੭੬
ਜ੍ਯੋਤਿਰੁਦਯ
੮ਕਾਂਡ
ਦਿੱਤਾ ਆਦਮ, ਅਰ ਉਹ ਤੀਮੀਂ ਦਾ ਨਾਉ ਹਵਾ, ਤੂੰ ਕੁਛ ਹੋਰ ਬੀ ਜਾਣਨੀ ਹੈਂ, ਕਿਹਾ ਹਾਂ, ਪਰਮੇਸੁਰ ਨੈ ਉਸ ਨੂੰ ਇੱਕ ਬਾਗ ਵਿੱਚ ਰੱਖਿਆ, ਅਰ ਉਨਾਂ ਨੂੰ ਆਖਿਆ, ਭਈ ਤੁਸਾਂ ਇੱਕ ਬ੍ਰਿਛ ਨੂੰ ਛੱਡ ਕੇ ਹੋਰ ਸਭ ਬ੍ਰਿਛਾਂ ਦਾ ਫਲ ਖਾਣਾ, ਅਤੇ ਜੇ ਤੁਸੀਂ ਉਸ ਇੱਕ ਬ੍ਰਿਛ ਦਾ ਫਲ ਖਾਓਗੇ, ਤਾਂ ਮਰ ਜਾਓਗੇ। ਤਦ ਸੱਪ ਦਾ ਰੂਪ ਧਾਰਕੇ ਸੈਤਾਨ ਆਇਆ, ਅਰ ਉਨਾਂ ਨੂੰ ਆਖਿਆ, ਤੁਸੀਂ ਉਸ ਫਲ ਨੂੰ ਖਾਓ, ਅਰ ਮਰੋਗੇ ਕਦੀ ਨਹੀਂ। ਸੋ ਉਨਾਂ ਨੈ ਖਾੱਧਾ, ਅਰ ਇਸ ਤਰਾਂ ਪਾਪ ਸੰਸਾਰ ਵਿੱਚ ਆਇਆ, ਹਾਇ, ਉਨਾਂ ਨੈ ਕਿੰਉ ਉਸ ਫਲ ਨੂੰ ਖਾੱਧਾ। ਦੂਏ ਦਿਨ ਕਾਮਿਨੀ ਨੈ ਆਖਿਆ, ਹੇ ਮਾਂ ਤੁਸੀਂ ਜਾਣਦੇ ਹੋ, ਜੋ ਇੰਦ੍ਰਧਨੁਖ, ਜਿਸ ਨੂੰ ਪੀਂਘ ਸੱਦਦੇ ਹਨ, ਸੋ ਕੀ ਹੈ? ਨਹੀਂ ਬੁੱਢੀ ਮਾਈ ਜੀ, ਭਲਾ ਤੂੰ ਸਕਦੀ ਹੈਂ? ਹਾਂ, ਮੈਂ ਅੱਜ ਇਸ ਦੀ ਗੱਲ ਪੜ੍ਹੀ ਹੈ। ਇੱਕ ਸਮੇ ਜਦ ਸੰਸਾਰ ਦੇ ਸਭ ਲੋਕ ਦੁਸਟ, ਅਰ ਪਾਪੀ ਹੋ ਗਏ, ਤਦ ਪਰਮੇਸੁਰ ਨੈ ਆਖਿਆ, ਮੈਂ ਸਭਨਾਂ ਦਾ ਨਾਸ ਕਰਾਂਗਾ। ਪਰ ਉਨਾਂ ਵਿਚੋਂ ਇੱਕ ਭਲਾਮਾਨਸ ਸੀ। ਉਸ ਦੇ ਇੱਕ ਤੀਮੀਂ ਅਰ ਤਿੰਨ ਪੁੱਤ੍ਰ ਅਰ ਤਿੰਨ ਨੂੰਹਾਂ ਸੀਆਂ, ਉਸ ਨੂੰ ਪਰਮੇਸੁਰ ਨੈ ਐਉ ਆਖਿਆ, ਭਈ ਇੱਕ ਵੱਡੀ ਬੇੜੀ ਬਣਾਓ, ਅਰ ਉਹ ਦੇ ਵਿੱਚ ਸਭ ਪਰਕਾਰ ਦੇ ਪਸੂ ਅਰ ਪੰਛੀਆਂ ਦਾ ਇੱਕ ੨ ਜੋੜਾ ਰੱਖ ਲਓ, ਅਤੇ ਆਪ ਆਪਣੇ ਪਰਵਾਰ ਸਣੇ ਉਸ ਵਿੱਚ ਚੜ ਜਾਓ। ਉਸ ਮਨੁੱਖ ਨੈ ਬੇੜੀ ਬਣਾਈ, ਅਤੇ ਸਭ ਜੀਵਧਾਰੀਆਂ ਨੂੰ ਉਸ ਵਿੱਚ ਭਰਿਆ, ਤਦ ਉਹ ਆਪ ਅਤੇ ਉਸ ਦਾ ਪਰਵਾਰ ਉਸ ਵਿੱਚ ਵੜ ਗਏ, ਤਦ ਪਰਮੇਸੁਰ ਨੈ ਆਪ