ॥
ਮੈਂ ਤਾਂ ਅਜੇ ਤੋੜੀ ਅਜਿਹੀ ਕੋਈ ਨਹੀਂ ਡਿੱਠੀ, ਮੈਂ ਉਹ ਦੀਆਂ ਕਥਾਂ ਉੱਤੇ ਪਰਤੀਤ ਨਹੀਂ ਰਖਦਾ, ਤਾਂ ਬੀ ਮੈ ਨੂੰ ਇਹ ਆਖਣਾ ਪੈਂਦਾ ਹੈ, ਕਿ ਉਹ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ, ਜੋ ਬੁੱਧ ਦੇ ਵਿਰੁੱਧ ਹੋਵੇ, ਅਰ ਅਣਹੋਈ ਮਲੂਮ ਪੈਂਦੀ ਹੋਵੇ॥
ਪ੍ਰੇਮਚੰਦ ਮੈਂ ਇਸ ਪੋਥੀ ਨੂੰ ਵੇਖਣਾ ਚਾਹੁੰਦੀ ਹਾਂ, ਤੂੰ ਮੈ ਨੂੰ ਆਪਣੀ ਪੋਥੀ ਮੰਗਵੀ ਦੇਵੇਂਗਾ?
ਮੇਰੀ ਪੋਥੀ ਤਾਂ ਅੰਗ੍ਰੇਜੀ ਵਿੱਚ ਹੈ, ਤੂੰ ਉਹ ਨੂੰ ਪੜ੍ਹ ਨਹੀਂ ਸਕੇਂਗੀ॥
ਭਲਾ ਇਹ ਦਾ ਉਲਥਾ ਬੰਗਾਲੀ ਵਿੱਚ ਨਹੀਂ?
ਹਾਂ, ਹੈ, ਪਰ ਜੇ ਤੂੰ ਮੈ ਨੂੰ ਪੈਸੇ ਦੇਵੇਂ ਤਾਂ ਮੈਂ ਤੈ ਨੂੰ ਸੁਖਾਲਾ ਹੀ ਲਿਆ ਦੇਵਾਂ॥
ਇਸ ਦਾ ਮੁੱਲ ਕੀ ਹੈ?
ਸਾਰੀ ਬੈਬੁਲ ਦਾ ਮੁੱਲ ਤਾਂ ਬਹੁਤ ਹੋਵੇਗਾ, ਪਰ ਮੈਂ ਤੈ ਨੂੰ ਨਵਾਂ ਮੰਗਲਸਮਾਚਾਰ ਕੁਛ ਆਨਿਆ ਥੋਂ ਲਿਆ ਦੇਵਾਂਗਾ॥
J