ਪੰਨਾ:ਜ੍ਯੋਤਿਰੁਦਯ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੮

ਜਯੋਤਿਰੁਦਯ

੮ਕਾਂਡ

ਹੁੰਦਾ, ਜਦ ਮੇਰਾ ਛੋਟਾ ਹੁਰੇਸ ਰੋਗੀ ਹੋਇਆ ਅਰ ਮੋਇਆਂ ਸੀ, ਤਾਂ ਉਹ ਉਸ ਨੂੰ ਚੰਗਾ ਕਰਦਾ, ਅਥਵਾ ਮੋਏ ਨੂੰ ਜਵਾਲ ਦਿੰਦਾ, ਅਰੇ ਮੇਰਾ ਮੁੰਡਾ ਹੁਲ ਮੇਰੇ ਕੋਲ ਹੁੰਦਾ, ਉਹ ਨੂੰ ਇਹੋ ਧਿਆਨ ਰਹੇ, ਅਤੇ ਜਦ ਉਹ ਜੈਰਸ ਦੀ ਧੀ ਦੇ ਵਿਖੇ ਪੜਦੀ ਸੀ ਤਾਂ ਕਦੀ ਕਦੀ ਇਹ ਵਿਚਾਰਾਂ ਕਰੇ, ਭਈ ਮੈਂ ਉਸ ਨੂੰ ਜਾਨ ਚਾਹੁੰਦੀ ਹਾਂ, ਉਸ ਠਾਕੁਰ ਨੂੰ ਕਿੱਥੋਂ ਲੱਭ। ਹੁਣ ਮੈਂ ਪ੍ਰੇਮ ਚੰਦ ਨੂੰ ਪੁੱਛਗੀ॥

ਇਸ ਲਈ ਇੱਕ ਦਿਨ ਉਸ ਨੇ ਪ੍ਰੇਮਚੰਦ ਨੂੰ ਸੱਦਕੇ ਆਖਿਆ॥

ਪ੍ਰੇਮਚੰਦ ਮੈਂ ਤੇ ਥੋਂ ਕੁਛ ਪੁੱਛਣਾ ਚਾਹੁੰਦੀ ਹਾਂ, ਕੁਈ ਜੇਹੜੀ ਪੋਥੀ ਤੁਸੀਂ ਮੇਰੇ ਲਈ ਲਿਆਏ ਹੈ, ਮੈਂ ਉਹ ਨੂੰ ਨਿੱਤ ਪੜਦੀ ਹੁੰਦੀ ਹਾਂ, ਸਗਮਾਂ ਮੈਂ ਉਹ ਨੂੰ ਪੜ ਹੀ ਲਿਆ ਹੈ, ਹੁਣ ਮੈਂ ਇਹ ਜਾਨ ਚਾਹੁੰਦੀ ਹi, ਜੋ ਖੂਸਣ ਅਰਥਾਤ ਮਸੀਹ ਕੌਣ ਹੈ? ਭਲਾ ਉਹ ਇਗਲਿਸਤਾਨ ਵਿੱਚ ਰਹਿੰਦਾ ਹੈ, ਮੈਂ ਜਾਣਦੀ ਹਾਂ, ਉਹ ਉਥੇ ਹੀ ਰਹਿੰਦਾ ਹੋਊ, ਅਤੇ ਅੰਗ੍ਰਜਾਂ ਨੂੰ ਅਜਿਹਾ ਚਮਤਕਾਰਾ ਉਹੋ ਹੀ ਦਿੰਦਾ ਹੋਊ ॥

ਪ੍ਰੇਮਚੰਦ ਖਿੜਖਿੜਾਕੇ ਹੱਸਣ ਲੱਗਾ, ਸੱਚ ਆਖਦੇ ਹਨ, ਜੋ ਭਾਮੀਆ ਮੂਰਖ ਹੁੰਦੀਆਂ ਹਨ, ਇਹ ਖਿਣ ਣਾਅ ਦਾ ਦੇਵਤਾ ਹੈ ਓਹ ਆਖਦੇ ਹਨ, ਜੋ ਇਹ ਸੁਰਗ ਵਿੱਚ ਰਹਿੰਦਾ ਹੈ, ਪਰ ਤਾਂ ਬੀ ਸਰਬ ਵਿਆਪੀ ਹੈ, ਭਲਾ ਤੰ ਉਦ ਦੀ ਮੌਤ ਦੇ ਵਿਖੇ , ਪੜਿਆ ਹੈ:

ਨਹੀਂ, ਭਲਾ ਉਹ ਮਰ ਗਿਆ ਹੈ, ਪ੍ਰੇਮਚੰਦ ?

ਹਾਂ, ਉਹ ਅਪਰਾਧੀਆਂ ਵਾਗੂੰ ਸੂਲ਼ੀ ਨਾਲ਼ ਲਟਕਕੇ ਮਾਰਿਆ ਗਿਆ, ਹੁਣ ਤ ਲੋਕ ਫਾਹੇ ਮਿਲਦੇ ਹਨ, ਪਰ ਉਨੀਂ ਦਿਨੀਂ ਅਪਰਾਧੀ ਲੋਕਾਂ ਨੂੰ ਸੂਲੀ ਉੱਤੇ ਚੜਾਕੇ, ਅਤੇ ਕਿੱਲ ਠੋਕਕੇ ਮਾਰਦੇ ਸੇ ॥

ਭਲਾ ਉਹ ਨੈ ਕੋਈ ਬੁਰਿਆਈ ਕੀਤੀ ਸੀ ?