ਪੰਨਾ:ਜ੍ਯੋਤਿਰੁਦਯ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੫

ਜਯੋਤਿਰੁਦਯ

੮ਕਾਂਡ

ਕੋਠੜੀ ਵਿੱਚ ਜਾਕੇ ਪੜ੍ਹਨ ਬੈਠ ਗਈ। ਮੱਤੀ ਦੇ ਪਹਿਲੇ ਕਾਂਡ ਥੋਂ ਤਾਂ ਉਹ ਦਾ ਜੀ ਟੁੱਟ ਗਿਆ। ਉਹ ਬਹੁਤਿਆਂ ਨਾਵਾਂ ਦੀ ਬਾਬਤ ਕੁਛ ਨਾ ਕਹਿ ਸਕੀ, ਤਾਂ ਬੀ ਉਹ ਧੀਰਜ ਧਾਰਕੇ ਪੜ੍ਹਦੀ ਗਈ, ਜਦ ਉਹ ਉਨਾਂ ਤੁਕਾਂ ਉੱਤੇ ਪਹੁੰਚੀ, ਜਿੱਥੇ ਈਮਾਨੁਏਲ, ਅਰਥਾਤ ਪਰਮੇਸੁਰ ਸਾਡੇ ਨਾਲ, ਉਸ ਦੇ ਜਨਮ ਦੀ ਬਾਬਤ ਲਿਖਿਆ ਸੀ, ਉਸ ਨੈ ਵਿਚਾਰਿਆ, ਇਹ ਤਾਂ ਅਚਰਜ ਗੱਲ ਹੈ, ਮੈਂ ਜਾਣਨੀ ਹਾਂ, ਇਹੋ ਖ੍ਰਿਸਟਾਨੀਆਂ ਦਾ ਈਸੁਰ ਖ੍ਰਿਸਟ ਹੈ। ਉਸ ਨੈ ਤਾਰੇ ਦੇ ਅਤੇ ਪੰਡਿਤਾਂ ਦੇ ਵਿਖੇ ਪੜ੍ਹਿਆ। ਅਤੇ ਨਿੱਕੇ ਨਿੱਕੇ ਬਾਲਕਾਂ ਦੀ ਹੱਤਿਆ ਦੇ ਵਿਖੇ, ਅਤੇ ਉਨਾਂ ਦੀਆਂ ਮਾਵਾਂ ਦੇ ਸੋਗ ਦੀ ਬਾਬਤ, ਇਹ ਸਮਝਣ ਲੱਗੀ, ਵਿਚਾਰੀਆਂ ਤੀਮਤਾਂ, ਹਾਂ, ਉਨਾਂ ਦੇ ਰੋਣ ਦਾ ਕਾਰਨ ਸੀ ਅਤੇ ਢਾਢਸ ਨਾ ਫੜਨ ਦਾ ਬੀ। ਉਨਾਂ ਦੇ ਇਵਾਣੇ ਨੀਂਗਰਾਂ ਦਾ ਉਨਾਂ ਦੇ ਸਾਮਣੇ ਹੀ ਮਾਰਿਆ ਜਾਣਾ, ਇਸ ਗੱਲ ਨੂੰ ਵਿਚਾਰੇ। ਇਸ ਗੱਲ ਥੋਂ ਉਹ ਛੋਟੇ ਹਰੇਸ ਦੀ ਬਾਬਤ ਵਿਚਾਰਨ ਲੱਗੀ। ਉਸ ਨੈ ਪੋਥੀ ਸੰਤੋਖ ਲਈ ਦੀਵਾ ਬੁਝਾ ਦਿੱਤਾ, ਅਤੇ ਰਾਤ ਦੀ ਮਨੋਹਰਤਾ ਵਿੱਚ ਫਿਰਨ ਨੂੰ ਉਹ ਬਾਹਰ ਆਈ। ਚੰਦ ਅਰ ਤਾਰਿਆਂ ਨੂੰ ਦੇਖਕੇ ਉਸ ਦੇ ਜੀ ਵਿੱਚ ਉਸ ਦੇਸ ਦਾ ਚੇਤਾ ਆਇਆ, ਜੋ ਬਹੁਤ ਹੀ ਦੂਰ ਹੈ॥

ਅਜਿਹੇ ਦਿਨ ਬੀਤਦਿਆਂ ਢਿੱਲ ਨਾ ਲੱਗੀ, ਗੁਆਂਢਣਾ ਆਉਂਦੀਆਂ ਅਤੇ ਗੱਲਾਂ ਬਾਤਾਂ ਕਰਦੀਆਂ ਸਨ, ਅਤੇ ਛੋਟੀ ਕਾਮਿਨੀ ਜਦ ਪਾਠਸਾਲਾ ਵਿਚੋਂ ਆਵੇ, ਤਾਂ ਕੁਛ ਨਾ ਕੁਛ ਜੋ ਉਹ ਪੜ੍ਹਦੀ ਸੀ, ਸੁਣਾਵੇ। ਉਸ ਦੀ ਨੈ ਆਖਿਆ, ਇਹ ਕੇਹੀ ਬੁੱਢੀ ਤੀਮੀਂ ਹੈ, ਅਤੇ ਸਾਥੋਂ ਬੀ ਵਧੀਕ ਜਾਣਨ ਦਾ ਹੰਕਾਰ ਕਰਦਾ ਹੈ, ਥੋਹੜਾਕੁ ਉਹ ਦਾ ਪੜ੍ਹਿਆ ਤਾਂ ਸੁਣੋ, ਅਤੇ ਫੇਰ ਕਾਮਿਨੀ ਥੋਂ ਹੱਸਕੇ ਪੁਛਿਆ, ਕਾਮਿਨੀ ਪਹਿਲਾ ਮਨੁੱਖ ਕੌਣ ਸੀ? ਉੱਤਰ