ਪੰਨਾ:ਜ੍ਯੋਤਿਰੁਦਯ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੪

ਜਯੋਤਿਰੁਦਯ

੮ਕਾਂਡ

ਬਹੁਤ ਚੰਗਾ, ਪ੍ਰੇਮਚੰਦ ਇਹ ਅਠਾਨੀ ਲਓ,ਮੈਂ ਇਹ ਕੱਈਆਂ ਦਿਨਾਂ ਦੀ ਰੱਖੀ ਹੋਈ ਸੀ, ਜੋ ਕੋਈ ਪੋਥੀ ਅਣਵਾਵਾਂਗੀ, ਪਰ ਮੈ ਨੂੰ ਇਸ ਖ੍ਰਿਸਟਾਨੀਆਂ ਦੇ ਧਰਮਪੁਸਤਕ ਦੇ ਦੇਖਣ ਦਾ ਬੜਾ ਪ੍ਰੇਮ ਹੈ, ਤੂੰ ਮੈ ਨੂੰ ਲਿਆ ਹੀ ਦੇਈਂ||

ਬਹੁਤ ਅੱਛਾ, ਜੋ ਕੁਛ ਹੋ ਸਕੇਗਾ,ਮੈਂ ਤੇਰੇ ਲਈ ਕਰਾਂਗਾ, ਪਰ ਭੁੱਲੀ ਨਾਂ ਜਦ ਮੈਂ ਤੇਰੇ ਵਾਸਤੇ ਉਹ ਪੋਥੀ ਲਿਆਵਾਂਗਾ, ਤਾਂ ਤੂੰ ਮੇਰੇ ਲਈ ਕੋਈ ਚੰਗੀ ਜੇਹੀ ਵਸਤ ਰੱਖ ਛੱਡੀਂ||

ਅੱਛਾ,ਮੈਂ ਨਹੀਂ ਭੁੱਲਾਂਗੀ||

ਪ੍ਰੇਮਚੰਦ ਨੈ ਆਪਣੀ ਗੱਲ ਪੂਰੀ ਕੀਤੀ।ਉਸ ਨੈ ਆਪਣੇ ਨਾਲ ਪੜਨਵਾਲਿਆਂ ਨੂੰ ਪੁੱਛਿਆ, ਅਤੇ ਮਲੂਮ ਕੀਤਾ, ਜੋ ਇਕ ਦੇ ਕੋਲ ਨਵਾਂ ਮੰਗਲਸਮਾਚਾਰ,ਅਰ ਚਹੁੰ ਆਨੀਂ ਵੇਚਦਾ ਹੈ।ਸੋ ਉਸ ਨੈ ਮੁੱਲ ਲੈ ਲਿਆ, ਅਤੇ ਘਰ ਆਕੇ ਬਸੰਤ ਨੂੰ ਆਖ ਦਿੱਤਾ, ਜੋ ਅੱਠੀਂ ਆਨੀਂ ਲਿਆ ਹੈ, ਅਰ ਐਉਂ ਉਸ ਨੈ ਚਾਰ ਆਨੇ ਆਪ ਰੱਖ ਲਏ,ਅਰ ਨਾਲੇ ਜੇਹੜੀ ਮਠਿਆਈ ਬਸੰਤ ਨੈ ਉਸ ਦੇ ਲਈ ਰੱਖੀ ਹੋਈ ਸੀ, ਉਹ ਤਿਸ ਨੂੰ ਮਿਲੀ||

ਉਹ ਪੋਥੀ ਨੂੰ ਲੈ ਕੇ ਬੜੀ ਅਨੰਦ ਹੋਈ, ਇਹ ਅਨੰਦ ਅਜਿਹਾ ਨਹੀਂ ਸੀ, ਕਿ ਜੇਹੜਾ ਜੀਉਣ ਦੇ ਰਾਹ ਦਾ ਅਗੂਆ ਪਾ ਕੇ ਕਿਸੇ ਨੂੰ ਹੁੰਦਾ ਹੈ, ਪਰ ਉਸ ਤਰਾਂ ਦਾ, ਕਿ ਜਿਹਾ ਕਿਸੇ ਕੌਤਕੀ ਨੂੰ ਹੁੰਦਾ ਹੈ, ਜਾਣੀਦਾ ਉਹ ਨੂੰ ਕੁਛ ਮਿਲ ਗਿਆ ਹੈ, ਕਿ ਜਿਸ ਨਾਲ ਉਹ ਆਪਣਾ ਮਨੋਰਥ ਪੂਰਾ ਕਰ ਲਵੇ।ਕੀ ਜਾਣੀਏ ਇੱਕ ਇਹ ਗੱਲ ਸੀ, ਕਿ ਜਿਸ ਕਰਕੇ ਉਹ ਪਰਸਿੰਨ ਹੋਈ ਹੋਵੇ, ਭਈ ਇਹ ਪੋਥੀ ਸੁਰਗ ਦੀ ਬਾਬਤ ਹੈ, ਕਿ ਜਿੱਥੇ ਉਸ ਦਾ ਪੁਤ੍ਰ ਗਿਆ ਹੋਇਆ ਸੀ।ਉਸੇ ਰਾਤ ਜਦ ਥੜੇ ਉੱਤੇ ਬੈਠਕੇ ਚਾਂਦਨੀ ਦੀ ਸੋਭਾ ਦੇਖ ਰਹੀ ਸੀ,ਬਸੰਤ ਨੈ ਦੀਵਾ ਜਗਾਇਆ, ਅਤੇ ਆਪਣੀ